05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਰਾਮਾ ਮੰਡੀ 'ਚ ਗੰਦਗੀ ਦੇ ਮਾਹੌਲ 'ਚ ਬਣਾਏ ਜਾ ਰਹੇ ਪਕੌੜੇ, ਸਿਹਤ ਵਿਭਾਗ ਬਣਿਆ ਮੂਕ ਦਰਸ਼ਕ

Ad Position 21
No active advertisement
ਰਾਮਾ ਮੰਡੀ ਮਾਰਕੀਟ 'ਚ ਇਕ ਪਕੌੜੇ ਦੀ ਦੁਕਾਨ 'ਤੇ ਤੇਲ 'ਚੋਂ ਪਕੌੜੇ ਕੱਢਦਾ ਹੋਇਆ ਵਿਅਕਤੀ | ਅਜੀਤ ਤਸਵੀਰ <br/> 06-06-2026
ਜਲੰਧਰ ਛਾਉਣੀ, 5 ਜੂਨ (ਪਵਨ ਖਰਬੰਦਾ)-ਗਿਣਤੀ ਦੀਆਂ ਕੁਝ ਹੀ ਦੁਕਾਨਾਂ ਤੋਂ ਖਾਣ ਪੀਣ ਦੇ ਸੈਂਪਲ ਲੈ ਕੇ ਵਾਹ ਵਾਹੀ ਲੁੱਟਣ ਵਾਲੇ ਤੇ ਅਕਸਰ ਹੀ ਕੁੰਭਕਰਨੀ ਨੀਂਦ ਸੁੱਤੇ ਰਹਿਣ ਵਾਲੇ ਸਿਹਤ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ 'ਚ ਰਹਿਣ ਵਾਲੇ ਲੋਕਾਂ ਨੂੰ ਗੰਦਗੀ ਦੇ ਮਾਹੌਲ 'ਚ ਬਣਾਈਆਂ ਜਾ ਰਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗ ਪਾ ਰਿਹਾ ਹੈ ਕਿ ਕਿਸ ਦੀ ਦੁਕਾਨ 'ਤੇ ਖਾਣ ਪੀਣ ਵਾਲਾ ਸਾਮਾਨ ਖਾਣ ਯੋਗ ਹੈ ਜਾ ਨਹੀਂ | ਜਾਣਕਾਰੀ ਅਨੁਸਾਰ ਜਦੋਂ ਰਾਮਾ ਮੰਡੀ ਮਾਰਕੀਟ 'ਚ ਸਥਿਤ ਫਲਾਈ ਓਵਰ ਹੇਠਾਂ ਪਕੌੜਿਆਂ ਦੀ ਦੁਕਾਨ ਦਾ ਦੌਰਾ ਕੀਤਾ ਗਿਆ ਤਾਂ ਦੇਖਣ 'ਚ ਆਇਆ ਕਿ ਉਕਤ ਦੁਕਾਨ 'ਚ ਗੰਦਗੀ ਦੇ ਮਾਹੌਲ 'ਚ ਪਕੌੜੇ ਤੇ ਹੋਰ ਖਾਣ ਦਾ ਸਾਮਾਨ ਤਿਆਰ ਕੀਤਾ ਜਾ ਰਿਹਾ ਸੀ ਤੇ ਇਸੇ ਦੇ ਨਾਲ ਹੀ ਕਾਕੀ ਪਿੰਡ ਮੋੜ, ਢਿੱਲਵਾਂ ਚੌਂਕ ਆਦਿ ਦਾ ਵੀ ਜਦੋਂ ਦੌਰਾ ਕੀਤਾ ਗਿਆ ਤਾਂ ਉਕਤ ਥਾਵਾਂ 'ਤੇ ਵੀ ਸ਼ਰੇਆਮ ਗੰਦਗੀ ਦੇ ਮਾਹੌਲ 'ਚ ਖਾਣ ਵਾਲੀਆਂ ਚੀਜ਼ਾਂ ਨੂੰ ਤਿਆਰ ਕੀਤਾ ਜਾ ਰਿਹਾ ਸੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਮਾ ਮੰਡੀ ਮਾਰਕੀਟ 'ਚ ਪ੍ਰਵਾਸੀ ਵਿਅਕਤੀਆਂ ਵਲੋਂ ਵੀ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਰੇਹੜੀਆਂ ਤੇ ਦੁਕਾਨਾਂ ਆਦਿ ਖੋਲ੍ਹੀਆਂ ਜਾ ਰਹੀਆਂ ਹਨ ਤੇ ਸ਼ਰੇਆਮ ਖਾਣ-ਪੀਣ ਦਾ ਸਾਮਾਨ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰਾਮਾ ਮੰਡੀ ਮਾਰਕੀਟ 'ਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਦੁਕਾਨਾਂ ਅਤੇ ਖਾਸ ਤੌਰ 'ਤੇ ਪਕੌੜੇ ਆਦਿ ਬਣਾਉਣ ਵਾਲੀਆਂ ਦੁਕਾਨਾਂ 'ਤੇ ਇੱਕ ਵਾਰ ਜ਼ਰੂਰ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਸਾਹਮਣੇ ਸੱਚਾਈ ਆ ਸਕੇ ਤੇ ਪੈਸੇ ਕਮਾਉਣ ਦੀਆਂ ਦੇ ਚੱਕਰ 'ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ | ਇਸ ਸੰਬੰਧੀ ਜਦੋਂ ਜਿਲ੍ਹਾ ਹੈਲਥ ਅਧਿਕਾਰੀ ਡਾ. ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਹੁਣ ਦੇਖਣਾ ਇਹ ਹੈ ਕਿ ਸਿਹਤ ਵਿਭਾਗ ਦੀ ਟੀਮ ਰਾਮਾ ਮੰਡੀ ਮਾਰਕੀਟ 'ਚ ਸ਼ਰੇਆਮ ਖਾਣ-ਪਾਣ ਵਾਲੀਆਂ ਚੀਜ਼ਾਂ ਵੇਚਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕਰੇਗੀ ਜਾ ਇਹ ਲੋਕ ਇਸ ਤਰ੍ਹਾਂ ਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਫੁੱਟਬਾਲ ਚੋਣ ਟਰਾਇਲ ਕਰਵਾਏ ਅਗਲੀ ਖ਼ਬਰ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਕਰਵਾਏ ਸਮਾਗ...
Ad Position 24
No active advertisement