ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸੀਟੀ ਗਰੁੱਪ ਵਲੋਂ ‘ਬਰਡ ਫੀਡਰ’ ਦੇ ਰਾਹੀਂ ਵਾਤਾਵਰਨ ਸੰਭਾਲ ਦਾ ਸੰਦੇਸ਼

Ad Position 21
No active advertisement
ਅਜੀਤ ਡੈਸਕ 02-07-2026
ਜਲੰਧਰ, 1 ਜੁਲਾਈ (ਜਸਪਾਲ ਸਿੰਘ)-ਸੀਟੀ ਪਬਲਿਕ ਸਕੂਲ ਅਤੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਵੱਲੋਂ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਲਈ ਇਕ ਪ੍ਰਸ਼ੰਸਾਯੋਗ ਪਹਿਲ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਡਿਪਾਰਟਮੈਂਟ ਆਫ ਸਟੂਡੈਂਟ ਵੈਲਫੇਅਰ ਨੇ ਕੀਤੀ । ਇਸ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵਾਤਾਵਰਣ- ਮਿੱਤਰ ਸਮੱਗਰੀ ਦੀ ਵਰਤੋਂ ਕਰਦੇ ਹੋਏ ‘ਬਰਡ ਫੀਡਰ’ ਮਤਲਬ ਪੰਛੀਆਂ ਦੇ ਪਾਣੀ ਪੀਣ ਵਾਸਤੇ ਪਿਆਲੇ ਤਿਆਰ ਕੀਤੇ ਅਤੇ ਉਨ੍ਹਾਂ ਨੂੰ ਸਕੂਲ ਕੈਂਪਸ ਦੇ ਦਰੱਖਤਾਂ ‘ਤੇ ਲਗਾਇਆ, ਤਾਂ ਜੋ ਪੰਛੀਆਂ ਲਈ ਭੋਜਨ ਦੀ ਸਹੂਲਤ ਹੋ ਸਕੇ। ਇਸਦੇ ਨਾਲ ਹੀ ਡਿਪਾਰਟਮੈਂਟ ਵੱਲੋਂ ਦਰੱਖਤਾਂ ਦੇ ਨੇੜੇ ਮਿੱਟੀ ਦੇ ਘੜਿਆਂ ਵਿੱਚ ਸਾਫ਼ ਪਾਣੀ ਰੱਖਿਆ ਗਿਆ, ਤਾਂ ਜੋ ਗਰਮੀ ਦੇ ਮੌਸਮ ਵਿੱਚ ਪੰਛੀਆਂ ਨੂੰ ਪਾਣੀ ਮਿਲ ਸਕੇ । ਇਸ ਪਹਿਲ ਨਾਲ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਜੀਵ ਵਿਭਿੰਨਤਾ ਦੀ ਸੰਭਾਲ ਦੇ ਮਹੱਤਵ ਬਾਰੇ ਜਾਣਕਾਰੀ ਮਿਲੀ। ਨਾਲ ਹੀ ਉਨ੍ਹਾਂ ਵਿੱਚ ਪੰਛੀਆਂ ਪ੍ਰਤੀ ਦਇਆ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਵਧੀ। ਸਕੂਲ ਦੀ ਪ੍ਰਿੰਸੀਪਲ ਮੈਡਮ ਮਨੀਸ਼ਾ ਬਸਨੇਟ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸਰਾਹਨਾ ਕੀਤੀ। ਡਾ. ਅਰਜਨ ਸਿੰਘ, ਡੀਨ ਸਟੂਡੈਂਟ ਵੈਲਫੇਅਰ, ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਕਿਹਾ ਕਿ ਪ੍ਰਕਿਰਤੀ ਲਈ ਛੋਟੇ-ਛੋਟੇ ਕਦਮ ਵੱਡਾ ਬਦਲਾਅ ਲਿਆਉਂਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਕੱਟ ਕਿਸਾਨਾਂ ਨਾਲ ਧੱਕਾ-ਜਥੇਦਾਰ ਵਡਾਲਾ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਵਿਖੇ ਮਨਾਇਆ ਡਾਕਟਰ ਦਿਵਸ
Ad Position 24
No active advertisement