ਸ਼ਾਹਕੋਟ, 5 ਜੂਨ (ਸੁਖਦੀਪ ਸਿੰਘ, ਸਚਦੇਵਾ, ਨਗਿੰਦਰ ਸਿੰਘ ਬਾਂਸਲ)-ਸ਼ਾਹਕੋਟ ਸਬ-ਡਵੀਜ਼ਨ ਦੇ ਡੀ.ਐੱਸ.ਪੀ. ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਮਾਡਲ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਦਿਲਬਾਗ ਸਿੰਘ ਦੀ ਦੇਖ-ਰੇਖ ਹੇਠ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ, ਹੈਰੋਇਨ, ਲਾਈਟਰ, ਇਲੈਕਟ੍ਰੋਨਿਕ ਕੰਡਾ, ਦਾਤਰ ਤੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਰਵਣ ਸਿੰਘ ਬੱਲ ਨੇ ਦੱਸਿਆ ਕਿ ਏ.ਐੱਸ.ਆਈ. ਮੇਜਰ ਸਿੰਘ ਚੌਂਕੀ ਇੰਚਾਰਜ ਤਲਵੰਡੀ ਸੰਘੇੜਾ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਮੇਨ ਹਾਈਵੇ 'ਤੇ ਬਣੇ ਫਲਾਈਓਵਰ ਕੋਟਲੀ ਗਾਜਰਾਂ ਦੇ ਹੇਠਾਂ ਪੁਨੀਤ ਗੁਪਤਾ ਉਰਫ਼ ਪੋਪਲ ਪੁੱਤਰ ਰਕੇਸ਼ ਗੁਪਤਾ ਵਾਸੀ ਪੱਤੀ ਖੁਰਮਪੁਰ (ਮਲਸੀਆਂ) ਥਾਣਾ ਸ਼ਾਹਕੋਟ ਨੂੰ ਮੋਟਰਸਾਈਕਲ (ਪੀ.ਬੀ.-08-ਡੀ.ਕਿਊ-9021) ਮਾਰਕਾ ਸਪਲੈਂਡਰ ਸਮੇਤ ਕਾਬੂ ਕਰਕੇ ਉਸ ਕੋਲੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਸੀ | ਦੋਸ਼ੀ ਕੋਲੋਂ ਡੁੰਘਾਈ ਨਾਲ ਪੁੱਛਗਿਛ ਕਰਨ 'ਤੇ ਉਸਦੇ ਘਰ ਦੀ ਅਲਮਾਰੀ 'ਚੋਂ 10 ਗ੍ਰਾਮ ਹੈਰੋਇਨ, 25 ਲਾਈਟਰ, ਇੱਕ ਦਾਤਰ ਤੇ ਇੱਕ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਪੁਨੀਤ ਗੁਪਤਾ ਉਰਫ਼ ਪੋਪਲ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ | ਦੋਸ਼ੀ ਖਿਲਾਫ਼ ਪਹਿਲਾਂ ਵੀ ਥਾਣਾ ਸ਼ਾਹਕੋਟ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ |