02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

Ad Position 21
No active advertisement
ਅਜੀਤ ਡੈਸਕ 31-07-2026
ਮਹਿਤਪੁਰ ਵਿਚ ਮਿਲਿਆ ਭਰਵਾਂ ਹੁੰਗਾਰਾ
ਮਹਿਤਪੁਰ, 30 ਜੁਲਾਈ( ਲਖਵਿੰਦਰ ਸਿੰਘ)- ਹੋਰਨਾਂ ਸ਼ਹਿਰਾਂ ਵਾਂਗ ਮਹਿਤਪੁਰ ਸ਼ਹਿਰ ਵੀ ਮੁਕੰਮਲ ਬੰਦ ਰਿਹਾ । ਅੱਜ ਦਾ ਬੰਦ ਸ਼ਾਂਤੀ ਪੂਰਵਕ ਰਿਹਾ ਜਿਸ ਤਰਾਂ ਸਮਾਜ ਦੇ ਸਭ ਤੋਂ ਦੱਬੇ ਕੁਚਲੇ ਤਬਕੇ ਸਫ਼ਾਈ ਕਾਮਿਆਂ ਨਾਲ ਪੰਜਾਬ ਭਰ ਦੇ ਕਿਸਾਨ, ਮੁਲਾਜ਼ਮ,ਸ਼ਹਿਰੀ ਦੁਕਾਨਦਾਰਾਂ ਨੇ ਖੜ ਕੇ ਸਾਬਿਤ ਕਰਤਾ ਕਿ ਪੰਜਾਬ ਪੁਲਸੀਆ ਜਬਰ ਤੇ ਕਿਰਤੀਆਂ ਦੀ ਲੁੱਟ ਦੇ ਖਿਲਾਫ਼ ਹੈ । ਜਮਹੂਰੀ ਜਥੇਬੰਦੀਆਂ ਨੇ ਇਕੱਠ ਵਿਚ ਭਰਵੀਂ ਸ਼ਮੂਲੀਅਤ ਕੀਤੀ, ਮਹਿਤਪੁਰ ਬੱਸ ਸਟੈਂਡ ’ਤੇ ਕੀਤੀ ਗਈ ਰੈਲੀ ਵਿਚ ਸਫ਼ਾਈ ਮਜ਼ਦੂਰਾਂ ਦੇ ਆਗੂ ਸੁਭਾਸ਼ ਵਾਲਮੀਕ, ਸਲੀਮ ਮਹਿਤਪੁਰੀ, ਓਮ ਪ੍ਰਕਾਸ਼, ਕੁਲਵਿੰਦਰ, ਨਸੀਬ, ਰਾਮਚਰਨ , ਕਮਲ ਕਿਸ਼ੋਰ ਤੋ ਇਲਾਵਾ ਭਰਾਤਰੀ ਜਥੇਬਦੀਆਂ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕਸ਼ਮੀਰ ਮੰਡਿਆਲਾ, ਪੇਂਡੂ ਸਫਾਈ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰੇਮ ਸਾਰਸਰ, ਦੇਵਾ, ਰਾਜਕੁਮਾਰ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਮੰਡ, ਸਾਬਕਾ ਸਰਪੰਚ ਬਚਨ ਸਿੰਘ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ, ਬੀਕੇਯੂ ਕਾਦੀਆਂ ਦੇ ਬਾਬਾ ਪਲਵਿੰਦਰ ਸਿੰਘ, ਸਿਕੰਦਰ ਪੰਜਾਬ ਖੇਤ ਮਜ਼ਦੂਰ ਸਭਾ, ਵੀਕੇਯੂ ਦੁਆਬਾ ਦੇ ਕਸ਼ਮੀਰ ਸਿੰਘ ਪੰਨੂ, ਤੋ ਇਲਾਵਾ ਕਨਵਰ ਸੰਧੂ, ਰਜਿੰਦਰ ਸਿੰਘ ਲਾਟੀਆ,ਮੰਗਾਂ ਭਲਵਾਨ, ਡਾਕਟਰ ਸੋਮਨਾਥ, ਕੌਂਸਲਰ ਕਸ਼ਮੀਰ ਲਾਲ ਮਹਿੰਦਰ ਸਿੰਘ ਟੁਰਨਾ, ਸੁਖਦੇਵ ਸਿੰਘ ਮੰਡਿਆਲਾ, ਮਨਦੀਪ, ਰਾਹੁਲ ਠੇਕੇਦਾਰ, ਦੀਪਾ ਪ੍ਰਧਾਨ, ਆਦਿ ਹਾਜ਼ਰ ਸਨ।
