17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫੁਲਵਾੜੀ ਸਕੂਲ ਦੇ ਐੱਨ. ਸੀ. ਸੀ. ਕੈਡਿਟਾਂ ਨੇ 10 ਰੋਜ਼ਾ ਕੈਂਪ 'ਚ ਪ੍ਰਤਿਭਾ ਦਿਖਾਈ

Ad Position 21
No active advertisement
ਅਜੀਤ ਡੈਸਕ 11-06-2026
ਲੋਹੀਆ ਖਾਸ 10 ਜੂਨ, (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਫੁਲਵਾੜੀ ਸਕੂਲ ਦੇ ਐੱਨ. ਸੀ. ਸੀ. ਕੈਡਟ 21 ਪੰਜਾਬ ਬਟਾਲੀਅਨ ਕਪੂਰਥਲਾ ਵਲੋਂ ਆਰਮੀ ਪਬਲਿਕ ਸਕੂਲ ਬਿਆਸ ਵਿਖੇ ਆਯੋਜਿਤ 10 ਰੋਜਾ ਸਲਾਨਾ ਟਰੈਨਿੰਗ ਕੈਂਪ ਵਿੱਚ ਭਾਗ ਲੈ ਕੇ ਸਕੂਲ ਪਰਤ ਆਏ. ਕੈਂਪ ਦÏਰਾਨ ਉਨ੍ਹਾਂ ਨੂੰ ਅਨੁਸ਼ਾਸਨ, ਲੀਡਰਸ਼ਿਪ, ਸਰੀਰਕ ਤੰਦਰੁਸਤੀ, ਦੇਸ਼ ਭਗਤੀ ਅਤੇ ਸਮਾਜਿਕ ਜਿੰਮੇਵਾਰੀਆਂ ਸੰਬੰਧੀ ਵਿਸ਼ੇਸ਼ ਸਿਖਲਾਈ ਅਤੇ ਭਾਸ਼ਨ ਦਿੱਤੇ ਗਏ | ਕੈਂਪ ਵਿੱਚ ਫੁਲਵਾੜੀ ਸਕੂਲ ਦੀ ਪਿ੍ੰਸੀਪਲ ਮਿਸਜ਼ ਹਰਪ੍ਰੀਤ ਕÏਰ ਵੀ ਕੈਡਟਾਂ ਦੇ ਨਾਲ ਮÏਜੂਦ ਰਹੇ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਰ ਗਤੀਵਿਧੀ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ. ਉਨ੍ਹਾਂ ਦੀ ਅਗਵਾਈ ਹੇਠ ਕੈਂਪ ਵਿੱਚ ਭਾਗ ਲੈ ਰਹੇ ਵੱਖ^ਵੱਖ ਸਕੂਲਾਂ ਦੇ ਕੈਡਟਾਂ ਨੇ ਸੱਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਕੀਤੀਆਂ | ਕੈਂਪ ਦੇ ਆਖਰੀ ਦਿਨ ਹੋਏ ਸੱਭਿਆਚਾਰਕ ਸਮਾਗਮ ਦÏਰਾਨ ਫੁਲਵਾੜੀ ਸਕੂਲ ਦੀਆਂ ਕੈਡਟਾਂ ਵਲੋਂ ਪੰਜਾਬੀ ਲੋਕ ਨਾਚ (ਲੁੱਡੀ) ਦੀ ਮਨਮੋਹਕ ਪੇਸ਼ਕਾਰੀ ਕੀਤੀ ਗਈ. ਜਿਸ ਨੂੰ ਦਰਸ਼ਕਾਂ ਅਤੇ ਅਧਿਕਾਰੀਆਂ ਵਲੋਂ ਭਰਪੂਰ ਸਰਾਹਨਾ ਮਿਲੀ, ਕੈਡਟਾਂ ਦੀ ਇਸ ਪੇਸ਼ਕਾਰੀ ਨੇ ਪੰਜਾਬੀ ਸੱਭਿਆਚਾਰ ਦੀ ਖੂਬਸੂਰਤੀ ਨੂੰ ਉਜਾਗਰ ਕੀਤਾ | ਸਕੂਲ ਪਰਤਣ ਉਪਰੰਤ ਕੈਡਟਾਂ ਦਾ ਸਕੂਲ ਦੇ ਅਧਿਆਪਕਾਂ ਅਤੇ ਪ੍ਰਬੰਧਕ ਕਮੇਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਕੈਡਟਾਂ ਨੇ ਕੈਂਪ ਦÏਰਾਨ ਪ੍ਰਾਪਤ ਕੀਤੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਸਿਖ਼ਲਾਈ ਨੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਟੀਮ-ਭਾਵਨਾਂ, ਸਮੇਂ ਦੀ ਪਾਬੰਦੀ ਦੇੇ ਗੁਣਾਂ ਨੂੰ ਹੋਰ ਮਜਬੂਤ ਕੀਤਾ ਹੈ. ਸਕੂਲ ਪ੍ਰਬੰਧਕ ਕਮੇਟੀ ਵਲੋਂ 21 ਪੰਜਾਬੀ ਬਟਾਲੀਅਨ ਕਪੂਰਥਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਐੱਨ. ਸੀ. ਸੀ. ਕੈਂਪ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾਂ ਨੂੰ ਮਜਬੂਤ ਕਰਨ ਵਿਚ ਅਹਿਮ ਯੋਗਦਾਨ ਪਾਉਂਦੇ ਹਨ | ਇਸ ਮÏਕੇ ਸਕੂਲ ਦੇ ਸੀਨੀਅਰ ਪਿ੍ੰਸੀਪਲ ਲਖਵੀਰ ਸਿੰਘ, ਸੀਨੀਅਰ ਅਧਿਆਪਕ ਰਮੇਸ਼ ਕੁਮਾਰ ਸ਼ਰਮਾ, ਰਣਜੀਤ ਸਿੰਘ (ਡੀ.ਪੀ), ਨਿਸ਼ਾਨ ਸਿੰਘ, ਅਮਰਜੀਤ ਸਿੰਘ ਖੋਸਾ ਤੇ ਕਰਮਜੀਤ ਸਿੰਘ ਆਦਿ ਮÏਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਹੈਲੀਕਾਪਟਰ ਹਾਦਸਾਗ੍ਰਸਤ-21 ਫ਼ੌਜੀਆਂ ਦੀ ਮੌਤ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ <br/>
Ad Position 24