20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸਾਂਝਾ ਅਧਿਆਪਕ ਮੋਰਚਾ ਤੇ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਡਰੱਗ ਜਨਗਣਨਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਪ੍ਰਦਰਸ਼ਨਕਾਰੀਆਂ ਨੇ ਡੀ. ਸੀ. ਦੀ ਗੈਰਹਾਜ਼ਰੀ ’ਚ ਜੀ ਏ ਟੂ ਡੀ ਸੀ ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 16-06-2026
ਜਲੰਧਰ, 15 ਜੂਨ (ਜਤਿੰਦਰ ਪੰਮੀ)-ਸਾਂਝਾ ਅਧਿਆਪਕ ਮੋਰਚਾ ਤੇ ਸਮੂਹ ਅਧਿਆਪਕ ਜਥਬੰਦੀਆਂ ਨੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਡਰੱਗ ਸਰਵੇ ਵਿੱਚ ਅਧਿਆਪਕਾਂ ਦੀਆਂ ਜਬਰੀ ਤੇ ਦੋਹਰੀਆਂ ਡਿਊਟੀਆਂ ਲਾਉਣ ਅਤੇ ਡਿਊਟੀ ’ਤੇ ਹਾਜ਼ਰ ਨਾ ਹੋਣ ਵਾਲ਼ੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਾਰਨ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੀ ਅਗਵਾਈ ਕਰਨੈਲ ਫਿਲੌਰ, ਨਵਪ੍ਰੀਤ ਸਿੰਘ ਬੱਲੀ, ਮੰਗਤ ਸਿੰਘ ਅਤੇ ਰਿਸ਼ੀ ਕੁਮਾਰ ਨੇ ਕੀਤੀ। ਇਸ ਮੌਕੇ ਅਧਿਆਪਕਾਂ ਵਲੋਂ ਡਿਪਟੀ ਕਮਿਸ਼ਨਰ ਦੀ ਗੈਰ ਹਾਜ਼ਰੀ ਵਿੱਚ ਮੰਗ ਪੱਤਰ ਜੀ ਏ ਟੂ ਡੀ ਸੀ ਨੂੰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਪਹਿਲਾਂ ਅਧਿਆਪਕਾਂ ਨੇ ਜਨਗਣਨਾ ਵਿੱਚ ਡਿਊਟੀਆਂ ਦਿੱਤੀਆਂ ਅਤੇ ਨਾਲ਼ ਹੀ ਪੰਜਾਬ ਸਰਕਾਰ ਵਲੋਂ ਡਰੱਗ ਜਨਗਣਨਾ ਵਿੱਚ ਧੱਕੇ ਨਾਲ ਦੋਹਰੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਅਤੇ ਡਿਊਟੀ ਨਾ ਜੁਆਇੰਨ ਕਰਨ ’ਤੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਤਨਖ਼ਾਹ ਰੋਕਣ ਤੇ ਕਾਰਵਾਈ ਕਰਨ ਲਈ ਧਮਕਾਇਆ ਜਾ ਰਿਹਾ ਹੈ। ਇਸ ਮੌਕੇ ਤੀਰਥ ਸਿੰਘ ਬਾਸੀ, ਸੰਦੀਪ ਕੰਬੋਜ਼, ਸੁੱਖਵਿੰਦਰ ਸਿੰਘ ਮੱਕੜ, ਜਵਸੀਰ ਸਿੰਘ, ਵਿਨੋਦ ਭੱਟੀ, ਦੀਪਕ ਕੁਮਾਰ, ਅਮਰੀਕ ਸਿੰਘ, ਬਲਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ, ਵਿਜੇ ਚੋਲਾਂਗ, ਵੇਦ ਰਾਜ ਸੁਖਚਰਨ ਆਦਿ ਆਗੂਆਂ ਨੇ ਮੰਗ ਕੀਤੀ ਕਿ ਡਰੱਗ ਜਨਗਣਨਾ ਵਿੱਚ ਡਿਊਟੀਆਂ ਮੁਲਾਜ਼ਮਾਂ ਦੀ ਸਹਿਮਤੀ ਨਾਲ ਲਗਾਈਆਂ ਜਾਣ ਅਤੇ ਜਬਰੀ ਲਾਈਆਂ ਡਿਊਟੀਆਂ ’ਤੇ ਹਾਜ਼ਰ ਨਾ ਹੋਣ ਵਾਲ਼ੇ ਮੁਲਾਜ਼ਮਾਂ ਨੂੰ ਜਾਰੀ ਕਾਰਨ ਦੱਸੋ ਨੋਟਿਸ ਵਾਪਸ ਲਏ ਜਾਣ, ਜਨਗਣਨਾ ਵਿੱਚ ਪਹਿਲਾਂ ਡਿਊਟੀ ਕਰ ਚੁੱਕੇ ਅਧਿਆਪਕਾਂ ਅਤੇ ਬੀ. ਐੱਲ. ਓ. ਦੀ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਦੀ ਦੁਬਾਰਾ ਡਿਊਟੀ ਨਾ ਲਗਾਈ ਜਾਵੇ, ਸਿੱਖਿਆ ਵਿਭਾਗ ਤੋਂ ਇਲਾਵਾ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਅਨੁਪਾਤ ਅਨੁਸਾਰ ਲਗਾਈਆਂ ਜਾਣ, ਅੰਮ੍ਰਿਤਸਰ ਵਾਂਗ ਬੇਰੁਜ਼ਗਾਰ ਤੋਂ ਮਿਹਨਤਾਨੇ ਤੇ ਕੰਮ ਕਰਵਾਇਆ ਜਾਵੇ। ਅਗੁਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਕਾਰਨ ਦੱਸੋ ਨੋਟਿਸ ਵਾਪਿਸ ਨਾ ਹੋਏ ਤਾਂ ਹੋਵੇਗਾ ਵੱਡਾ ਅੰਦੋਲਨ। ਇਸ ਮੌਕੇ ਰੁਪੇਸ਼ਨਾਰ, ਸੰਦੀਪ ਕੁਮਾਰ , ਆਸੀਸ ਅਗਰਵਾਲ, ਕਸ਼ਮੀਰ ਸਿੰਘ, ਪ੍ਰਮਿੰਦਰ ਸਿੰਘ, ਸੰਦੀਪ ਸਿੰਘ, ਹਰਕਿੰਦਰ ਸਿੰਘ , ਅਮਰਦੀਪ ਜਖ਼ੂ, ਅਨਿਲ ਕੁਮਾਰ ਭਗਤ, ਅਜੇ ਕੁਮਾਰ, ਨਵਨੀਤ ਕੌਰ, ਮੀਨਾ ਕਪੂਰ, ਸ਼ਰਮੀਲਾ ਸ਼ਰਮਾ, ਰਜਨੀ, ਵੰਦਨਾ ਭਾਟੀਆ, ਰਾਜਪ੍ਰੀਤ ਕੌਰ, ਅਨਾਮਿਕਾ, ਵੀਰਪਾਲ ਕੌਰ, ਹਰਪ੍ਰੀਤ ਕੌਰ, ਵਿਜੇ ਰੋਨੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਨੌਜਵਾਨ ਸਭਾ ਵੈਲਫ਼ੇਅਰ ਸੁਸਾਇਟੀ ਵਲੋਂ ਗੁਰੂ ਨਾਨਕਪੁਰਾ ਵਿਖੇ ਕਰਵਾਇਆ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸ... ਅਗਲੀ ਖ਼ਬਰ ਕੈਬਨਿਟ ਮੰਤਰੀ, ਮੇਅਰ ਤੇ ਚੇਅਰਮੈਨ ਨੇ ਮਾਡਲ ਹਾਊਸ ’ਚ ਬਰਾਰ ਭਾਈਚਾਰੇ ਦੇ ਕਮਿਊਨਿਟੀ ਹਾਲ ਦਾ ਰੱਖਿਆ ਨੀਂਹ ਪੱਥਰ 50 ਲੱ...
Ad Position 24