ਨਕੋਦਰ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ
ਨਕੋਦਰ, (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ): ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਨਕੋਦਰ ਵਿਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਮੁੱਖ ਬਾਜ਼ਾਰਾਂ ਸਮੇਤ ਸਵੇਰੇ ਤੋਂ ਹੀ ਸਬਜ਼ੀ ਮੰਡੀ ਵੀ ਮੁਕੰਮਲ ਤੌਰ ‘ਤੇ ਬੰਦ ਰਹੀ। ਬਾਜ਼ਾਰਾਂ ਵਿਚ ਦਿਨ ਭਰ ਸੁੰਨਸਾਨ ਦਾ ਮਾਹੌਲ ਬਣਿਆ ਰਿਹਾ। ਇਸ ਦੌਰਾਨ ਸਫਾਈ ਸੇਵਕ ਕਰਮਚਾਰੀਆਂ ਨੇ ਨਗਰ ਕੌਂਸਿਲ ਨਕੋਦਰ ਦੇ ਸਾਹਮਣੇ ਧਰਨਾ ਦੇ ਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਸਫ਼ਾਈ ਸੇਵਕਾਂ ਦੇ ਸਮਰਥਨ ‘ਚ ਨੂਰਮਹਿਲ ਰਿਹਾ ਪੂਰਨ ਬੰਦ
ਨੂਰਮਹਿਲ, (ਤਜਿੰਦਰ ਕੁਮਾਰ )- ਪੰਜਾਬ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਸਫ਼ਾਈ ਸੇਵਕਾਂ ਅਤੇ ਵੱਖ-ਵੱਖ ਸਮਾਜ ਸੇਵੀ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸੱਦੇ ‘ਤੇ ਨੂਰਮਹਿਲ ਸ਼ਹਿਰ ਪੂਰਨ ਤੌਰ ‘ਤੇ ਬੰਦ ਰਿਹਾ। ਇਸ ਦੌਰਾਨ ਪੁਰਾਣੇ ਬੱਸ ਅੱਡੇ ‘ਤੇ ਧਰਨਾ ਦੇ ਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਚੇਅਰਮੈਨ ਬਲਵੀਰ ਸਿੰਘ ਚੀਮਾ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਸਹੋਤਾ, ਵਾਈਸ ਪ੍ਰਧਾਨ ਸੁਭਾਸ਼ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅੱਖੋਂ-ਪਰੋਖੇ ਕਰ ਰਹੀ ਹੈ।
ਬਰਨਾਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ, ਬਜ਼ੁਰਗਾਂ ਅਤੇ ਔਰਤਾਂ ‘ਤੇ ਪੁਲਿਸ ਦੁਆਰਾ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਆਗੂਆਂ ਨੇ ਦੋਸ਼ੀ ਪੁਲਿਸ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਦਾ ਤਖ਼ਤਾ ਪਲਟ ਦਿੱਤਾ ਜਾਵੇਗਾ। ਇਸ ਮੌਕੇ ਬਲਵੀਰ ਸਿੰਘ ਸੌਂਧੀ, ਗੁਰਕਮਲ ਸਿੰਘ, ਕਰਿੰਦਰ ਸਿੰਘ ਕੌਦੋਲਾ, ਸੁਰਜੀਤ ਸਿੰਘ ਭਿੰਦਾ, ਭੁਪਿੰਦਰ ਸਿੰਘ ਬਿਲਗਾ, ਬਲਰਾਜ ਸਿੰਘ ਲਾਡੀ, ਅਮਰਜੀਤ ਸਿੰਘ ਸੋਹੀ, ਜਗਦੀਸ਼ ਸ਼ੇਰਪੁਰੀ ਬੀ.ਐੱਸ.ਪੀ. ਆਗੂ, ਦੇਵਰਾਜ ਸੁਮਨ, ਹੰਸ ਰਾਜ ਸਿੱਧੂ, ਸੁਰਜੀਤ ਸਿੰਘ ਸਮਰਾ, ਕੁਲਦੀਪ ਦੀਪਾਂ ਵਾਈਸ ਪ੍ਰਧਾਨ ਨਗਰ ਕੌਂਸਲ, ਚੰਨਣ ਸਿੰਘ ਬੁੱਟਰ, ਕਸ਼ਮੀਰੀ ਲਾਲ ਸੰਘਾ, ਮਮਤਾ ਰਾਣੀ, ਬਿੱਟੂ ਭੱਟੀ, ਅਮਿਤ ਯਾਦਵ, ਸੰਨੀ ਸਹੋਤਾ, ਸੁਧੀਰ ਕੁਮਾਰ, ਕੁਲਦੀਪ, ਨਰੇਸ਼ ਕੁਮਾਰ, ਸਰੂਪ ਗੌਰਵ, ਰੇਖਾ ਰਾਣੀ, ਪੂਨਮ ਰਾਣੀ, ਰੀਟਾ, ਕੇਵਲ ਬੁੱਧ ਨਾਥ, ਸੱਚਣ ਸੌਂਧੀ, ਮਨਦੀਪ ਸੌਂਧੀ, ਸੋਨੀ ਸੌਂਧੀ, ਰਮੇਸ਼ ਗਿੱਲ, ਸੁਭਾਸ਼ ਸੌਂਧੀ, ਜਸਪਿੰਦਰ ਚੀਮਾ, ਕੁਲਦੀਪ ਕੌਰ, ਸੰਧਿਆ, ਪੂਨਮ ਸੌਂਧੀ, ਤਰਸੇਮ ਲਾਲ, ਮੁਨੀਸ਼ ਕੁਮਾਰ ਕਾਲੀ, ਪਵਨ ਕੁਮਾਰ, ਵਿਜੈ ਕੁਮਾਰ, ਵਿਨੋਦ ਕੁਮਾਰ, ਰਵੀ ਕੁਮਾਰ, ਨੰਦ ਕਿਸ਼ੋਰ, ਸ਼ਾਮ ਮਿੱਤੂ, ਬਿੱਟੂ, ਸਰਵਟ, ਸੰਦੀਪ, ਰਕੇਸ਼ ਗਿੱਲ, ਵਿਸ਼ਾਲ ਸੌਂਧੀ, ਸ਼ੇਖਰ ਸਹੋਤਾ, ਮੰਨਾ ਅਟਵਾਲ ਆਦਿ ਸਮੇਤ ਵੱਡੀ ਗਿਣਤੀ ‘ਚ ਆਗੂ ਤੇ ਵਰਕਰ ਹਾਜ਼ਰ ਸਨ।
ਸ਼ਾਹਕੋਟ ਵਿਖੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ
ਸ਼ਾਹਕੋਟ, (ਸੁਖਦੀਪ ਸਿੰਘ)- ਬਰਨਾਲਾ ਵਿਖੇ ਸਫਾਈ ਮੁਲਾਜ਼ਮਾਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੇ ਵਿਰੋਧ ‘ਚ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸ਼ਾਹਕੋਟ ਵਿਖੇ ਵੀ ਖਾਸਾ ਅਸਰ ਵੇਖਣ ਨੂੰ ਮਿਲਿਆ। ਸਫਾਈ ਯੂਨੀਅਨ ਸ਼ਾਹਕੋਟ ਦੀ ਅਪੀਲ ਤਹਿਤ ਸ਼ਹਿਰ ਦੇ ਬਾਜ਼ਾਰ, ਵਪਾਰਕ ਅਤੇ ਨਿੱਜੀ ਵਿਦਿਅਕ ਅਦਾਰੇ ਬੰਦ ਰਹੇ। ਇਸ ਦੌਰਾਨ ਸਫਾਈ ਯੂਨੀਅਨ ਸ਼ਾਹਕੋਟ ਵੱਲੋਂ ਪ੍ਰਧਾਨ ਸੁਨੀਲ ਕੁਮਾਰ, ਵਾਈਸ ਪ੍ਰਧਾਨ ਬੰਟੀ ਹੰਸ ਅਤੇ ਕੈਸ਼ੀਅਰ ਸ਼ਿੰਦਰਪਾਲ ਢੰਡੋਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਸਫਾਈ ਮੁਲਾਜ਼ਮ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਇਕੱਤਰ ਹੋਏ, ਉਪਰੰਤ ਸ਼ਹਿਰ ਵਿੱਚ ਵਿਸ਼ਾਲ ਰੋਸ ਮਾਰਚ ਕੱਢਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਸ੍ਰੀ ਗੁਰੂ ਰਵਿਦਾਸ ਫੋਰਸ, ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ, ਦਿਹਾਤੀ ਮਜ਼ਦੂਰ ਸਭਾ, ਮਨਰੇਗਾ ਯੂਨੀਅਨ ਪੰਜਾਬ, ਤਰਕਸ਼ੀਲ ਸੋਸਾਇਟੀ, ਪੰਜਾਬ ਖੇਤ ਮਜ਼ਦੂਰ ਸਭਾ ਸਮੇਤ ਵੱਖ-ਵੱਖ ਸਮਾਜਿਕ ਅਤੇ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਦਿਆਂ ਸਫਾਈ ਮੁਲਾਜ਼ਮਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸਫਾਈ ਯੂਨੀਅਨ ਸ਼ਾਹਕੋਟ ਦੇ ਪ੍ਰਧਾਨ ਸੁਨੀਲ ਕੁਮਾਰ, ਵਾਈਸ ਪ੍ਰਧਾਨ ਬੰਟੀ ਹੰਸ, ਕੈਸ਼ੀਅਰ ਸ਼ਿੰਦਰਪਾਲ ਢੰਡੋਵਾਲ, ਤਰਕਸ਼ੀਲ ਸੋਸਾਇਟੀ ਦੇ ਆਗੂ ਗੁਰਮੀਤ ਸਿੰਘ ਕੋਟਲੀ ਤੇ ਬਿੱਟੂ ਰੂਪੇਵਾਲੀ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਸਹੋਤਾ ਮਲਸੀਆਂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਗਿਆਨ ਸੈਦਪੁਰੀ, ਮਨਰੇਗਾ ਯੂਨੀਅਨ ਪੰਜਾਬ ਦੇ ਆਗੂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ ਦੇ ਸੰਚਾਲਕ ਸ਼ਿੰਦਰਪਾਲ ਸਹੋਤਾ ਤੇ ਡਾ. ਕਸ਼ਮੀਰ ਸਿੰਘ, ਸ੍ਰੀ ਗੁਰੂ ਰਵਿਦਾਸ ਫੋਰਸ ਦੇ ਪ੍ਰਧਾਨ ਚਮਨ ਲਾਲ, ਸਤਪਾਲ ਆਜ਼ਾਦ ਤੇ ਗੁਰਪ੍ਰੀਤ ਸਿੰਘ, ਦਲਿੱਤ ਆਗੂ ਦਲਬੀਰ ਸਿੰਘ ਸਭਰਵਾਲ,
