03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮਲਸੀਆਂ ਤੋਂ 4 ਦਿਨਾ ਯਾਤਰਾ ਦੌਰਾਨ ਸੰਗਤਾਂ ਨੇ ਸ੍ਰੀ ਮਨੀਕਰਨ ਸਮੇਤ ਵੱਖ-ਵੱਖ ਗੁਰੂਧਾਮਾਂ ਦੇ ਕੀਤੇ ਦਰਸ਼ਨ-ਦੀਦਾਰੇ

Ad Position 21
No active advertisement
ਮਲਸੀਆਂ ਤੋਂ ਸ੍ਰੀ ਮਨੀਕਰਨ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਗਈ ਯਾਤਰਾ ਦੌਰਾਨ ਸੇਵਾਦਾਰ ਗੁਰਮੀਤ ਸਿੰਘ ਬੂਟਾ ਤੇ ਸ਼ਾਮਿਲ ਸੰਗਤਾਂ | ਤਸਵੀਰ : ਸੁਖਦੀਪ ਸਿੰਘ <br/> 06-06-2026
ਮਲਸੀਆਂ, 5 ਜੂਨ (ਸੁਖਦੀਪ ਸਿੰਘ)-ਮਲਸੀਆਂ ਤੋਂ ਸੇਵਾਦਾਰ ਗੁਰਮੀਤ ਸਿੰਘ ਬੂਟਾ ਦੀ ਅਗਵਾਈ 'ਚ ਸੰਗਤਾਂ ਨੂੰ ਸ੍ਰੀ ਮਨੀਕਰਨ ਤੇ ਹੋਰ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨਾਂ ਲਈ 4 ਦਿਨਾਂ ਦੀ ਯਾਤਰਾ 'ਤੇ ਲਿਜਾਇਆ ਗਿਆ | ਇਸ ਮੌਕੇ ਗੁਰਮੀਤ ਸਿੰਘ ਬੂਟਾ ਨੇ ਦੱਸਿਆ ਕਿ ਯਾਤਰਾ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ ਸੀ, ਜਿਸ ਦੌਰਾਨ ਸੰਗਤਾਂ ਨੂੰ ਰਸਤੇ 'ਚ ਆਉਂਦੇ ਗੁਰੂਧਾਮ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਕੇਤ ਮੰਡੀ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭੂੰਤਰ ਤੇ ਸ੍ਰੀ ਮਨੀਕਰਨ ਸਾਹਿਬ ਤੋਂ ਇਲਾਵਾ ਬਾਅਦ ਵਾਪਸੀ ਸਮੇਂ ਗੁਰਦੁਆਰਾ ਰਵਾਲਸਰ ਸਾਹਿਬ, ਗੁਰਦੁਆਰਾ ਬਾਬਾ ਬੁੱਢਣ ਸ਼ਾਹ ਜੀ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਤੇ ਰਾਜਾ ਸਾਹਿਬ ਆਦਿ ਗੂਰੂ ਘਰਾਂ ਦੇ ਦਰਸ਼ਨ ਕਰਵਾਏ ਗਏ | ਯਾਤਰਾ ਦੌਰਾਨ ਸੰਗਤਾਂ ਨੇ ਗੁਰਬਾਣੀ ਦਾ ਗੁਣਗਾਨ ਕੀਤਾ | ਸੰਗਤਾਂ ਲਈ ਰਹਿਣ ਅਤੇ ਰਸਤੇ 'ਚ ਚਾਹ, ਪਕੌੜੇ, ਸਮੋਸੇ, ਕੋਲਡ ਡਰਿੰਕ, ਗੋਲ-ਗੱਪੇ, ਬਿਸਕੁਟ, ਫ਼ਲਾਂ ਦੇ ਲੰਗਰ ਵਰਤਾਏ ਗਏ | ਸੰਗਤਾਂ ਨੇ ਜਿੱਥੇ ਗੁਰੂਧਾਮਾਂ ਦੇ ਦਰਸ਼ਨ-ਦੀਦਾਰੇ ਕੀਤੇ, ਉਥੇ ਹੀ ਕੁਦਰਤੀ ਨਜ਼ਾਰਿਆਂ ਦਾ ਵੀ ਭਰਪੂਰ ਆਨੰਦ ਮਾਣਿਆ | ਇਸ ਮੌਕੇ ਡਾ. ਹਰਵਿੰਦਰ ਸਿੰਘ ਨੰਢਾ, ਤਰਸੇਮ ਸਿੰਘ ਸਲੇਮਾ, ਗੁਰਬਖਸ਼ ਕੌਰ ਸਲੇਮਾ, ਪਰਮਜੀਤ ਕੌਰ ਮਲਸੀਆਂ, ਸਿਮਰਨਪ੍ਰੀਤ ਕੌਰ ਮਲਸੀਆਂ, ਸੁਰਿੰਦਰ ਕੌਰ ਕੰਗ ਕਲਾਂ, ਬਲਜੀਤ ਕੌਰ ਕੰਗ ਕਲਾਂ, ਜਸਪਾਲ ਕੌਰ ਕਾਕੜਾ, ਅੰਮਿ੍ਤਪਾਲ ਕੌਰ ਕਾਕੜਾ, ਪਰਮਿੰਦਰ ਕੌਰ ਕਾਕੜਾ, ਮਨਜੀਤ ਕੌਰ ਪੂਨੀਆਂ, ਬਲਜੀਤ ਕੌਰ ਪੂਨੀਆਂ, ਚਰਨ ਕੌਰ ਪੂਨੀਆਂ, ਮਨਦੀਪ ਕੌਰ ਪੂਨੀਆਂ, ਪ੍ਰਨੀਤ ਕੌਰ ਪੂਨੀਆਂ, ਦਰਸ਼ਨ ਕੌਰ ਪੂਨੀਆਂ, ਕਰਨੈਲ ਸਿੰਘ ਪੂਨੀਆਂ, ਕੁਲਵਿੰਦਰ ਕੌਰ ਪੂਨੀਆਂ, ਰਮਨਪ੍ਰੀਤ ਸਿੰਘ ਪੂਨੀਆਂ, ਗੁਰਵੀਰ ਸਿੰਘ ਮਹਿੰਮੂਵਾਲ ਮਾਹਲਾਂ, ਮਨਪ੍ਰੀਤ ਕੌਰ ਡੇਰਾ ਸੈਦਾਂ, ਹਰਸਹਿਜ ਕੌਰ, ਬਲਜਿੰਦਰ ਕੌਰ ਮੁਹੱਬਲੀਪੁਰ, ਚਰਨਜੀਤ ਕੌਰ ਬਾਜਵਾ ਖੁਰਦ, ਲਹਿੰਬਰ ਸਿੰਘ ਬਾਜਵਾ ਖੁਰਦ, ਮਨਜੀਤ ਸਿੰਘ ਨੰਢਾ ਮਲਸੀਆਂ, ਪਰਮਜੀਤ ਸਿੰਘ ਦਰਿਆ ਵਾਲੇ ਬਿੱਲੇ, ਮਨਪ੍ਰੀਤ ਕੌਰ ਮਲਸੀਆਂ, ਮਨਜੋਤ ਸਿੰਘ ਮਲਸੀਆਂ, ਜਗਤਾਰ ਸਿੰਘ ਭਲੋਵਾਲ, ਸੁਖਜੀਤ ਕੌਰ ਭਲੋਵਾਲ, ਸੁਖਪ੍ਰੀਤ ਕੌਰ ਨੂਰਪੁਰ ਚੱਠਾ, ਸਾਹਿਬਜੋਤ ਸਿੰਘ ਨੂਰਪੁਰ, ਹਰਪ੍ਰੀਤ ਕੌਰ ਉੱਗੀ, ਗੁਰਸਿਮਰ ਕੌਰ ਨੂਰਪੁਰ ਚੱਠਾ, ਆਤਮਜੋਤ ਸਿੰਘ ਨੂਰਪੁਰ ਚੱਠਾ, ਬਲਵੀਰ ਕੌਰ ਨੂਰਪੁਰ ਚੱਠਾ, ਹਰਲੀਨ ਕੌਰ ਨੂਰਪੁਰ ਚੱਠਾ, ਜਸਪਾਲ ਕੌਰ ਨੂਰਪੁਰ ਚੱਠਾ, ਭੁਪਿੰਦਰ ਕੌਰ ਨੂਰਪੁਰ ਚੱਠਾ, ਅਮਨਦੀਪ ਕੌਰ ਮਲਸੀਆਂ, ਜਸਮੀਤ ਸਿੰਘ ਢੋਲਕੀ ਵਾਲੇ ਮਲਸੀਆਂ, ਬਲਦੀਸ਼ ਕੌਰ ਮਲਸੀਆਂ, ਜਸਵਿੰਦਰ ਸਿੰਘ ਨੱਲ ਮਾਣਕ, ਸੁਖਵਿੰਦਰ ਸਿੰਘ ਨੱਲ ਮਾਣਕ, ਸੰਦੀਪ ਸਿੰਘ ਵਿੱਕੀ ਮਲਸੀਆਂ, ਬਲਕਾਰ ਸਿੰਘ ਕਾਲਾ, ਚੇਲਾ ਮਲਸੀਆਂ, ਜਸਵੰਤ ਸਿੰਘ ਨਿਹਾਲੂਵਾਲ, ਜਸਪਾਲ ਸਿੰਘ ਨਿਹਾਲੂਵਾਲ, ਕੋਮਲਪ੍ਰੀਤ ਕੌਰ ਨਿਹਾਲੂਵਾਲ, ਬਲਵਿੰਦਰ ਕੌਰ ਤਲਵੰਡੀ ਸੰਘੇੜਾ, ਕੁਲਵਿੰਦਰ ਕੌਰ ਕਮਾਲਪੁਰ, ਸੁਰਿੰਦਰ ਕੌਰ ਕਮਾਲਪੁਰ, ਜਗਤਾਰ ਸਿੰਘ ਰੇੜ੍ਹਵਾਂ, ਜਸਵੀਰ ਕੌਰ ਮਲਸੀਆਂ, ਤਰਨਪ੍ਰੀਤ ਸਿੰਘ ਮਹਿਤਾ ਮਲਸੀਆਂ, ਅੰਮਿ੍ਤਪਾਲ ਸਿੰਘ ਕਾਂਗਣਾ, ਦਿਲਪ੍ਰੀਤ ਸਿੰਘ ਮਲਸੀਆਂ, ਪਵਿੱਤਰ ਸਿੰਘ ਫਤਿਹਪੁਰ ਕਲਾਰਾ, ਲਵਲੀ ਹਲਵਾਈ ਮਲਸੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਖਿਡਾਰੀ ਦਵਿੰਦਰ ਸਿੰਘ ਕੰਗ ਦਾ ਆਪਣੇ ਪਿੰਡ ਚੱਕ ਸ਼ਕੂਰ ਪਹੁੰਚਣ 'ਤੇ ਸਵਾਗਤ ਅਗਲੀ ਖ਼ਬਰ 'ਅਮਨਪ੍ਰੀਤ ਹਸਪਤਾਲ ਲੋਹੀਆਂ' 'ਚ ਐਕਸ ਐੱਸ.ਐੱਮ.ਓ. ਡਾ. ਰਾਜਿੰਦਰ ਕੁਮਾਰ ਦੇਣਗੇ ਸੇਵਾਵਾਂ-ਡਾ. ਅਮਨਪ੍ਰੀਤ ਸਿੰਘ
Ad Position 24
No active advertisement