11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਬਣਾਏ ਜਾ ਰਹੇ ਆਰ.ਓ.ਬੀ. ਦੇ ਵਿਰੋਧ ’ਚ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ

Ad Position 21
No active advertisement
ਅਜੀਤ ਡੈਸਕ 22-07-2026
ਸਵੇਰੇ 9 ਵਜੇ ਤੋਂ 12 ਵਜੇ ਤੱਕ ਆਪਣੀ ਮੰਗ ਨੂੰ ਲੈ ਕੇ ਰੱਖਿਆ ਆਪਣਾ ਪੱਖ
ਚੁਗਿੱਟੀ/ ਜੰਡੂ ਸਿੰਘਾ, 21 ਜੁਲਾਈ (ਨਰਿੰਦਰ ਲਾਗੂ) ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ‘ਤੇ ਕੇਂਦਰ ਸਰਕਾਰ ਵਲੋਂ ਵੱਡੀ ਲਾਗਤ ਨਾਲ ਬਣਾਏ ਜਾ ਰਹੇ ਆਰ.ਓ.ਬੀ. ਦਾ ਵਿਰੋਧ ਕਰਦਿਆਂ ਮੰਗਲਵਾਰ ਨੂੰ ਉਕਤ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਅਤੇ ਗੁਰੂ ਨਾਨਕਪੁਰਾ ਮਾਰਕੀਟ ਐਂਡ ਰੈਜੀਡੇਂਟਸ ਜੁਆਇੰਟ ਐਕਸ਼ਨ ਕਮੇਟੀਆਰ.ਓ.ਬੀ.ਦੇਵਲੋਂ ਸਵੇਰੇ 9 ਵਜ਼ੇ 12 ਤੱਕ ਆਪਣੀਆਂ ਦੁਕਾਨਾਂ ਬੰਦ ਕਰਕੇ ਕੇਂਦਰ ਸਰਕਾਰ ਦੇ ਫੈਸਲੇ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਦੁਕਾਨਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮਸਲੇ ਨੂੰ ਉਨ੍ਹਾਂ ਵੱਲੋਂ ਬੀਤੇ ਦਿਨੀਂ ਜਲੰਧਰ ਆਏ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲਕੇ ਉਨ੍ਹਾਂ ਨੂੰ ਇਥੇ ਪ੍ਰਸਤਾਵਿਤ ਰੇਲਵੇ ਓਵਰ ਬ੍ਰਿਜ ਬਣਾਉਣ ਪ੍ਰਤੀ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਜਿਨ੍ਹਾਂ ਵਲੋਂ ਅਗਾਮੀ ਦਿਨਾਂ ਵਿਚ ਦੁਕਾਨਦਾਰਾਂ ਨੂੰ ਛੇਤੀ ਮਿਲਕੇ ਇਸ ਮਸਲੇ ਨੂੰ ਫਿਰ ਤੋਂ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਸੀ। ਦੁਕਾਨਦਾਰਾਂ ਨੇ ਆਖਿਆ ਕਿ ਇਸ ਗੱਲ ਦਾ ਕੋਈ ਨਤੀਜਾ ਸਾਹਮਣੇ ਨਾ ਆਉਣ ‘ਤੇ ਉਹ ਆਪਣੀ ਮੰਗ ਨੂੰ ਲੈ ਕੇ ਅੱਜ ਰੋਸ਼ ਜ਼ਾਹਰ ਕਰਨ ਦੇ ਰਾਹ ਤੁਰੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਉਹ ਵਿਕਾਸ ਦੇ ਹੱਕ ਵਿੱਚ ਹਨ ਪਰ ਵਿਨਾਸ਼ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਉਕਤ ਰੇਲਵੇ ਫਾਟਕ ‘ਤੇ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਹੋਣ ਨਾਲ ਇਥੇ 500 ਦੇ ਕਰੀਬ ਦੁਕਾਨਦਾਰਾਂ ਦਾ ਕੰਮ
ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗਾ। ਉਨ੍ਹਾਂ ਦੀ ਰੋਜ਼ੀ ਰੋਟੀ ਦੇ ਸਾਧਨ ਖ਼ਤਮ ਹੋ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਪਤੀ ਜਸਵਿੰਦਰ ਸਿੰਘ ਬਿੱਲਾ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਰਿੰਕੂ,ਦੇਵ ਸ਼ਰਮਾ,ਲਤਿਤਮ ਮੇਹਤਾ, ਜਤਿੰਦਰ ਕੁਮਾਰ, ਜਸਪ੍ਰੀਤ ਸਿੰਘ,ਰਮਨ ਕੁਮਾਰ, ਸੰਜੀਵ ਹਾਂਡਾ, ਸੰਜੀਵ ਕੁਮਾਰ, ਸੋਨੂੰ ਪੁਰੀ, ਨਰਿੰਦਰ ਬੱਬੂ,ਜਯਪਾਲ ਸ਼ਰਮਾ, ਸੰਦੀਪ ਵਾਲੀਆ, ਸ਼ਿਵ ਕੁਮਾਰ ਸ਼ਰਮਾ, ਨਰੇਸ਼ ਅਰੋੜਾ, ਪੁਨੀਤ ਕੱਕੜ, ਸੰਜੀਵ ਅੰਕੂ,ਹੈਰੀ, ਮਨਿੰਦਰ ਸਿੰਘ ਸੈਂਡੀ ਨਰੰਗ ਤੇ ਅੰਚਲ ਕੁਮਾਰ ਆਦਿ ਹਾਜ਼ਰ ਸਨ।
ਦੁਕਾਨਦਾਰਾਂ ਦੀ ਮੰਗ ਪ੍ਰਤੀ ਗੰਭੀਰਤਾ ਵਰਤੇ ਕੇਂਦਰ ਸਰਕਾਰ - ਬੇਰੀ
ਇਸ ਮੌਕੇ ਦੁਕਾਨਦਾਰਾਂ ਦੇ ਹੱਕ ਵਿੱਚ ਪਹੁੰਚੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਦੁਕਾਨਦਾਰਾਂ ਦੀ ਮੰਗ ਬਿਲਕੁਲ ਜਾਇਜ਼ ਹੈ। ਇਨ੍ਹਾਂ ਦੇ ਕੰਮਾਂ ‘ਤੇ ਜ਼ਰੂਰ ਮਾੜਾ ਅਸਰ ਪਵੇਗਾ। ਇਹ ਚਿੰਤਾ ਵਾਲੀ ਗੱਲ ਹੈ। ਜਿਸ ਦੇ ਚਲਦਿਆਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵੱਲੋਂ ਸੰਜੀਦਗੀ ਨਾਲ ਫੈਸਲਾ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਤੋਂ ਵੱਖ -ਵੱਖ ਹੋਰ ਆਗੂਆਂ ਵਲੋਂ ਵੀ ਦੁਕਾਨਦਾਰਾਂ ਦੇ ਹੱਕ ਵਿੱਚ ਹਾਮੀ ਭਰਦਿਆਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਵਕੀਲਾਂ ਵਲੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਅਗਲੀ ਖ਼ਬਰ ਸਮਾਰਟ ਸਿਟੀ ਵਿਚ ‘ਸੁਸਤ’ ਚੱਲ ਰਹੇ ਨਗਰ ਨਿਗਮ ਦੇ ਕਰੋੜਾਂ ਦੇ ਕਈ ਪ੍ਰਾਜੈਕਟ
Ad Position 24