19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਹਿਲਾ ਡਾਕਟਰ ਦੀ ਭੇਦਭਰੇ ਹਾਲਾਤ 'ਚ ਮੌਤ, ਪਤੀ ਡਾ. ਪਿਊਸ਼ ਸੂਦ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ

Ad Position 21
No active advertisement
ਅਜੀਤ ਡੈਸਕ 11-06-2026

ਜਲੰਧਰ, 10 ਜੂਨ (ਜਤਿੰਦਰ ਪੰਮੀ)- ਕੇਵਲ ਵਿਹਾਰ 'ਚ ਰਹਿ ਰਹੀ ਸਰਕਾਰੀ ਮਹਿਲਾ ਡਾਕਟਰ ਦੀ ਭੇਤਭਰੇ ਹਾਲਾਤ 'ਚ ਮੌਤ ਹੋ ਗਈ | ਮਿ੍ਤਕਾ ਦੀ ਪਛਾਣ ਡਾ. ਮੀਨਾਕਸ਼ੀ ਸੂਦ (37) ਸਾਲ ਵਜੋਂ ਹੋਈ ਹੈ, ਜੋ ਕਿ ਸਰਕਾਰੀ ਹਸਪਤਾਲ ਕਪੂਰਥਲਾ ਵਿਖੇ ਟੀ. ਬੀ. ਅਫਸਰ ਵਜੋਂ ਤਾਇਨਾਤ ਸੀ | ਪੁਲਿਸ ਨੇ ਇਸ ਮਾਮਲੇ 'ਚ ਡਾ. ਮੀਨਾਕਸ਼ੀ ਸੂਦ ਦੇ ਪਤੀ ਨੈਸ਼ਨਲ ਆਈ ਹਸਪਤਾਲ ਦੇ ਡਾ. ਪਿਊਸ਼ ਸੂਦ ਵਾਸੀ ਕੈਨਾਲ ਕਾਲੋਨੀ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ | ਦੇਰ ਰਾਤ ਤੱਕ ਮੀਨਾਕਸ਼ੀ ਦੀ ਮਿ੍ਤਕ ਦੇਹ ਦੇ ਪੋਸਟਰਮਾਰਟਮ ਦੀ ਕਾਰਵਾਈ ਚੱਲ ਰਹੀ ਸੀ | ਮਿ੍ਤਕਾ ਦੀ ਮਾਮੇ ਦੀ ਧੀ ਸੋਨੀਆ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਦੀ ਭੂਆ ਵਾਸੀ ਜਲਾਲਾਬਾਦ ਦੀ ਧੀ ਡਾ. ਮੀਨਾਕਸ਼ੀ ਸੂਦ ਜੋ ਕਿ ਸਰਕਾਰੀ ਹਸਪਤਾਲ ਕਪੂਰਥਲਾ ਵਿਖੇ ਟੀ. ਬੀ. ਅਫਸਰ ਵਜੋਂ ਸੇਵਾਵਾਂ ਨਿਭਾਅ ਰਹੀ ਸੀ, ਦਾ ਵਿਆਹ ਕਰੀਬ 8 ਸਾਲ ਪਹਿਲਾਂ ਅਕਤੂਬਰ 2018 'ਚ ਨੈਸ਼ਨਲ ਆਈ ਹਸਪਤਾਲ ਦੇ ਡਾ. ਪਿਊਸ਼ ਸੂਦ ਨਾਲ ਹੋਇਆ ਸੀ | ਵਿਆਹ ਦੇ 6 ਮਹੀਨੇ ਬਾਅਦ ਹੀ ਡਾ. ਪਿਊਸ਼ ਸੂਦ ਨੇ ਮਿ੍ਤਕਾ ਦੇ ਨਾਂਅ 'ਤੇ ਪਲਾਟ ਲੈਣ ਲਈ ਕਰੀਬ 35-30 ਲੱਖ ਰੁਪਏ ਦਾ ਬੈਂਕ ਤੋਂ ਕਰਜ਼ਾ ਲੈ ਲਿਆ ਜਿਸ ਦੀ ਕਿਸ਼ਤਾਂ ਉਹ ਭਰ ਰਹੀ ਸੀ | ਸੋਨੀਆ ਨੇ ਦੱਸਿਆ ਕਿ ਡਾ. ਮੀਨਾਕਸ਼ੀ ਨੇ ਕਰੀਬ ਬੈਂਕ ਦਾ ਇਹ ਕਰਜ਼ਾ ਆਪਣੀ ਤਨਖਾਹ 'ਚੋਂ ਕਿਸ਼ਤਾਂ ਦੇ ਕੇ ਪਿਛਲੇ ਸਾਲ ਹੀ ਉਤਾਰਿਆ ਸੀ | ਇਸੇ ਦੌਰਾਨ ਡਾ. ਪਿਊਸ਼ ਸੂਦ ਤੇ ਉਸ ਦੇ ਮਾਤਾ-ਪਿਤਾ ਉਨ੍ਹਾਂ ਦੀ ਭੈਣ ਨੂੰ ਲਗਾਤਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਦੇ ਨਾਲ ਹੀ ਕੁੱਟਮਾਰ ਕਰਨ ਲੱਗੇ ਸਨ | ਕਰੀਬ ਇਕ ਸਾਲ ਪਹਿਲਾਂ ਡਾ. ਮੀਨਾਕਸ਼ੀ ਪਤੀ ਤੇ ਸਹੁਰਾ ਪਰਿਵਾਰ ਤੋਂ ਵੱਖ ਕੇਵਲ ਵਿਹਾਰ ਵਿਚ ਰਹਿਣ ਲੱਗ ਪਈ ਸੀ | ਸੋਨੀਆ ਨੇ ਅੱਗੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਡਾ. ਮੀਨਾਕਸ਼ੀ ਨੇ ਆਪਣੀ ਮਾਂ ਤੇ ਭਰਾ ਨੂੰ ਦੱਸਿਆ ਸੀ ਕਿ ਉਹ ਇਕ ਪਲਾਟ ਲੈਣਾ ਚਾਹੁੰਦੀ ਹੈ ਤਾਂ ਜੋ ਆਪਣਾ ਘਰ ਬਣਾ ਕੇ ਰਹਿ ਸਕੇ | ਇਸ ਲਈ ਉਹ ਬੈਂਕ ਤੋਂ ਕਰਜ਼ਾ ਲੈਣ ਲਈ ਗਈ ਪਰ ਉਸ ਨੂੰ ਬੈਂਕ ਜਾ ਕੇ ਪਤਾ ਲੱਗਾ ਕਿ ਉਸ ਦੇ ਪਤੀ ਪਿਊਸ਼ ਸੂਦ ਨੇ ਮੀਨਾਕਸ਼ੀ ਦੇ ਨਾਂ 'ਤੇ ਉਸ ਨੂੰ ਬਿਨਾਂ ਦੱਸੇ ਹੀ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਰੀਬ ਢਾਈ ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ | ਉਸ ਤੋਂ ਬਾਅਦ ਮੀਨਾਕਸ਼ੀ ਨੇ ਆਪਣੇ ਪਤੀ ਨੂੰ ਕਰਜ਼ਾ ਖਤਮ ਕਰਵਾਉਣ ਲਈ ਕਿਹਾ ਤਾਂ ਉਸ ਨੇ ਮੀਨਾਕਸ਼ੀ ਕੋਲੋਂ ਬੈਂਕ ਦੇ ਲਾਕਰ 'ਚ ਰੱਖੇ ਸੋਨੇ ਦੇ ਗਹਿਣੇ ਮੰਗਣੇ ਸ਼ੁਰੂ ਕਰ ਦਿੱਤੇ | ਇਸ ਕਾਰਨ ਡਾ. ਮੀਨਾਕਸ਼ੀ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਸੀ ਤੇ ਅੱਜ ਉਨ੍ਹਾਂ ਨੂੰ ਸਵੇਰੇ 9 ਵਜੇ ਮਿ੍ਤਕਾ ਦੇ ਆਸ-ਪਾਸ ਦੇ ਲੋਕਾਂ ਨੇ ਫੋਨ 'ਤੇ ਦੱਸਿਆ ਕਿ ਘਰ ਅੰਦਰ ਮੀਨਾਕਸ਼ੀ ਮਿ੍ਤਕ ਪਈ ਹੋਈ ਹੈ | ਇਸ 'ਤੇ ਉਹ ਸਾਰੇ ਕੇਵਲ ਵਿਹਾਰ ਪੁੱਜੇ ਤਾਂ ਦੇਖਿਆ ਕਿ ਮੀਨਾਕਸ਼ੀ ਦਾ ਲਾਸ਼ ਫਰਸ਼ 'ਤੇ ਪਈ ਹੋਈ ਸੀ | ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤੀ | ਸੋਨੀਆ ਨੇ ਦੱਸਿਆ ਕਿ ਉਨ੍ਹਾਂ ਨੇ ਮਿ੍ਤਕਾ ਦੇ ਪਤੀ ਤੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਪਰ ਪੁਲਿਸ ਨੇ ਸਿਰਫ ਪਤੀ ਡਾ. ਪਿਊਸ਼ ਸੂਦ ਖ਼ਿਲਾਫ਼ ਹੀ ਕੇਸ ਦਰਜ ਕੀਤਾ ਹੈ | ਓਧਰ ਥਾਣਾ ਡਵੀਜ਼ਨ ਨੰਬਰ-6 ਦੇ ਏ. ਐੱਸ. ਆਈ. ਸੱਤ ਪਾਲ ਨੇ ਦੱਸਿਆ ਕਿ ਮਿ੍ਤਕਾ ਦੇ ਪਿਤਾ ਦੇ ਬਿਆਨਾਂ 'ਤੇ ਡਾ. ਪਿਊਸ਼ ਸੂਦ ਖ਼ਿਲਾਫ਼ ਧਾਰਾ 108 ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਮੀਨਾਕਸ਼ੀ ਦੀ ਲਾਸ਼ ਦੇਖ ਪਤੀ ਡਾ. ਪਿਊਸ਼ ਸੂਦ ਬੇਹੋਸ਼ ਹੋਣ ਦਾ ਬਹਾਨਾ ਬਣਾ ਕੇ ਵਾਪਿਸ ਮੁੜਿਆ
ਮਿ੍ਤਕਾ ਦੇ ਪਿਤਾ ਪ੍ਰਮੋਦ ਨੇ ਦੋਸ਼ ਲਾਇਆ ਕਿ ਜਦੋਂ ਡਾ. ਪਿਊਸ਼ ਸੂਦ ਨੂੰ ਜਦੋਂ ਮੀਨਾਕਸ਼ੀ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਸ ਹੀ ਆਪਣੇ ਇਕ-ਦੋ ਸਾਥੀਆਂ ਨਾਲ ਕੇਵਲ ਵਿਹਾਰ ਆਇਆ ਅਤੇ ਬੇਹੋਸ਼ ਹੋਣ ਦਾ ਬਹਾਨਾ ਬਣਾ ਕੇ ਫਿਰ ਵਾਪਸ ਚਲਾ ਗਿਆ | ਉਨ੍ਹਾਂ ਕਿਹਾ ਕਿ ਮਿ੍ਤਕਾ ਦੇ ਸਹੁਰਾ ਪਰਿਵਾਰ 'ਚੋਂ ਕੋਈ ਵੀ ਨਾ ਤਾਂ ਘਰ ਵਿਚ ਆਇਆ ਤੇ ਨਾ ਹੀ ਸਿਵਲ ਹਸਪਤਾਲ 'ਚ ਪੁੱਜਾ ਹੈ | ਇਸ ਦੇ ਨਾਲ ਉਨ੍ਹਾਂ ਦੋਸ਼ ਲਾਇਆ ਕਿ ਡਾ. ਪਿਊਸ਼ ਸੂਦ ਦੇ ਆਪਣੇ ਕਿਸੇ ਸਟਾਫ ਮੈਂਬਰ ਨਾਲ ਨਾਜਾਇਜ਼ ਸੰਬੰਧਾਂ ਬਾਰੇ ਡਾ. ਮੀਨਾਕਸ਼ੀ ਨੂੰ ਪਤਾ ਲੱਗ ਗਿਆ ਸੀ | ਉਸ ਨੇ ਇਸ ਦੀ ਜਾਣਕਾਰੀ ਤੇ ਸਬੂਤ ਵਜੋਂ ਸੀ.ਸੀ.ਟੀ.ਵੀ. ਫੁਟੇਜ ਪਰਿਵਾਰ ਨੂੰ ਵੀ ਦਿੱਤੀ ਸੀ, ਜੋ ਉਨ੍ਹਾਂ ਨੇ ਪੁਲਿਸ ਨੂੰ ਦੇ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਭਾਜਪਾ ਆਗੂ ਪ੍ਰਦੀਪ ਖੁੱਲਰ ਬਸਤੀ ਪੀਰ ਦਾਦ ਮੰਡਲ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਬੱਸ ਸਟੈਂਡ ਨੇੜੇ ਖੁੱਲਿਆਂ ਨਵਾਂ ਆਧਾਰ ਸੇਵਾ ਕੇਂਦਰ <br/>
Ad Position 24