19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬੱਸ ਸਟੈਂਡ ਨੇੜੇ ਖੁੱਲਿਆਂ ਨਵਾਂ ਆਧਾਰ ਸੇਵਾ ਕੇਂਦਰ <br/>

Ad Position 21
No active advertisement
ਅਜੀਤ ਡੈਸਕ 11-06-2026
ਜਲੰਧਰ, 10 ਜੂਨ (ਜਤਿੰਦਰ ਪੰਮੀ)-ਯੂ.ਆਈ.ਡੀ.ਏ.ਆਈ. ਵਲੋਂ ਲੋਕਾਂ ਦੀ ਸਹੂਲਤ ਲਈ ਆਧਾਰ ਦਾ ਨਵਾਂ ਆਧਾਰ ਸੇਵਾ ਕੇਂਦਰ ਬੱਸ ਸਟੈਂਡ ਨੇੜੇ ਜਵਾਹਰ ਨਗਰ ਵਿਖੇ ਖੋਲਿ੍ਹਆ ਗਿਆ ਹੈ | ਆਧਾਰ ਸੇਵਾ ਕੇਂਦਰ ਦਾ ਮੁੱਖ ਉਦੇਸ਼ ਲੋਕਾਂ ਦੀ ਸਹੂਲਤ ਵਿੱਚ ਵਾਧਾ ਕਰਨਾ ਅਤੇ ਆਧਾਰ ਨਾਲ ਸਬੰਧਿਤ ਸੇਵਾਵਾਂ ਨੂੰ ਨਿਰਵਿਘਨ ਢੰਗ ਨਾਲ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਮੈਨੈਜਰ ਮਧੁਰ ਬਾਂਸਲ ਨੇ ਦੱਸਿਆ ਕਿ ਇਥੇ ਲੋਕ ਆਧਾਰ ਨਾਮਾਕਣ, ਨਾਮ, ਪਤਾ ਅਤੇ
ਜਨਮ ਤਾਰੀਕ ਵਰਗੇ ਵੇਰਵਿਆਂ ਨੂੰ ਤਰੁਸਤ ਕਰਨ ਦੇ ਨਾਲ-ਨਾਲ ਬਾਇਓਮੈਟਿ੍ਕ ਅਪਡੇਟਸ ਵੀ ਕਰਵਾ ਸਕਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸੇਵਾ ਕੇਂਦਰ ਹਫ਼ਤੇ ਦੇ ਸੱਤ ਦਿਨ ਸਵੇਰੇ 9 ਤੋਂ ਸ਼ਾਮ 5.30 ਵਜੇ ਤੱਕ ਖੁੱਲਾ ਰਹਿੰਦਾ ਹੈ ਅਤੇ ਲੋਕ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਇਸ ਆਧਾਰ ਸੇਵਾ ਕੇਂਦਰ ਦਾ ਲਾਭ ਉਠਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕ ਘਰ ਬੈਠੇ ਹੀ ਯੂ.ਆਈ.ਡੀ.ਏ.ਆਈ. ਦੀ ਅਧਿਕਾਰਤ ਵੈਬਸਾਈਟ ਉਤੇ ਆਨਲਾਈਨ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਇਥੇ ਪੰਜਾਬ ਸਰਕਾਰ ਵਲੋਂ ਆਧਾਰ ਕਾਰਡ ਸੇਵਾਵਾਂ ਸਬੰਧੀ ਨਿਰਧਾਰਿਤ ਕੀਤੀ ਗਈ ਫ਼ੀਸ ਹੀ ਲਈ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਡਾਕਟਰ ਦੀ ਭੇਦਭਰੇ ਹਾਲਾਤ 'ਚ ਮੌਤ, ਪਤੀ ਡਾ. ਪਿਊਸ਼ ਸੂਦ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਅਗਲੀ ਖ਼ਬਰ ਡੀ.ਜੀ.ਪੀ. ਗੌਰਵ ਯਾਦਵ ਵਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ 'ਚ 'ਸਾਂਝ ਸਿਟੀਜ਼ਨ ਪੋਰਟਲ' ਲਾਂਚ
Ad Position 24