19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

607 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ਨਾਲ ਸ਼ਹਿਰ ਦੀ ਕੂੜਾ ਸਮੱਸਿਆ ਖਤਮ ਕਰੇਗਾ ਨਿਗਮ ਟੈਂਡਰ ਸਿਰੇ ਚੜ੍ਹਾਉਣ ਦੀ ਤੇਜ਼ੀ ਨਾਲ ਚੱਲ ਰਹੀ ਹੈ ਕਾਰਵਾਈ

Ad Position 21
No active advertisement
ਅਜੀਤ ਡੈਸਕ 16-06-2026
ਸ਼ਿਵ ਸ਼ਰਮਾ
ਜਲੰਧਰ, 15 ਜੂਨ - ਪੰਜਾਬ ਸਰਕਾਰ ਦੀ ਹਦਾਇਤ ’ਤੇ ਨਗਰ ਨਿਗਮ ਵਲੋਂ ਪਹਿਲਾਂ ਘਰੋਂ-ਘਰੀਂ ਕੂੜਾ ਚੁੱਕਣ ਤੇ ਉਸ ਦੀ ਖਾਦ ਬਣਾਉਣ ਸਮੇਤ ਹੋਰ ਕੰਮ ਕਰਨ ਦਾ ਪਹਿਲਾਂ ਜਿਹੜਾ 143 ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ ਸੀ। ਉਸ ਦੇ ਸਿਰੇ ਨਾ ਚੜ੍ਹਨ ਤੋਂ ਬਾਅਦ ਹੁਣ ਨਗਰ ਨਿਗਮ ਵਲੋਂ ਸਾਰੇ ਕੰਮ ਦਾ 607 ਕਰੋੜ ਦਾ ਪ੍ਰਾਜੈਕਟ ਲਾਗੂ ਕਰਨ ਦੀ ਤਿਆਰੀ ਕਰ ਲਈ ਗਈ ਹੈ। ਜੇਕਰ ਇਹ ਪ੍ਰਾਜੈਕਟ ਸਿਰੇ ਚੜ ਜਾਂਦਾ ਹੈ ਤਾਂ ਕੰਪਨੀ ਇਹ ਪ੍ਰਾਜੈਕਟ ਸ਼ਹਿਰ ਵਿਚ ਜਲਦੀ ਸ਼ੁਰੂ ਕਰ ਸਕਦੀ ਹੈ। ਪੰਜਾਬ ਸਰਕਾਰ ਸ਼ੁਰੂ ਤੋਂ ਹੀ ਇਸ ਨੂੰ ਪਹਿਲ ਦਿੰਦੀ ਰਹੀ ਹੈ ਕਿ ਸ਼ਹਿਰਾਂ ਦੀ ਕੂੜੇ ਦੀ ਸਮੱਸਿਆ ਹਰ ਹਾਲਤ ਵਿਚ ਖ਼ਤਮ ਕੀਤੀ ਜਾਣੀ ਚਾਹੀਦੀ ਹੈ ਤਾਂ ਹੀ ਇਸ ਪ੍ਰਾਜੈਕਟ ਨੂੰ ਲਿਆਉਂਦਾ ਗਿਆ ਹੈ। ਜਿਸ ਕੰਪਨੀ ਨੂੰ ਇਨ੍ਹਾਂ ਪ੍ਰਾਜੈਕਟਾਂ ਦਾ ਕੰਮ ਦਿੱਤਾ ਜਾਵੇਗਾ। ਉਨਾਂ ਵਲੋਂ ਆਪਣੀਆਂ ਗੱਡੀਆਂ ਤੋਂ ਇਲਾਵਾ ਕੂੜਾ ਚੁੱਕਣ ਵਾਲੇ ਕੰਟੈੱਕਟਰਾਂ ਸਮੇਤ ਹੋਰ ਵੀ ਸਮਾਨ ਉਪਲਬਧ ਹੋਵੇਗਾ ਸਗੋਂ ਕੂੜੇ ਨੂੰ ਖ਼ਤਮ ਕਰਕੇ ਉਸ ਨੂੰ ਖਾਦ ਵਿਚ ਬਦਲਣ ਵਾਲੀਆਂ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ। ਨਿਗਮ ਵਲੋਂ ਇਸ ਪ੍ਰਾਜੈਕਟ ਨੂੰ ਦੋ ਹਿੱਸਿਆਂ ਵਿਚ ਲਗਾਇਆ ਗਿਆ ਹੈ। ਇਕ ਕੰਮ ਦਾ ਟੈਂਡਰ ਤਾਂ ਸਿਰੇ ਚੜ ਗਿਆ ਹੈ ਜਦਕਿ ਦੂਜੇ ਕੰਮ ਦੇ ਟੈਂਡਰ ਵਿਚ ਜਿਹੜੀਆਂ ਕੰਪਨੀਆਂ ਵਲੋਂ ਕੰਮ ਪਾਏ ਗਏ ਹਨ। ਉਨਾਂ ਦੇ ਵਿੱਤੀ ਟੈਂਡਰਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਨਿਗਮ ਵਲੋਂ ਹਰ ਹਾਲਤ ਵਿਚ ਇਨ੍ਹਾਂ ਟੈਂਡਰਾਂ ਨੂੰ ਸਿਰੇ ਚੜ੍ਹਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਇਸ ਵੇਲੇ 600 ਟਨ ਤੋਂ ਜ਼ਿਆਦਾ ਕੂੜਾ ਪੈਦਾ ਹੋ ਰਿਹਾ ਹੈ ਜਿਸ ਨੂੰ ਰੋਜ਼ਾਨਾ ਹੀ ਵਰਿਆਣਾ ਡੰਪ ’ਤੇ ਸੁੱਟਿਆ ਜਾ ਰਿਹਾ ਹੈ। ਕੰਪਨੀ ਵਲੋਂ ਕੂੜਾ ਪ੍ਰਬੰਧਨ ਦਾ ਕੰਮ ਲਈ 1800 ਕਰਮਚਾਰੀਆਂ ਨੂੰ ਲਗਾਇਆ ਜਾਣਾ ਹੈ। ਇਕ ਜਾਣਕਾਰੀ ਮੁਤਾਬਕ ਕੰਪਨੀ ਵਲੋਂ ਰੋਜ਼ਾਨਾ ਨਿਕਲਣ ਵਾਲੇ ਕੂੜੇ ਨੂੰ ਟੁਕੜਿਆਂ ਵਿਚ ਬਦਲਣ ਲਈ ਆਧੁਨਿਕ ਮਸ਼ੀਨਾਂ ਲਗਾਈਆਂ ਜਾਣਗੀਆਂ। ਨਿਗਮ ਸੂਤਰਾਂ ਮੁਤਾਬਕ ਕੰਪਨੀ ਵਲੋਂ ਸੁੱਕੇ ਕੂੜੇ ਨੂੰ ਅਲੱਗ ਤੌਰ ’ਤੇ ਵੇਚ ਦਿੱਤਾ ਜਾਵੇਗਾ ਜਦਕਿ ਗਿੱਲੇ ਕੂੜੇ ਨੂੰ ਵਰਿਆਣਾ ਡੰਪ ’ਤੇ ਭੇਜਿਆ ਜਾਵੇਗਾ। ਕੰਪਨੀ ਵਲੋਂ ਇਸ ਥਾਂ ’ਤੇ ਪਈ 9 ਏਕੜ ਜ਼ਮੀਨ ’ਤੇ ਮਸ਼ੀਨਰੀ ਲਗਾਈ ਜਾਵੇਗੀ ਜਿੱਥੇ ਕਿ ਖਾਦ ਬਣਾਉਣ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਰਿਆਣਾ ਡੰਪ ’ਤੇ ਪਹਿਲਾਂ 16 ਏਕੜ ਜ਼ਮੀਨ ’ਤੇ ਪਏ ਕੂੜੇ ਨੂੰ ਖ਼ਤਮ ਕਰਕੇ ਕੰਪਨੀ ਕੋਲ ਕਰੀਬ 23 ਏਕੜ ਤੋਂ ਜ਼ਿਆਦਾ ਜ਼ਮੀਨ ਖ਼ਾਲੀ ਹੋ ਜਾਵੇਗੀ। ਨਗਰ ਨਿਗਮ ਦਾ ਇਹ ਆਪਣੇ ਆਪ ਵਿਚ ਪਹਿਲਾ ਵੱਡਾ ਪ੍ਰਾਜੈਕਟ ਹੈ ਜਿਸ ਦੀ ਮਦਦ ਨਾਲ ਸ਼ਹਿਰ ਵਿਚ ਕੂੜੇ ਦੀ ਵੱਡੀ ਸਮੱਸਿਆ ਖ਼ਤਮ ਹੋਣ ਵਾਲੀ ਹੈ। ਕੰਪਨੀ ਕੋਲ ਜਿਹੜੀਆਂ ਗੱਡੀਆਂ ਹੋਣਗੀਆਂ। ਉਸ ਦੀ ਜੀ. ਪੀ. ਐੱਸ. ਸਿਸਟਮ ਨਾਲ ਨਿਗਰਾਨੀ ਕੀਤੀ ਜਾਵੇਗੀ। ਕੰਪਨੀ ਵਲੋਂ ਇਸ ਕੰਮ ਲਈ 450 ਵਾਹਨ ਹੋਣਗੇ ਤੇ ਇਸ ਕੰਮ ਦੀ ਨਿਗਰਾਨੀ ਲਈ ਸ਼ਹਿਰ ਦੇ 85 ਵਾਰਡਾਂ ਵਿਚ ਸੁਪਰਵਾਈਜ਼ਰ ਕੰਮ ਦੀ ਨਿਗਰਾਨੀ ਕਰਨਗੇ। ਅੱਜ ਤੱਕ ਕਿਸੇ ਵੀ ਨਗਰ ਨਿਗਮ ਵਲੋਂ ਐਨੀ ਵੱਡੀ ਰਕਮ ਦਾ ਪ੍ਰਾਜੈਕਟ ਨਹੀਂ ਲਗਾਇਆ ਗਿਆ ਹੈ। ਨਗਰ ਨਿਗਮ ਵਲੋਂ ਪਹਿਲਾਂ ਜਿਹੜਾ 143 ਕਰੋੜ ਦਾ ਟੈਂਡਰ ਲਗਾਇਆ ਗਿਆ ਸੀ। ਉਹ ਤਿੰਨ ਸਾਲ ਲਈ ਸੀ ਪਰ ਕੰਪਨੀਆਂ ਦਾ ਕਹਿਣਾ ਸੀ ਕਿ ਉਹ ਕਰੋੜਾਂ ਰੁਪਏ ਲਗਾ ਕੇ ਤਿੰਨ ਸਾਲ ਦਾ ਕੰਮ ਨਹੀਂ ਕਰ ਸਕੇਗੀ ਤੇ ਹੁਣ ਇਸ ਪ੍ਰਾਜੈਕਟ ਦਾ ਸਮਾਂ 8 ਸਾਲ ਦਾ ਹੋਵੇਗਾ। ਨਗਰ ਨਿਗਮ ਵਲੋੇਂ ਸ਼ਹਿਰ ਦੀ ਸਮੱਸਿਆ ਖ਼ਤਮ ਕਰਨ ਲਈ ਚਾਹੇ 607 ਕਰੋੜ ਦਾ ਪ੍ਰਾਜੈਕਟ ਲਾਗੂ ਕਰਨ ਦੀ ਤਿਆਰੀ ਕਰ ਲਈ ਗਈ ਹੈ ਪਰ ਦੂਜੇ ਪਾਸੇ ਨਗਰ ਨਿਗਮ ਯੂਨੀਅਨ ਪ੍ਰਾਜੈਕਟ ਦੇ ਵਿਰੋਧ ਵਿਚ ਆ ਸਕਦੀਆਂ ਹਨ ਕਿਉਂਕਿ ਯੂਨੀਅਨਾਂ ਪਹਿਲਾਂ ਹੀ ਕਰਮਚਾਰੀਆਂ ਦੇ ਹਿਤਾਂ ਦੇ ਨੁਕਸਾਨ ਦੀ ਸ਼ੰਕਾ ਕਰਕੇ ਇਨ੍ਹਾਂ ਪ੍ਰਾਜੈਕਟਾਂ ਦਾ ਵਿਰੋਧ ਕਰ ਚੁੱਕੀਆਂ ਹਨ। 15 ਸਾਲ ਪਹਿਲਾਂ ਜਿੰਦਲ ਕੰਪਨੀ ਦੇ ਇਸ ਤਰਾਂ ਦੇ ਪ੍ਰਾਜੈਕਟ ਦਾ ਯੂਨੀਅਨਾਂ ਵਲੋਂ ਵਿਰੋਧ ਕੀਤਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਮੀਓਵਾਲ ਦੇ ਨੌਜਵਾਨ ਦੀ ਟਿੱਪਰ ਨਾਲ ਹੋਈ ਮੌਤ ਦਾ- ਹਲਕਾ ਫਿਲੌਰ ਤੇ ਨਕੋਦਰ ’ਚ ਰੇਤ ਦੇ ਓਵਰਲੋਡ ਟਿੱਪਰ ਮੌਤ ਦਾ... ਅਗਲੀ ਖ਼ਬਰ ਜਰਮਨੀ ਨੇ ਇਤਿਹਾਸ ਰੱਚਦੇ ਹੋਏ ਬ੍ਰਾਜ਼ਿਲ ਨੂੰ ਪਛਾੜਿਆ
Ad Position 24