05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

2 ਮਹੀਨੇ ਵਿਚ ਹੀ ਟੁੱਟ ਗਈ ਐੱਸ. ਐੱਸ. ਨਗਰ ਵਾਲੀ ਸੜਕ

Ad Position 21
No active advertisement
ਅਜੀਤ ਡੈਸਕ 15-07-2026
ਜਲੰਧਰ, 14 ਜੁਲਾਈ (ਸ਼ਿਵ) -ਸ਼ਹਿਰ ਵਿਚ ਕਈ ਥਾਵਾਂ ’ਤੇ ਕੁੱਝ ਸਮੇਂ ਵਿਚ ਹੀ ਸੜਕਾਂ ਟੁੱਟ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚ ਸੜਕ ਨਿਰਮਾਣ ਵੇਲੇ ਪੂਰੀ ਤਰਾਂ ਨਾਲ ਮਾਪਦੰਡਾਂ ਨਹੀਂ ਅਪਣਾਏ ਜਾਂਦੇ ਹਨ ਜਿਸ ਕਾਰਨ ਸੜਕਾਂ ਜਲਦੀ ਟੁੱਟ ਜਾਂਦੀਆਂ ਹਨ। ਹਲਕਾ ਵਿਧਾਨ ਸਭਾ ਕੈਂਟ ਦੇ ਵਾਰਡ ਨੰਬਰ 36 ਦੇ ਐੱਸ. ਐੱਸ. ਨਗਰ ਵਾਲੀ ਸੜਕ ਦੋ ਮਹੀਨੇ ਪਹਿਲਾਂ ਬਣਾਈ ਗਈ ਸੀ। ਇਹ ਸੜਕ ਕੁੱਕੀ ਢਾਬ ਤੱਕ ਜਾਂਦੀ ਹੈ ਜਿਹੜੀ ਕਿ ਇਸ ਦਾ ਕਾਫੀ ਹਿੱਸਾ ਉੱਖੜ ਗਿਆ ਹੈ ਤੇ ਬਾਰਸ਼ ਪੈਣ ਨਾਲ ਤਾਂ ਇਸ ਦੀ ਹਾਲਤ ਹੋਰ ਵੀ ਜ਼ਿਆਦਾ ਖ਼ਰਾਬ ਹੋ ਗਈ ਹੈ। ਕਈ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਸੜਕ ਉੱਖੜੀ ਸੀ ਤਾਂ ਉਸ ਵਿਚ ਖੱਡੇ ਪੈ ਗਏ ਸਨ ਤਾਂ ਲੋਕਾਂ ਨੇ ਖੱਡਿਆਂ ਵਿਚ ਮਿੱਟੀ ਪਾਈ ਸੀ ਤਾਂ ਜੋ ਕੋਈ ਹਾਦਸਾ ਨਾ ਹੋ ਸਕੇ। ਲੋਕਾਂ ਨੇ ਮੰਗ ਕੀਤੀ ਕਿ ਜਿਨਾਂ ਵਲੋਂ ਸੜਕ ਨਿਰਮਾਣ ਕੀਤਾ ਗਿਆ ਹੈ। ਉਨਾਂ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਸਰਕਾਰ ਕਰੋੜਾਂ ਰੁਪਏ ਦਾ ਫ਼ੰਡ ਦੇ ਕੇ ਨਿਰਮਾਣ ਦੇ ਕੰਮ ਕਰਵਾਉਂਦੀ ਹੈ ਤਾਂ ਬਾਅਦ ਵਿਚ ਕਈ ਥਾਵਾਂ ’ਤੇ ਕੰਮਾਂ ਦੀ ਗੁਣਵੱਤਾ ’ਤੇ ਮਾੜਾ ਅਸਰ ਪੈਂਦਾ ਹੈ। ਘਟੀਆ ਕੰਮ ਹੋਣ ਦੀਆਂ ਇਸ ਕਰਕੇ ਵੀ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ ਕਿਉਂਕਿ ਇਸ ਵੇਲੇ ਜਾਂਚ ਕਰਨ ਵਾਲੀ ਏਜੰਸੀ ਨਹੀਂ ਹੈ। ਕੁੱਝ ਦਿਨ ਪਹਿਲਾਂ ਹੀ ਗੁਰੂ ਤੇਗ਼ ਬਹਾਦਰ ਨਗਰ, ਅਲੀ ਪੁਰ, ਬਾਬਾ ਮੋਹਨ ਦਾਸ ਨਗਰ ਵਿਚ ਘਟੀਆ ਸੜਕ ਨਿਰਮਾਣ ਅਤੇ ਮੀਂਹ ਵਿਚ ਸੜਕ ਬਣਾਉਣ ਦੇ ਮਾਮਲੇ ਸਾਹਮਣੇ ਆਏ ਸਨ। ਉਧਰ ਮਾਡਲ ਟਾਊਨ ਦੇ ਇਲਾਕੇ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਇਸ ਨੂੰ ਪਾਰਕਿੰਗ ਦਾ ਏਰੀਆ ਬਣਾਇਆ ਜਾਣਾ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇਸ ਕੰਮ ਨੂੰ ਸ਼ੁਰੂ ਹੋਏ 6 ਮਹੀਨੇ ਹੋ ਗਏ ਹਨ ਪਰ ਅਜੇ ਤੱਕ ਇਹ ਕੰਮ ਪੂਰਾ ਹੋਣ ’ਤੇ ਨਹੀਂ ਆ ਰਿਹਾ ਹੈ। ਇਸ ਨਾਲ ਕਈ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕੰਮਕਾਜ ’ਤੇ ਇਸ ਦਾ ਅਸਰ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਵਲੋਂ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਅਗਲੀ ਖ਼ਬਰ ਪੰਜਾਬ ਵਿਚ 1 ਲੱਖ ਮੈਂਬਰ ਬਣਾਏਗੀ ਏ. ਬੀ. ਵੀ. ਪੀ. -ਭੁੱਲਰ
Ad Position 24
No active advertisement