05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਜ਼ੈਲਦਾਰ ਹਰਪਾਲ ਸਿੰਘ ਬਾਹੀਆ ਦੇ ਗ੍ਰਹਿ ਵਿਖੇ ਅਮਰੀਕਾ ਦੇ ਅਟਾਰਨੀ ਜਸਪ੍ਰੀਤ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 15-07-2026
ਜਲੰਧਰ, 14 ਜੁਲਾਈ (ਜਸਪਾਲ ਸਿੰਘ)- ਅਮਰੀਕਾ ਦੇ ਪ੍ਰਸਿੱਧ ਅਟਾਰਨੀ (ਵਕੀਲ) ਜਸਪ੍ਰੀਤ ਸਿੰਘ ਦੇ ਸਨਮਾਨ ’ਚ ਬਾਹੀਆ ਫਾਰਮ ਨੰਗਲ ਕਰਾਰ ਖਾਂ ਵਿਖੇ ਜ਼ੈਲਦਾਰ ਹਰਪਾਲ ਸਿੰਘ ਬਾਹੀਆ ਵਲੋਂ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸ਼ਾਮਿਲ ਹੋਈਆਂ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਅਟਾਰਨੀ ਜਸਪ੍ਰੀਤ ਸਿੰਘ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਦੇਖਦੇ ਹੋਏ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ । ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਵਨ ਸਿੰਘ ਫਿਲੌਰ ਤੇ ਹੋਰਨਾਂ ਵੱਖ-ਵੱਖ ਸ਼ਖਸੀਅਤਾਂ ਨੇ ਅਟਾਰਨੀ ਜਸਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਿੱਖ ਕੌਮ ਦਾ ਨਾਂ ਦੁਨੀਆਂ ਭਰ ’ਚ ਚਮਕਾਇਆ ਹੈ ਤੇ ਖਾਸ ਕਰਕੇ ਉਨ੍ਹਾਂ ਵਲੋਂ ਅਮਰੀਕਾ ’ਚ ਪੰਜਾਬੀ ਭਾਈਚਾਰੇ ਦੀ ਜੋ ਸੇਵਾ ਕੀਤੀ ਜਾ ਰਹੀ ਹੈ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਵਲੋਂ ਟਰੱਕ ਡਰਾਈਵਰ ਭਰਾਵਾਂ, ਵਿਦਿਆਰਥੀ ਵੀਜ਼ੇ ’ਤੇ ਗਏ ਨੌਜਵਾਨਾਂ ਤੇ ਹੋਰਨਾਂ ਕੱਚੇ ਵਿਅਕਤੀਆਂ ਦੀ ਹਰ ਤਰ੍ਹਾਂ ਨਾਲ ਮਦਦ ਹੀ ਨਹੀਂ ਕੀਤੀ ਜਾ ਰਹੀ, ਸਗੋਂ ਕਈ ਪੰਜਾਬੀਆਂ ਦੇ ਇਮੀਗ੍ਰੇਸ਼ਨ ਸੰਬੰਧੀ ਕੇਸ ਵੀ ਮੁਫਤ ਲੜ ਰਹੇ ਹਨ। ਇਸੇ ਤੋਂ ਇਲਾਵਾ ਅਟਾਰਨੀ ਜਸਪ੍ਰੀਤ ਸਿੰਘ ਵਲੋਂ ਪੰਜਾਬ ਵਿਚਲੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਵੀ ਵਿੱਤੀ ਮਦਦ ਕੀਤੀ ਜਾਂਦੀ ਰਹੀ ਹੈ। ਜ਼ੈਲਦਾਰ ਹਰਪਾਲ ਸਿੰਘ ਬਾਹੀਆ ਨੇ ਅਟਾਰਨੀ ਜਸਪ੍ਰੀਤ ਸਿੰਘ ਵਲੋਂ ਵਿਦੇਸ਼ੀ ਧਰਤੀ ’ਤੇ ਪੰਜਾਬੀ ਭਾਈਚਾਰੇ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਉਨ੍ਹਾਂ ’ਤੇ ਮਾਣ ਹੈ। ਇਸ ਮੌਕੇ ਅਟਾਰਨੀ ਜਸਪ੍ਰੀਤ ਸਿੰਘ ਨੇ ਸ. ਹਰਪਾਲ ਸਿੰਘ ਬਾਹੀਆ ਤੇ ਇਕੱਤਰ ਹੋਈਆਂ ਸਮੂਹ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਆਪਣੇ ਭਾਈਚਾਰੇ ’ਚ ਆ ਕੇ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ, ਅਰਵਿੰਦਰ ਸਿੰਘ ਰਸੂਲਪੁਰ (ਟਾਂਡਾ), ਕਮਲਜੀਤ ਸਿੰਘ ਕੁਲਾਰ, ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਜਲੰਧਰ ਛਾਉਣੀ (ਸ਼੍ਰੋਮਣੀ ਅਕਾਲੀ ਦਲ), ਸੁਰਿੰਦਰ ਸਿੰਘ ਸੋਢੀ, ਮਾਲਵਿੰਦਰ ਸਿੰਘ ਚਾਹਲ, ਬਚਿੱਤਰ ਸਿੰਘ ਕੁਲਾਰ, ਜਸਪਾਲ ਸਿੰਘ ਢਿੱਲੋਂ, ਮਨਜੀਤ ਸਿੰਘ ਬਿੱਲਾ, ਦਵਿੰਦਰ ਸਿੰਘ ਰਣੀਆ, ਹਰਦੀਪ ਸਿੰਘ ਮਾਨ ਕਾਦੀਆਂ ਵਾਲ, ਬਲਜੀਤ ਸਿੰਘ ਟਿਵਾਣਾ, ਗੁਰਜੋਤ ਸਿੰਘ ਬਾਹੀਆ, ਜਗਦੀਸ਼ ਕੁਮਾਰ ਜੱਸਲ, ਅਮਰਦੀਪ ਸਿੰਘ ਬਾਹੀਆ ਨੰਗਲ ਕਰਾਰ ਖਾਂ, ਜਸਕਰਨ ਸਿੰਘ ਜੌਹਲ, ਹਰਵਿੰਦਰਜੀਤ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਬਾਹੀਆ, ਗੈਰੀ ਟੁੱਟ, ਕਾਲਾ ਟਰੇਸੀ (ਯੂ. ਐਸ. ਏ.), ਗੁਰਪ੍ਰੀਤ ਸਿੰਘ ਬਾਹੀਆ, ਰਣਧੀਰ ਸਿੰਘ ਬਾਹੀਆ, ਠੇਕੇਦਾਰ ਸੁੱਖਾ ਬਾਹੀਆ ਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲੋਨੀ ’ਚ 7 ਦਿਨ ਦੇ ‘ਯੋਗ ਕੈਂਪ’ ਨੇ ਹੁਣ ‘ਰੋਜ਼ਾਨਾ ਦੀ ਕਲਾਸ’ ਦਾ ਰੂਪ ਧਾਰਿਆ ਅਗਲੀ ਖ਼ਬਰ ਰੰਗਲਾ ਪੰਜਾਬ ਬਣਾਉਣ ਲਈ ਲੋਕ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਰਹੀ ਸਰਕਾਰ-ਭਗਤ
Ad Position 24
No active advertisement