05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਗੁਰੂ ਨਾਨਕਪੁਰਾ ਮਾਰਕਿਟ ਤੇ ਆਸ-ਪਾਸ ਦੇ ਖੇਤਰ 'ਚ ਲੁਟੇਰਿਆਂ ਦੀ ਦਹਿਸ਼ਤ, ਲੋਕਾਂ ਵਲੋਂ ਗਸ਼ਤ ਵਧਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 06-06-2026
ਚੁਗਿੱਟੀ/ਜੰਡੂਸਿੰਘਾ, 5 ਜੂਨ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਤੇ ਇਸ ਦੇ ਆਸਪਾਸ ਦੇ ਖੇਤਰ 'ਚ ਸਰਗਰਮ ਚੋਰਾਂ-ਲੁਟੇਰਿਆਂ ਦੀ ਦਹਿਸ਼ਤ ਕਾਰਨ ਇਲਾਕਾ ਵਸਨੀਕ ਡਰ ਦੇ ਮਾਹੌਲ 'ਚ ਰਹਿਣ ਲਈ ਮਜਬੂਰ ਹਨ | ਦੱਸਿਆ ਜਾ ਰਿਹਾ ਹੈ ਕਿ ਨਕਾਬਪੋਸ਼ ਲੁਟੇਰੇ ਰਾਤ ਦੇ ਵਕਤ ਰਾਹ ਜਾਂਦੇ ਲੋਕਾਂ ਨੂੰ ਘੇਰ ਕੇ ਉਨ੍ਹਾਂ ਕੋਲੋਂ ਨਕਦੀ ਤੇ ਹੋਰ ਕੀਮਤੀ ਵਸਤਾਂ ਦੀ ਲੁੱਟ ਕਰਦੇ ਹਨ | ਅਜਿਹੀਆਂ ਕਈ ਵਾਰਦਾਤਾਂ ਉਕਤ ਮਾਰਕੀਟ 'ਚ ਪਿਛਲੇ ਦਿਨਾਂ 'ਚ ਹੋ ਚੁੱਕੀਆਂ ਹਨ, ਜਿਨ੍ਹਾਂ ਸੰਬੰਧੀ ਪੀੜਤਾਂ ਵਲੋਂ ਥਾਣਾ ਰਾਮਾਮੰਡੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਪਰ ਕਿਸੇ ਗੁਨਾਹਗਾਰ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਸਾਹਮਣੇ ਨਹੀਂ ਆਈ, ਜਿਸ ਕਾਰਨ ਲੋਕਾਂ ਦੇ ਮਨਾਂ 'ਚ ਪੁਲਿਸ ਮਹਿਕਮੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਵੀ ਗੁਰੂ ਨਾਨਕਪੁਰਾ ਰੇਲਵੇ ਫਾਟਕ ਲਾਗੇ ਪੈਦਲ ਜਾ ਰਹੇ ਇਕ ਨੌਜਵਾਨ ਕੋਲੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਉਸ ਦਾ ਮੋਬਾਈਲ ਖੋਹਣ ਦਾ ਯਤਨ ਕੀਤਾ ਗਿਆ, ਪਰ ਉਸ ਦੀ ਹਿੰਮਤ ਕਰਕੇ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ 'ਚ ਸਫਲ ਨਹੀਂ ਹੋ ਸਕੇ | ਇਸ ਸੰਬੰਧੀ ਗੱਲਬਾਤ ਕਰਦਿਆਂ ਰਕੇਸ਼ ਕੁਮਾਰ, ਪ੍ਰਸ਼ੋਤਮ ਲਾਲ, ਰਾਮਜੀ ਲਾਲ, ਤਰਸੇਮ ਸਿੰਘ, ਜਸਵੀਰ ਸਿੰਘ ਤੇ ਤਿ੍ਪਤਾ ਰਾਣੀ ਸਮੇਤ ਕਈ ਹੋਰ ਰਾਹਗੀਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਮਾਰਕੀਟ ਅਤੇ ਨਾਲ ਲੱਗਦੇ ਮੁਹੱਲਿਆਂ 'ਚ ਚੋਰਾਂ-ਲੁਟੇਰਿਆਂ ਵਲੋਂ ਕਈ ਥਾਈਾ ਲੋਕਾਂ ਦਾ ਨੁਕਸਾਨ ਕੀਤਾ ਗਿਆ ਹੈ | ਪਰ ਪੁਲਿਸ ਵਲੋਂ ਹਾਲਾਤਾਂ ਨੂੰ ਦੇਖਦੇ ਹੋਏ ਗੰਭੀਰਤਾ ਨਹੀਂ ਵਰਤੀ ਜਾ ਰਹੀ | ਉਨ੍ਹਾਂ ਵਲੋਂ ਪੁਲਿਸ ਮਹਿਕਮੇ ਦੇ ਆਲਾ ਅਧਿਕਾਰੀਆਂ ਨੂੰ ਇਸ ਮਾਮਲੇ 'ਤੇ ਗੌਰ ਕਰਦੇ ਹੋਏ ਪੁਲਿਸ ਗਸ਼ਤ ਵਧਾਉਣ ਦੀ ਅਪੀਲ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਪੰਜਾਬ ਦੀ ਹਿਤੈਸ਼ੀ ਪਾਰਟੀ ਨਹੀਂ ਮੰਨੀ ਜਾ ਸਕਦੀ-ਰਾਮ ਸਿੰਘ <br/> ਅਗਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਨੂੰ ਮਿਲਿਆ 'ਐਕਸੀਲੈਂਸ ਇਨ ਕਰੀਅਰ ਟਰਾਂਸਫਾਰਮੇਸ਼ਨ' ਐਵਾਰਡ
Ad Position 24
No active advertisement