ਜੋਗਿੰਦਰ ਸਿੰਘ ਬਿੱਲੀ ਬੜੈਚ ਆਦਿ ਨੇ ਕਿਹਾ ਕਿ ਬਰਨਾਲਾ ਵਿਖੇ ਸਫਾਈ ਮੁਲਾਜ਼ਮਾਂ ‘ਤੇ ਕੀਤਾ ਗਿਆ ਲਾਠੀਚਾਰਜ ਬੇਹੱਦ ਨਿੰਦਣਯੋਗ ਹੈ ਅਤੇ ਇਸ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ । ਇਸ ਮੌਕੇ ਮੰਗਾ ਮੱਟੂ, ਗੌਰਵ, ਗੌਰਾ ਗਿੱਲ, ਲਛਮਣ, ਸੋਨੂੰ, ਸੰਨੀ, ਸ਼ਿਵ ਕੁਮਾਰ, ਬਿੱਲੂ, ਸਾਗਰ, ਅਮਨਦੀਪ, ਬੰਟੀ, ਸ਼ੀਸ਼ਪਾਲ, ਸ਼ੇਰੂ, ਵਿਸ਼ਾਲ, ਰਾਜੂ ਸਮੇਤ ਵੱਡੀ ਗਿਣਤੀ ਵਿੱਚ ਸਫਾਈ ਮੁਲਾਜ਼ਮ ਅਤੇ ਮਹਿਲਾ ਸਫਾਈ ਕਰਮਚਾਰੀ ਹਾਜ਼ਰ ਸਨ।
ਆਦਮਪੁਰ ਰਿਹਾ ਮੁਕੰਮਲ ਬੰਦ
ਆਦਮਪੁਰ, (ਰਮਨ ਦਵੇਸਰ) ਬਰਨਾਲਾ ਲਾਠੀ ਚਾਰਜ ਨੂੰ ਲੈ ਕੇ ਆਦਮਪੁਰ ਦੀ ਵੱਖ ਵੱਖ ਦਲਿਤ ਜਥੇਬੰਦੀਆਂ ਨੇ ਆਦਮਪੁਰ ਵਿਖੇ ਧਰਨਾ ਦਿੱਤਾ ਜਿਸ ਕਰਕੇ ਆਦਮਪੁਰ ਬਾਜ਼ਾਰ ਮੁਕੰਮਲ ਬੰਦ ਰਿਹਾ । ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨ ਲੈਣੀਆਂ ਚਾਹੀਦੀਆਂ ਹਨ। ਇਸ ਮੌਕੇ ਵਾਈਸ ਪ੍ਰਧਾਨ ਦੀਪਕ ਹੰਸ, ਮਨਪ੍ਰੀਤ ਮੰਤਰੀ, ਗੁਰਪ੍ਰੀਤ, ਸੁਖਵਿੰਦਰ ਸਿੰਘ, ਕਰਨ ਚੁੰਬਰ, ਰਵੀ ਚੁੰਬਰ, ਜੱਥੇਦਾਰ ਵਿਕਰਮ, ਨਿਕਾ ਬਾਬਾ, ਵਿਕਰਮ ਵਾਸੂ, ਗੁਲਸ਼ਨ, ਸੰਨੀ, ਰਾਜੀਵ ਗਿੱਲ, ਰਜਤ, ਕਰਨ, ਪੱਪੀ, ਹੰਸਰਾਜ, ਸੁਰਿੰਦਰ ਪਾਲ, ਜੀਵਨ ਹੰਸ, ਹਰੀਸ਼ ਕੁਮਾਰ, ਦੀਪੂ ਚੋਮੋ, ਰਕੇਸ਼, ਦੀਪਕ, ਤਿਲਕ ਰਾਜ, ਸੰਦੀਪ, ਲਖਨ ਬਾਰੀ, ਬੰਟੀ, ਜੋਸਫ ਮਹਿਤਾ, ਸਾਹਿਬ ਮਹਿਤਾ, ਨਰੇਸ਼ ਅਤੇ ਹੋਰ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।
ਪੰਜਾਬ ਬੰਦ ਦੇ ਸੱਦੇ ’ਤੇ ਲੋਹੀਆਂ ਮੁਕੰਮਲ ਬੰਦ
