ਲਾਂਬੜਾ, 5 ਜੂਨ (ਗੁਰਮੇਲ ਸਿੰਘ)-'ਘਰ ਵਾਲੇ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ' ਅਜਿਹਾ ਹੀ ਕੁਝ ਵਾਪਰਿਆ ਹੈ ਠਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਸੰਮੀਪੁਰ ਵਿਖੇ, ਜਿੱਥੇ ਚੋਰਾਂ ਵੱਲੋਂ ਦੋ ਵੱਖ-ਵੱਖ ਪ੍ਰਵਾਸੀ ਭਾਰਤੀਆਂ ਦੀਆਂ ਤਾਲਾਬੰਦ ਕੋਠੀਆਂ ਨੂੰ ਨਿਸ਼ਾਨਾ ਬਣਾ ਕੇ ਉਥੋਂ ਲੱਖਾਂ ਦਾ ਸਮਾਨ ਅਤੇ ਨਗਦੀ ਚੋਰੀ ਕਰਕੇ ਫਰਾਰ ਹੋਣ ਦਾ ਸਮਾਂਚਾਰ ਹੈ | ਇਸ ਸਬੰਧੀ ਪੀੜਤ ਪ੍ਰਵਾਸੀ ਅਮਰੀਕ ਸਿੰਘ ਅਠਵਾਲ ਵਾਸੀ ਪਿੰਡ ਸੰਮੀਪੁਰ ਨੇ ਦੱਸਿਆ ਉਹ ਲਗਭਗ 13 ਸਾਲ ਪਹਿਲਾਂ ਆਪਣੇ ਪਰਿਵਾਰ ਸਮੇਤ ਅਮਰੀਕਾ ਸੈਟਲ ਹੋ ਗਏ ਸਨ ਪਿੱਛੋਂ ਪਿੰਡ ਵਿੱਚ ਉਨ੍ਹਾਂ ਦੀ ਕੋਠੀ ਦੀ ਚਾਬੀ ਉਨ੍ਹਾਂ ਦੇ ਗੁਆਂਢੀਆਂ ਨੂੰ ਦਿੱਤੀ ਹੋਈ ਸੀ | ਸਮੇਂ-ਸਮੇਂ 'ਤੇ ਉਨਾਂ ਦੇ ਪਰਿਵਾਰ ਵਾਲੇ ਜਾਂ ਰਿਸ਼ਤੇਦਾਰ ਇੱਥੇ ਆਉਂਦੇ ਜਾਂਦੇ ਰਹਿੰਦੇ ਸਨ | ਅੱਜ ਪਿੰਡ ਵਿੱਚ ਗੁਰਦੁਆਰਾ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਸੀ | ਇਸ ਲਈ ਉਨ੍ਹਾਂ ਦੀ ਕੋਠੀ ਵਿੱਚੋਂ ਗੈਸ ਸਲੰਡਰ ਚਾਹੀਦੇ ਸਨ ਜਦ ਸਲੰਡਰ ਲੈਣ ਲਈ ਕੋਠੀ ਦਾ ਗੇਟ ਖੋਲਿ੍ਹਆ ਤਾਂ ਪਤਾ ਲੱਗਾ ਕਿ ਕਮਰਿਆਂ ਦੇ ਤਾਲੇ ਟੁੱਟੇ ਪਏ ਸਨ ਇਸੇ ਤਰ੍ਹਾਂ ਹੀ ਚਰਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਸੰਮੀਪੁਰ ਜੋ ਵਿਦੇਸ਼ ਵਿੱਚ ਰਹਿੰਦੇ ਹਨ ਇਸੇ ਤਰ੍ਹਾਂ ਹੀ ਇਨ੍ਹਾਂ ਦੀ ਕੋਠੀ ਦੇ ਤਾਲੇ ਟੁੱਟੇ ਪਏ ਸਨ ਅਤੇ ਘਰ ਦਾ ਸਮਾਨ ਘਰ ਵਿੱਚ ਖਿੱਲਰਿਆ ਪਿਆ ਸੀ ਅਤੇ ਅੰਦਰ ਸਾਰੇ ਕਮਰਿਆਂ ਵਿੱਚ ਅਲਮਾਰੀਆਂ ਦੇ ਪੇਟੀਆਂ ਦੀ ਚੰਗੀ ਤਰ੍ਹਾਂ ਫਰੋਲਾ ਫਰਾਲੀ ਕੀਤੀ ਹੋਈ ਸੀ | ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਠੀ ਵਿੱਚ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ ਜਿਨਾਂ ਵਿੱਚ ਚੋਰੀ ਦੀ ਵਾਰਦਾਤ ਕੈਦ ਹੋ ਗਈ ਇਸ ਰਾਹੀਂ ਪਤਾ ਲੱਗਦਾ ਹੈ ਕਿ ਰਾਤ ਕਰੀਬ 2 ਵਜੇ ਦੋ ਚੋਰ ਉਨ੍ਹਾਂ ਦੀ ਕੋਠੀ ਦੀ ਕੰਧ ਟੱਪ ਕੇ ਅੰਦਰ ਆਉਂਦੇ ਹਨ ਇੱਕ ਨੇ ਕੱਪੜੇ ਨਾਲ ਆਪਣਾ ਮੂੰਹ ਸਿਰ ਲੁਕੋਇਆ ਹੈ ਤੇ ਉਸ ਦੇ ਹੱਥ ਵਿੱਚ ਗੰਡਾਸਾ ਫੜਿਆ ਹੋਇਆ ਹੈ ਤੇ ਦੂਜੇ ਨੇ ਸਿਰਫ ਸਿਰ ਤੇ ਕੱਪੜਾ ਬੰਨਿਆ ਹੈ | ਪੀੜਤ ਅਮਰੀਕ ਸਿੰਘ ਨੇ ਦੱਸਿਆ ਕਿ ਚੋਰ ਉਨਾਂ ਦੀ ਕੋਠੀ ਚੋਂ ਕਈ ਪ੍ਰਕਾਰ ਦਾ ਮਹਿੰਗਾ ਸਮਾਨ ਚੋਰੀ ਕਰਕੇ ਲੈ ਗਏ ਹਨ ਉਨ੍ਹਾਂ ਦੀ ਕੋਠੀ ਚੋਂ ਵਿਦੇਸ਼ੀ ਕੱਪੜਾ ਲੀੜਾ ਅਤੇ ਘਰ ਦਾ ਹੋਰ ਕਈ ਤਰ੍ਹਾਂ ਦਾ ਕੀਮਤੀ ਸਮਾਨ ਸਮਾਨ ਆਦੀ ਦੇ ਲਗਭਗ 35 ਦੀ ਨਗਦੀ ਵੀ ਚੋਰੀ ਕਰਨ ਲਈ ਗਏ ਹੈ ਚੋਰ ਉਨ੍ਹਾਂ ਦਾ ਲਗਭਗ ਦੋ ਲੱਖ ਰੁਪਏ ਦਾ ਨੁਕਸਾਨ ਕਰਕੇ ਗਏ ਹਨ ਇਸ ਚੋਰੀ ਸਬੰਧੀ ਪਿੰਡ ਵਿੱਚ ਹੋਈਆਂ ਦੋਹਾਂ ਹੀ ਵਾਰਦਾਤਾਂ ਦੀ ਸੂਚਨਾ ਲਾਂਬੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ |