05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਗੁਰੂ ਨਾਨਕ ਕਾਲੋਨੀ ’ਚ 7 ਦਿਨ ਦੇ ‘ਯੋਗ ਕੈਂਪ’ ਨੇ ਹੁਣ ‘ਰੋਜ਼ਾਨਾ ਦੀ ਕਲਾਸ’ ਦਾ ਰੂਪ ਧਾਰਿਆ

Ad Position 21
No active advertisement
ਅਜੀਤ ਡੈਸਕ 15-07-2026
ਲੋਹੀਆਂ ਖਾਸ, 14 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ‘ਅਨਮੋਲ ਯੋਗ ਸੰਸਥਾ (ਰਜ਼ਿ:) ਲੋਹੀਆਂ ਖਾਸ ਅਤੇ ਮਹਿਲਾ ਪਤੰਜਲੀ ਯੋਗ ਸੰਸਥਾ ਲੋਹੀਆਂ ਖਾਸ ਵਲੋਂ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਵਿਖੇ ‘ਸ. ਕਰਨੈਲ ਸਿੰਘ ਜੋੋਸਨ ‘ਅਮਰੀਕਾ’ ਸਿੱਧੂਪੁਰ ਵਾਲਿਆਂ ਦੇ ਵਿਹੜੇ ਵਿੱਚ ਮਰਦ ਅਤੇ ਔਰਤਾਂ ਦੇ ਹਰ ਵਰਗ ਲਈ ਲਗਾਏ ਗਏ 7 ਰੋਜਾ ‘ਯੋਗ ਰਾਹੀਂ ਰੋਗ ਨਿਵਾਰਨ ਕੈਂਪ’ ਦੀ ਐਸੀ ਅਲਖ਼ ਜਗੀ ਕਿ ਇਹੋ ‘ਯੋਗ ਕੈਂਪ’ ਹੁਣ ਰੋਜਾਨਾਂ ਦੀ ਕਲਾਸ ਦਾ ਰੂਪ ਧਾਰ ਚੁੱਕਾ ਹੈ| ਇਨ੍ਹਾਂ ਯੋਗ ਕਲਾਸਾਂ ਦੇ ਉਪਰਾਲਿਆਂ ਲਈ ਜਿਥੇ ਪ੍ਰਸਿੱਧ ਯੋਗ ਅਚਾਰੀਆ ਮਾ: ਧਰਮਪਾਲ ਅਤੇ ਸੰਸਥਾ ਦੇ ਪ੍ਰਧਾਨ ਡਾ. ਵੀ.ਕੇ. ਸ਼ਰਮਾ ਹਮੇਸ਼ਾਂ ਤੱਤਪਰ ਰਹਿੰਦੇ ਹਨ, ਉਥੇ ਪਤੰਜਲੀ ਮਹਿਲਾ ਯੋਗ ਸੰਮਤੀ ਦੇ ਪ੍ਰਧਾਨ ਮੈਡਮ ਭਾਰਤੀ ਖੈੜਾ, ਟਰੇਨਰ ਮੈਡਮ ਇੰਦੂ ਛਾਬੜਾ ਵਲੋਂ ਵੀ ਵੱਡਮੁੱਲਾ ਯੋਗਦਾਨ ਦਿੱਤਾ ਜਾ ਰਿਹਾ ਹੈ| ਇਸ ਤੋਂ ਪਹਿਲਾਂ ਯੋਗ ਸਾਧਕਾਂ ਨੂੰ ਸਹਿਯੋਗ ਕਰਨ ਵਾਲੀਆਂ ਸਖਸ਼ੀਅਤਾਂ ’ਚ ਜਿਥੇ ਯੂਥ ਆਗੂ ਜਸਵਿੰਦਰ ਸਿੰਘ ਜੋਸਨ, ਵਾਰਡ ਨੰ: 13 ਦੇ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ, ਵਾਰਡ ਨੰ: 1 ਦੇ ਕੌਂਸਲਰ ਬੀਬੀ ਮਨਪ੍ਰੀਤ, ਕੌਂਸਲਰ ਆਗੂ ਵਿਜੈ ਕੁਮਾਰ, ਡਾ. ਅੰਗਰੇਜ ਸਿੰਘ ਲਖਨਪਾਲ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਸਲਵਿੰਦਰ ਸਿੰਘ ਰਿਟਾ. ਥਾਣੇਦਾਰ, ਅਮਰਦੀਪ ਸਿੰਘ ਮਦਾਨ, ਰਿਟਾ ਡਿਵੈਲਪਮੈਂਟ ਅਫ਼ਸਰ ਜਗੀਰ ਸਿੰਘ ਥਿੰਦ, ਬਿੱਕਰ ਸਿੰਘ ਸ਼ਤਾਬਗੜ੍ਹ, ਪ੍ਰਧਾਨ ਜੋਗਿੰਦਰ ਸਿੰਘ ਸੰਧਾ, ਜਸਵੀਰ ਸਿੰਘ ਸੰਮੀ, ਕਰਮਜੀਤ ਸਿੰਘ ਸੰਮੀ, ਜਾਦੂਗਰ ਸੰਦੀਪ ਸ਼ਰਮਾ, ਰਿੰਕੂ, ਮਾ. ਰਵੀ ਸ਼ੰਕਰ, ਬੀਬੀ ਸੁਰਜੀਤ ਕੌਰ, ਬਲਵਿੰਦਰ ਕੌਰ, ਗੁਰਦੀਪ ਕੌਰ ਸਮੇਤ ਹੋਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ, ਉਥੇ ਸਮਾਪਤੀ ਸਮਾਰੋਹ ’ਚ ਨਗਰ ਪੰਚਾਇਤ ਦੇ ਪ੍ਰਧਾਨ ਸੋਮ ਨਾਥ ਭੱਟੀ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਨੇ ਇਨਾਮ ਦੀ ਵੰਡ ਕਰਦਿਆਂ ਸਮਾਗਮ ਦੀ ਸ਼ੋਭਾ ਵਧਾਈ| ਇਸ ਸਬੰਧੀ ਗੱਲਬਾਤ ਕਰਦਿਆਂ ਯੋਗ ਕਲਾਸ ਦੇ ਮੁੱਖ ਪ੍ਰਬੰਧਕ ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਬਿੱਕਰ ਸਿੰਘ ਸ਼ਤਾਬਗੜ੍ਹ, ਅਮਰਦੀਪ ਸਿੰਘ ਮਦਾਨ ਅਤੇ ਹੋਰ ਯੋਗ ਸਾਧਕਾਂ ਨੇ ਦੱਸਿਆ ਕਿ ਕੈਂਪ ਤੋਂ ਬਾਅਦ ਸਰਕਾਰ ਵੱਲੋਂ ਨਿਯੁਕਤ ਯੋਗ ਟਰੇਨਰ ਗਿਰੀਰਾਜ ਸਿੰਘ ਹੁਣ ਰੋਜ਼ਾਨਾ ਸਵੇਰੇ 5 ਵਜੇ ਤੋਂ 6 ਵਜੇ ਤੱਕ ਚੱਲਣ ਵਾਲੀ ਕਲਾਸ ਲੈ ਰਹੇ ਹਨ ਅਤੇ ਇਸ ਯੋਗ ਕਲਾਸ ਵਿੱਚ ਰੋਜਾਨਾ 25 ਤੋਂ 30 ਯੋਗ ਸਾਧਕ ਭਾਗ ਲੈ ਕੇ ਲਾਹਾ ਖੱਟ ਰਹੇ ਹਨ| ਇਸ ਯੋਗ ਕਲਾਸ ਦੀ ਲਗਾਤਾਰਤਾ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਯੋਗ ਅਚਾਰੀਆ ਮਾ: ਧਰਮਪਾਲ, ਟਰੇਨਰ ਮੈਡਮ ਇੰਦੂ ਛਾਬੜਾ ਨੇ ਕਿਹਾ ਕਿ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਵਿਖੇ ਚੱਲ ਰਹੀ ਯੋਗ ਕਲਾਸ ਲਈ ਜਿੱਥੇ ਕਾਲੋਨੀ ਦੇ ਪੁਰਾਣੇ ਯੋਗ ਸਾਧਕ ਵਧਾਈ ਦੇ ਪਾਤਰ ਹਨ, ਉਥੇ ਸਰਕਾਰ ਵਲੋਂ ਨਿਯੁਕਤ ਯੋਗ ਟਰੇਨਰ ਗਿਰੀਰਾਜ ਸਿੰਘ ਦੀਆਂ ਯੋਗ ਸੇਵਾਵਾਂ ਵੀ ਸਲਾਹੁਣਯੋਗ ਹਨ| ਇਸ ਮੌਕੇ ਹਰਪ੍ਰੀਤ ਕੌਰ, ਹਰਜੀਤ ਕੌਰ, ਕਮਲਜੀਤ ਕੌਰ, ਰਣਦੀਪ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਕੁਲਵਿੰਦਰ ਕੌਰ, ਮਨਿੰਦਰ ਕੌਰ, ਕਮਲ, ਜਗਮੀਤ, ਨਿੱਕੀ, ਰੀਟਾ ਰਾਣੀ, ਵੀਰ ਕੌਰ, ਰਜਨੀ, ਰੰਜਨਾ, ਸੁਖਮਨ ਸਿੰਘ ਜੰਮੂ, ਬੀਰਪ੍ਰਤਾਪ ਸਿੰਘ ਚਤਰੱਥ ਸਮੇਤ ਹੋਰ ਯੋਗ ਸਾਧਕ ਵੀ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਦੇ ਮੱਦੇਨਜ਼ਰ ਬਿਲਗਾ ਪੁਲਿਸ ਐਕਸ਼ਨ ’ਚ ਅਗਲੀ ਖ਼ਬਰ ਜ਼ੈਲਦਾਰ ਹਰਪਾਲ ਸਿੰਘ ਬਾਹੀਆ ਦੇ ਗ੍ਰਹਿ ਵਿਖੇ ਅਮਰੀਕਾ ਦੇ ਅਟਾਰਨੀ ਜਸਪ੍ਰੀਤ ਸਿੰਘ ਦਾ ਸਨਮਾਨ
Ad Position 24
No active advertisement