ਲੋਹੀਆਂ ਖਾਸ, (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ)-ਸਫਾਈ ਮਜਦੂਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਬੰਦ ਦੀ ਕਾਲ ਨੂੰ ਲੋਹੀਆਂ ਚ ਮੁਕੰਮਲ ਹੁੰਗਾਰਾ ਮਿਲਿਆ ਅਤੇ ਬਾਜ਼ਾਰ, ਬੈਂਕਾਂ, ਅਤੇ ਹੋਰ ਕਾਰੋਬਾਰੀ ਅਦਾਰੇ ਪੂਰੀ ਤਰਾਂ ਬੰਦ ਰਹੇ। ਜਦ ਕਿ ਸਕੂਲ ਅਤੇ ਸੇਹਤ ਸਹੂਲਤਾਂ ਨਾਲ ਜੂੜੇ ਮੈਡੀਕਲ ਸਟੋਰ ਅਤੇ ਹਸਤਪਤਾਲ ਖੁੱਲੇ ਰਹੇ। ਇਸ ਮੌਕੇ ਦਸਮੇਸ਼ ਪਾਰਕ ਵਿਖੇ ਵੱਖ ਵੱਖ ਬੁਲਾਰੇ ਆਗੂਆਂ ਵਲੋਂ ਇਕੱਠ ਨੂੰ ਸੰਬੋਧਨ ਕਰਕੇ ਸਰਕਾਰ ਦੀ ਮਜਦੂਰਾਂ, ਸਫਾਈ ਸੇਵਕਾਂ ਵਿਰੁੱਧ ਵਰਤੀ ਜਾ ਰਹੀ ਪੁਲਿਸ ਤਾਕਤ ਦਾ ਵਿਰੋਧ ਕੀਤਾ ਗਿਆ। ਨਗਰ ਪੰਚਾਇਤ ਲੋਹੀਆਂ ਖਾਸ ਦੇ ਸਫਾਈ ਸੇਵਕਾਂ ਵੱਲੋਂ ਸੋਨੂੰ ਦੀ ਅਗਵਾਈ ਵਿੱਚ ਕੀਤੀ ਗਈ ਇਸ ਹੜਤਾਲ ਅਤੇ ਬੰਦ ਦਾ ਸਮਰਥਨ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਲਵਿੰਦਰ ਸਿੰਘ ਜਾਣੀਆਂ, ਜਨਵਾਦੀ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਖਵਿੰਦਰ ਨਾਗੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਹਰਬੰਸ ਮੱਟੂ, ਨੌਜਵਾਨ ਭਾਰਤ ਸਭਾ ਦੇ ਜਿਲਾ ਸਕੱਤਰ ਸੋਨੂੰ ਅਰੋੜਾ, ਪੇਂਡੂ ਮਜਦੂਰ ਯੂਨੀਅਨ ਦੇ ਤਹਿਸੀਲ ਆਗੂ ਧਰਮਵੀਰ ਸਰਦਾਰ ਵਾਲਾ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦਲ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ, ਲਖਵੀਰ ਸਿੰਘ ਕੰਗ ਅਤੇ ਸੀ ਆਰ ਟੀ ਯੂ ਦੇ ਸੂਬਾਈ ਆਗੂ ਜਸਕਰਨਜੀਤ ਸਿੰਘ ਕੰਗ, ਚਮਨ ਲਾਲ ਪ੍ਰਧਾਨ ਗੁਰਦੁਆਰਾ ਰਵੀਦਾਸ ਜੀ ਲੋਹੀਆਂ, ਸਫਾਈ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰੇਮ ਸਾਰਸਰ, ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਵੱਲੋਂ ਸ਼ਾਮਿਲ ਹੋ ਕੇ ਸਮਰਥਨ ਕੀਤਾ ਗਿਆ ਅਤੇ ਪੂਰੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ।
ਦੁਸਾਂਝ ਕਲਾਂ ਦਾ ਅੱਡਾ ਰਿਹਾ ਖੁੱਲ੍ਹਾ
