17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ 2-ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਦੌਰਾਨ ਪਿ੍ੰਸੀਪਲ ਰਣਜੀਤ ਸਿੰਘ, ਸਮੂਹ ਸਟਾਫ਼ ਤੇ ਵਿਦਿਆਰਥੀ | ਤਸਵੀਰ ਹਰਪ੍ਰੀਤ ਸਿੰਘ <br/> 11-06-2026
ਆਦਮਪੁਰ, 10 ਜੂਨ (ਹਰਪ੍ਰੀਤ ਸਿੰਘ)-ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕਾਂ ਲਈ ਇਕ ਵਿਸ਼ੇਸ਼ 'ਸਮਰੱਥਾ ਨਿਰਮਾਣ ਪ੍ਰੋਗਰਾਮ' ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਇਸ 2-ਰੋਜ਼ਾ ਵਰਕਸ਼ਾਪ ਦਾ ਮੁੱਖ ਉਦੇਸ਼ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵਲੋਂ ਨਿਰਧਾਰਤ ਨਵੀਆਂ ਮੁਲਾਂਕਣ ਪ੍ਰਣਾਲੀਆਂ ਦਾ ਅਧਿਐਨ ਕਰਨਾ ਤੇ ਉਨ੍ਹਾਂ ਨੂੰ ਜਮਾਤਾਂ ਵਿਚ ਮਜ਼ਬੂਤੀ ਨਾਲ ਲਾਗੂ ਕਰਨ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ | ਇਸ ਉਪਰਾਲੇ ਵਿਚ ਸਕੂਲ ਦੇ 60 ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਪਿ੍ੰਸੀਪਲ ਰਣਜੀਤ ਸਿੰਘ, ਨੈਸ਼ਨਲ ਮਿਸ਼ਨ ਫਾਰ ਮੈਂਟਰਿੰਗ ਦੀ ਮੈਂਟਰ ਤੇ ਪ੍ਰਮਾਣਿਤ ਕਰੀਅਰ ਕੌਂਸਲਰ ਸ੍ਰੀਮਤੀ ਆਰਤੀ ਸੂਦ ਦੇ ਇਕ ਵਿਸ਼ੇਸ਼ ਸੈਸ਼ਨ ਨਾਲ ਹੋਈ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਅਰਥਪੂਰਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪ੍ਰਭਾਵਸ਼ਾਲੀ ਮੁਲਾਂਕਣ ਦੀ ਮਹੱਤਤਾ 'ਤੇ ਰੋਸ਼ਨੀ ਪਾਉਂਦਿਆਂ ਨਵੇਂ ਸੀ.ਬੀ.ਐੱਸ.ਈ. ਪਾਠਕ੍ਰਮ ਦੇ ਸੰਦਰਭ ਵਿੱਚ ਮੁਲਾਂਕਣ ਦੀ ਬਦਲਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਚਰਚਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਯੋਗਤਾ-ਆਧਾਰਿਤ ਸਿੱਖਿਆ, ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਅਤੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਮੁਲਾਂਕਣ ਦੀ ਬੇਹੱਦ ਲੋੜ ਹੈ | ਵਰਕਸ਼ਾਪ ਦਾ ਅਗਲਾ ਸੈਸ਼ਨ ਹਰਪ੍ਰੀਤ ਕੌਰ ਦੁਆਰਾ ਸੰਚਾਲਿਤ ਕੀਤਾ ਗਿਆ | ਉਨ੍ਹਾਂ ਨੇ ਅਧਿਆਪਕਾਂ ਨੂੰ ਮੁਲਾਂਕਣ ਦੇ ਵੱਖ-ਵੱਖ ਪਹਿਲੂਆਂ ਬਾਰੇ ਸੰਖੇਪ ਤੇ ਪ੍ਰਭਾਵਸ਼ਾਲੀ ਜਾਣਕਾਰੀ ਪ੍ਰਦਾਨ ਕੀਤੀ | ਸਮਾਪਤੀ ਉਪਰੰਤ ਪਿ੍ੰਸੀਪਲ ਰਣਜੀਤ ਸਿੰਘ ਨੇ ਸ੍ਰੀਮਤੀ ਆਰਤੀ ਸੂਦ ਤੇ ਹਰਪ੍ਰੀਤ ਕੌਰ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਫੁਲਵਾੜੀ ਸਕੂਲ ਦੇ ਐੱਨ. ਸੀ. ਸੀ. ਕੈਡਿਟਾਂ ਨੇ 10 ਰੋਜ਼ਾ ਕੈਂਪ 'ਚ ਪ੍ਰਤਿਭਾ ਦਿਖਾਈ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ <br/>
Ad Position 24