ਨੂਰਮਹਿਲ, 5 ਜੂਨ (ਤਜਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਨਕੋਦਰ ਅਧੀਨ ਬਲਾਕ ਨੂਰਮਹਿਲ ਵਿੱਚ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਚਰਨਜੀਤ ਰਾਏ ਨੂੰ ਬਲਾਕ ਸੰਮਤੀ ਨੂਰਮਹਿਲ ਦਾ ਚੇਅਰਮੈਨ ਬਣਾਇਆ ਗਿਆ ਹੈ¢ ਚੇਅਰਮੈਨ ਬਣਨ ਉਪਰੰਤ ਕਰਵਾਏ ਗਏ ਸਮਾਗਮ ਦÏਰਾਨ ਹਲਕਾ ਵਿਧਾਇਕ ਨਕੋਦਰ ਬੀਬੀ ਇੰਦਰਜੀਤ ਕÏਰ ਮਾਨ ਵਿਸ਼ੇਸ਼ ਤÏਰ 'ਤੇ ਪਹੁੰਚੇ¢ ਇਸ ਮÏਕੇ ਚਰਨਜੀਤ ਰਾਏ ਨੇ ਉਨ੍ਹਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ¢ ਬੀਬੀ ਮਾਨ ਦੀ ਹਾਜ਼ਰੀ ਵਿੱਚ ਚਰਨਜੀਤ ਰਾਏ ਨੇ ਸੰਮਤੀ ਚੇਅਰਮੈਨ ਵਜੋਂ ਆਪਣਾ ਅਹੁਦਾ ਸੰਭਾਲਿਆ¢ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਇੰਦਰਜੀਤ ਕÏਰ ਮਾਨ ਨੇ ਕਿਹਾ ਕਿ ਚਰਨਜੀਤ ਰਾਏ ਦੇ ਸਿਰ ਸੰਮਤੀ ਚੇਅਰਮੈਨ ਦਾ ਤਾਜ ਸਜਿਆ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦਿਆਂ ਇਲਾਕੇ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ¢ਇਸ ਮÏਕੇ ਲਖਬੀਰ ਸਿੰਘ ਸ਼ੀਰ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਰਾਜੂ ਉੱਪਲ, ਰਿੰਕੂ ਅਰੋੜਾ ਪ੍ਰਧਾਨ ਸਿਟੀ ਨੂਰਮਹਿਲ, ਅਜੀਤ ਸਿੱਧਮ ਪ੍ਰਧਾਨ ਬਲਾਕ ਨੂਰਮਹਿਲ, ਹਨੀ ਆਦੇਕਾਲੀ ਬਲਾਕ ਪ੍ਰਧਾਨ ਨੂਰਮਹਿਲ, ਰਾਜਨ ਕÏਾਸਲਰ, ਕਰਨੈਲ ਬਾਲੂ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ, ਦਰਸ਼ਨ ਟਾਹਲੀ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ, ਸੁਭਾਸ਼ ਚੰਦਰ ਕÏਾਸਲਰ, ਪੱਪਾ ਫਤਿਹਪੁਰੀਆ, ਸਰਬਜੀਤ ਕÏਰ ਕੋਟਲਾ ਸੀਨੀਅਰ ਆਪ ਆਗੂ, ਨਰਿੰਦਰ ਕÏਰ ਦੇ ਨਾਲ-ਨਾਲ ਬੀ.ਡੀ.ਪੀ.ਓ. ਵਿਆਸ ਦੇਵ, ਪੰਚਾਇਤ ਅਫ਼ਸਰ ਕੁਲਵਿੰਦਰ ਚੰਦ, ਪੰਚਾਇਤ ਸਕੱਤਰ ਆਜਿੰਦਰ ਕੁਮਾਰ, ਪੰਚਾਇਤ ਸਕੱਤਰ ਅਮਨਦੀਪ, ਪੰਚਾਇਤ ਸਕੱਤਰ ਪਰਵਿੰਦਰ, ਹਰਵਿੰਦਰ ਸਿੰਘ ਪੰਚਾਇਤ ਕੰਪਿਊਟਰ ਆਪਰੇਟਰ, ਅਤੁਲ ਕੁਮਾਰ ਕੰਪਿਊਟਰ ਆਪਰੇਟਰ, ਮਨਪ੍ਰੀਤ ਕÏਰ ਕੰਪਿਊਟਰ ਆਪਰੇਟਰ, ਪੂਨਮ ਰਾਣੀ ਲੇਖਾ ਕਲਰਕ ਅਤੇ ਸਮੂਹ ਜੀ.ਆਰ.ਐੱਸ. ਕਰਮਚਾਰੀ ਵੀ ਹਾਜ਼ਰ ਸਨ¢ਇਸ ਮÏਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਤੇ ਪਿੰਡਾਂ ਤੋਂ ਪਹੁੰਚੇ ਲੋਕਾਂ ਨੇ ਚਰਨਜੀਤ ਰਾਏ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ¢