ਦੁਸਾਂਝ ਕਲਾਂ, ( ਰਾਮ ਪ੍ਰਕਾਸ਼ ਟੋਨੀ ):-ਬਰਨਾਨਾ ਵਿਚ ਸਫ਼ਾਈ ਕਰਮਚਾਰੀ ‘ਤੇ ਹੋਏ ਬੇਤਹਾਸ਼ਾ ਪੁਲਿਸ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਬਾਲਮੀਕ ਸਮਾਜ ਅਤੇ ਇਨਸਾਫ਼ ਪਸੰਦ ਲੋਕਾਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪਰ ਦੁਸਾਂਝ ਕਲਾਂ ਦਾ ਇਲਾਕਾ ਆਮ ਵਾਂਗ ਖੁੱਲ੍ਹਾ ਰਿਹਾ ਅਤੇ ਬੱਸ ਸੇਵਾ ਵੀ ਆਮ ਵਾਂਗ ਚੱਲਦੀ ਰਹੀ। ਪੰਜਾਬ ਬੰਦ ਦੇ ਸੱਦੇ ਕਾਰਨ ਲੋਕਾਂ ਨੇ ਆਪਣੇ ਜ਼ਰੂਰੀ ਕੰਮਾ ਨੂੰ ਟਾਲ ਦੇਣਾ ਹੀ ਬੇਹਤਰ ਸਮਝਿਆ । ਪ੍ਰਾਈਵੇਟ ਸਕੂਲ ਬੰਦ ਰਹੇ।
ਕਸਬਾ ਅੱਪਰਾ ਰਿਹਾ ਪੂਰਨ ਬੰਦ
ਅੱਪਰਾ, (ਦਲਵਿੰਦਰ ਸਿੰਘ ਅੱਪਰਾ)- ਭਗਵਾਨ ਵਾਲਮੀਕਿ ਮੰਦਿਰ ਕਮੇਟੀ (ਰਜਿ.) ਅੱਪਰਾ ਅਤੇ ਸਮੂਹ ਵਾਲਮੀਕਿ ਭਾਈਚਾਰੇ ਵਲੋਂ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਉੱਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਮੂਹ ਦੁਕਾਨਦਾਰਾਂ ਨੂੰ ਕੀਤੀ ਅਪੀਲ ਸਬੰਧੀ ਅੱਪਰੇ ਦੇ ਸਾਰੇ ਬਜ਼ਾਰ ਬੰਦ ਰਹੇ। ਵਾਲਮੀਕਿ ਭਾਈਚਾਰੇ ਵਲੋਂ ਸ਼ਾਂਤਮਈ ਰੋਸ ਮਾਰਚ ਵੀ ਕੱਢਿਆ ਗਿਆ ਅਤੇ ਪੰਜਾਬ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਮੌਕੇ ਬੀਬੀਆਂ ਵੀ ਸ਼ਾਮਲ ਸਨ । ਇਸ ਮੌਕੇ ਭਗਵਾਨ ਵਾਲਮੀਕਿ ਮੰਦਿਰ ਪ੍ਰਬੰਧਕ ਕਮੇਟੀ, ਦੀਪਕ ਨਾਹਰ ਅੱਪਰਾ ਪ੍ਰਧਾਨ, ਪੰਚ ਰੂਪ ਲਾਲ, ਸੁਰਿੰਦਰ ਨਾਹਰ, ਰਾਣਾ ਬਾਬਾ, ਪੱਪੂ ਰਾਮ, ਸ਼ੰਮੀ ਕਲਿਆਣ, ਅਮਿਤ ਕਲਿਆਣ, ਓਮ ਪ੍ਰਕਾਸ਼ ਵਾਲੀਆ, ਨਰੇਸ਼ ਵਾਲੀਆ, ਬਿੱਟੂ, ਕਾਕਾ, ਸੁਰਿੰਦਰ, ਬਲਵਿੰਦਰ ਬਾਹਰੀ, ਪੰਕਜ ਕਲਿਆਣ, ਕਰਨ ਨਾਹਰ, ਦੀਪਕ ਨਾਹਰ, ਰਚਨਾ ਨਾਹਰ, ਸੰਤੋਸ਼ ਰਾਣੀ, ਲਕਸ਼ਮੀ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।
ਕਰਤਾਰਪੁਰ ਰਿਹਾ ਮੁਕੰਮਲ ਬੰਦ
