05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਖ਼ੁਸ਼ਹਾਲੀ ਅਤੇ ਵਿਕਾਸ ਦੀ ਲੀਹ 'ਤੇ ਲਿਆਉਣ ਲਈ ਕਾਂਗਰਸ ਲੋਕਾਂ ਲਈ ਮਜ਼ਬੂਤ ਵਿਕਲਪ ਹੈ-ਹਲਕਾ ਇੰਚਾਰਜ ਰਾਜਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 06-06-2026
ਕਰਤਾਰਪੁਰ, 5 ਜੂਨ (ਜਨਕ ਰਾਜ ਗਿੱਲ)-ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਲਕਾ ਕਰਤਾਰਪੁਰ-33 ਦੇ ਬਲਾਕ-2 ਦੇ ਅਹੁਦੇਦਾਰਾਂ, ਸੀਨੀਅਰ ਆਗੂਆਂ ਅਤੇ ਪੰਚਾਂ-ਸਰਪੰਚਾਂ ਦੀ ਇੱਕ ਅਹਿਮ ਮੀਟਿੰਗ ਹਲਕਾ ਇੰਚਾਰਜ ਸੇਵਾ ਮੁਕਤ ਐੱਸ.ਐੱਸ.ਪੀ ਸਰਦਾਰ ਰਜਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਦਾ ਇਸ ਮਹੀਨਾਵਾਰੀ ਮੀਟਿੰਗ ਨੂੰ ਸਫਲ ਬਣਾਏ ਜਾਣ 'ਤੇ ਧੰਨਵਾਦ ਕਰਦਿਆਂ ਹਲਕਾ ਇੰਚਾਰਜ਼ ਰਾਜਿੰਦਰ ਸਿੰਘ ਨੇ ਆਖਿਆ ਕਿ 'ਪੰਜਾਬ ਨੂੰ ਮੁੜ ਖ਼ੁਸ਼ਹਾਲੀ ਅਤੇ ਵਿਕਾਸ ਦੀ ਲੀਹ 'ਤੇ ਲਿਆਉਣ ਲਈ ਕਾਂਗਰਸ ਹਾਈਕਮਾਂਡ ਦੇ ਨਿਰਦੇਸ਼ਾਂ ਮੁਤਾਬਕ ਇੱਕਜੁੱਟ ਹੋਣਾ ਸਮੇਂ ਦੀ ਮੰਗ ਹੈ ਕਿਉਕਿ ਪਿਛਲੇ ਸਮੇਂ ਤੋਂ ਸੂਬੇ ਦਾ ਹਰੇਕ ਵਰਗ ਆਪ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਦੁੱਖੀ ਹੈ ਅਤੇ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਕਮਰ ਕੱਸੇ ਕੱਸ ਕੇ ਲੋਕਾਂ ਨੂੰ ਪਾਰਟੀ ਨਾਲ ਲਾਮਬੰਦ ਕਰਕੇ ਸੂਬੇ 'ਚ ਕਾਂਗਰਸ ਪਾਰਟੀ ਦੀ ਮਜ਼ਬੂਤ ਸਰਕਾਰ ਬਣਾਈ ਜਾ ਸਕੇ | ਇਸ ਮੌਕੇ ਤੇ ਰਘਬੀਰ ਸਿੰਘ ਗਿੱਲ (ਸੀਨੀਅਰ ਕਾਂਗਰਸੀ ਲੀਡਰ ਅਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ) ਸ੍ਰੀਮਤੀ ਰੇਨੂ ਸੇਠ (ਮਹਿਲਾ ਪ੍ਰਧਾਨ ਜਲੰਧਰ ਦਿਹਾਤੀ), ਯੂਥ ਕਾਂਗਰਸ ਬਲਾਕ ਪ੍ਰਧਾਨ ਰਵਿੰਦਰ ਸਿੰਘ ਰਾਣਾ, ਅਵਤਾਰ ਸਿੰਘ ਕਾਹਲੋਂ ,ਰਾਜਪਾਲ ਸਿੰਘ ਚਕਰਾਲਾ, ਕੰਵਰ ਵੀਰ ਸਿੰਘ ਸਰਾਏ, ਮੋਤਾ ਸਿੰਘ ਜਸਬੀਰ ਸਿੰਘ, ਸ਼ੀਰਾ ਗਾਖਲ, ਤ੍ਰਲੋਕ ਸਿੰਘ ਮੰਡ, ਨਰੇਸ਼ ਗੋਰਾ ਕੁਲਵਿੰਦਰ ਸਿੰਘ, ਇਕਬਾਲ ਸਿੰਘ,ਧੰਨਾ ਸਹੋਤਾ ਸਾਬਕਾ ਸਰਪੰਚ ਸੁਰਿੰਦਰ ਗੋਰਾ ਗਾਖਲ, ਸੁਰਿੰਦਰ ਸਿੰਘ ਫੌਜੀ ਧਾਲੀਵਾਲ, ਵਕੀਲ ਅਸ਼ੋਕ ਕੁਮਾਰ ਗਾਖਲ, ਸਰਪੰਚ ਜਸਵਿੰਦਰ ਸਿੰਘ ਸੰਗਲ ਸੋਹਲ, ਸਾਬਕਾ ਸਰਪੰਚ ਲੈਂਬਰ ਗੋਬਿੰਦਪੁਰ, ਰਿਟਾਇਰਡ ਇੰਸਪੈਕਟਰ ਸੁਰਿੰਦਰ ਸਿੰਘ ਚੁਗਾਵਾਂ, ਸਾਬਕਾ ਸਬ-ਇੰਸਪੈਕਟਰ ਹਰਜਿੰਦਰ ਸਿੰਘ ਚੁਗਾਵਾਂ, ਸਵਰਨ ਦਾਸ ਚੁਗਾਵਾਂ, ਸੁਖਵਿੰਦਰ ਸਿੰਘ ਸਿੰਘਾਂ, ਅਮਰਜੀਤ ਸਿੰਘ ਹੇਲਰ, ਧਿਆਨ ਸਿੰਘ ਟਾਹਲੀ ਸਾਹਿਬ ਆਦਿ ਵਲੋਂ ਵੀ ਆਪੋ ਆਪਣੇ ਵਿਚਾਰ ਵਿਅਕਤ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕÏਰ ਮਾਨ ਦੀ ਹਾਜ਼ਰੀ 'ਚ ਚਰਨਜੀਤ ਰਾਏ ਨੇ ਬਲਾਕ ਸੰਮਤੀ ਚੇਅਰਮੈਨ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਗ੍ਰਾਮ ਪੰਚਾਇਤ ਸੀਚੇਵਾਲ ਦਾ 'ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਅਵਾਰਡ-2026' ਨਾਲ ਸਨਮਾਨ
Ad Position 24
No active advertisement