03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਆਦਮਪੁਰ ਦੇ ਮੁਹੱਲਾ ਕਾਲਰਿਆਂ ਵਿਖੇ ਨੌਜਵਾਨ 'ਤੇ ਜਾਨਲੇਵਾ ਹਮਲਾ

Ad Position 21
No active advertisement
ਅਜੀਤ ਡੈਸਕ 06-06-2026
ਆਦਮਪੁਰ, 5 ਜੂਨ (ਹਰਪ੍ਰੀਤ ਸਿੰਘ)-ਬੀਤੀ ਰਾਤ ਵਾਰਡ ਨੰਬਰ 7 ਮੁਹੱਲਾ ਕਾਲਰਿਆ ਆਦਮਪੁਰ ਵਿਖੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਆਪਣੇ ਘਰ ਅੱਗੇ ਖੜਾ ਨੌਜਵਾਨ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ 'ਤੇ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ | ਇਸ ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਆਦਮਪੁਰ ਵਿਖੇ ਦਾਖਲ ਕਰਵਾਇਆ ਗਿਆ | ਜੇਰੇ ਇਲਾਜ ਰਜਿੰਦਰ ਸਿੰਘ ਉਰਫ ਰੋਕੀ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ ਜਦੋਂ ਕੰਮ ਕਰਕੇ ਉਹ ਆਪਣੇ ਘਰ ਅੱਗੇ ਆਇਆ ਤੇ ਕਰੀਬ 10 ਤੋਂ 12 ਅਣਪਛਾਤੇ ਵਿਅਕਤੀਆਂ ਉਸ ਉੱਤੇ ਮਾਰੂ ਹਥਿਆਰਾਂ ਨਾਲ ਜਾਣ ਜਾਨ ਲੇਵਾ ਹਮਲਾ ਕਰਕੇ ਜਖਮੀ ਕਰ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਡਾਕਟਰ ਖਿਲਾਫ ਸਖਤ ਰੋਸ ਜਤਾਉਂਦੇ ਪੀੜ੍ਹਤ ਪਰਿਵਾਰ ਸਮੇਤ ਮੁਹੱਲਾ ਵਾਸੀਆਂ ਨੇ ਕਿਹਾ ਕਿ ਜਖਮੀ ਨੌਜਵਾਨ ਦੇ ਸਰੀਰ 'ਤੇ ਡੂੰਘੀਆਂ ਅਤੇ ਗੰਭੀਰ ਸੱਟਾਂ ਲੱਗੀਆਂ ਹਨ, ਪਰ ਡਾਕਟਰ ਵੱਲੋਂ ਕਥਿਤ ਤੌਰ 'ਤੇ ਐੱਮ.ਐੱਲ.ਆਰ. ਗਲਤ ਕੱਟੀ ਗਈ ਹੈ ਤਾਂ ਜੋ ਮਾਮਲੇ ਨੂੰ ਹਲਕਾ ਕੀਤਾ ਜਾ ਸਕੇ | ਇਸ ਪੂਰੇ ਮਾਮਲੇ ਸੰਬੰਧੀ ਐੱਸਐੱਮਓ ਆਦਮਪੁਰ ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰਕੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਪ੍ਰਾਪਤ ਕੀਤੀ ਜਾ ਚੁੱਕੀ ਹੈ, ਅਣਪਛਾਤੇ ਹਮਲਾਵਰਾਂ ਦੀ ਪਛਾਣ ਕਰਕੇ ਜਲਦੀ ਹੀ ਇਹਨਾਂ ਨੂੰ ਗਿ੍ਫਤਾਰ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਡੇਰਾ ਪੰਜ ਪੀਰ ਦਾਦੂਵਾਲ ਵਿਖੇ ਕਰਵਾਇਆ ਚਾਰ ਰੋਜ਼ਾ ਜੋੜ ਮੇਲਾ ਅਗਲੀ ਖ਼ਬਰ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਪੁਲਿਸ ਵਲੋਂ ਫਲੈਗ ਮਾਰਚ, ਲੋਕਾਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ
Ad Position 24
No active advertisement