ਕਰਤਾਰਪੁਰ, (ਭਜਨ ਸਿੰਘ ) ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਕਰਤਾਰਪੁਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਕਰਤਾਰਪੁਰ ਸ਼ਹਿਰ ਦੇ ਬਜ਼ਾਰਾਂ ਵਿੱਚ ਦੁਕਾਨਦਾਰਾਂ,ਵਪਾਰਕ ਅਦਾਰਿਆਂ ਅਤੇ ਹੋਰ ਕਾਰੋਬਾਰੀਆਂ ਵਲੋਂ ਸਵੇਰੇ ਤੋਂ ਸ਼ਾਮ 3 ਵਜੇ ਤੱਕ ਆਪਣੇ ਕਾਰੋਬਾਰ ਮੁਕੰਮਲ ਬੰਦ ਰੱਖ ਕੇ ਬੰਦ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਸਫ਼ਾਈ ਸੇਵਕ ਯੂਨੀਅਨ ਕਰਤਾਰਪੁਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸੂਬਾ ਸੱਦੇ ਤਹਿਤ ਨਗਰ ਕੌਂਸਲ ਦਫ਼ਤਰ ਅੱਗੇ ਇਕੱਠੇ ਹੋ ਕੇ ਸ਼ਹਿਰ ਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਚੌਂਕ ਪੁੱਲ ਹੇਠਾਂ ਧਰਨਾ ਦੇ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਆਗੂਆਂ ਵਿਸ਼ਵਾਸ ਕੁਮਾਰ ਗਿੱਲ,ਅਸ਼ਵਨੀ ਸੱਭਰਵਾਲ, ਵਿਜੈ ਕੁਮਾਰ ਗਿੱਲ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਤਹਿਸੀਲ ਪ੍ਰਧਾਨ ਕੇ ਐੱਸ ਅਟਵਾਲ, ਇਸਤਰੀ ਜਾਗ੍ਰਿਤੀ ਮੰਚ ਦੀ ਜਸਵੀਰ ਕੌਰ ਜੱਸੀ, ਕਿਰਤੀ ਕਿਸਾਨ ਯੂਨੀਅਨ ਦੀ ਆਗੂ ਹਰਪ੍ਰੀਤ ਕੌਰ ਨੂਸੀ, ਕਾਂਗਰਸੀ ਆਗੂ ਸਾਬਕਾ ਐੱਸ.ਐੱਸ. ਪੀ. ਰਜਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਅਮਨ ਸਿੰਘ ਚੀਦਾ ਤੋਂ ਇਲਾਵਾ ਸ਼ਮੀਰ ਨਾਹਰ, ਵਿਵੇਕ ਕੇਸਰ, ਮੋਨੂੰ ਸੋਧੀਂ,ਸੰਜੂ ਸੱਭਰਵਾਲ,ਸਾਗਰ ਘਈ ਆਦਿ ਵਲੋਂ ਸੰਬੋਧਨ ਕੀਤਾ ਗਿਆ ।
ਫਿਲੌਰ ਰਿਹਾ ਮੁਕੰਮਲ ਬੰਦ
ਫਿਲੌਰ, (ਵਿਪਨ ਗੈਰੀ)-ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ’ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਅੱਜ ਫਿਲੌਰ ਮੁਕੰਮਲ ਤੌਰ ਤੇ ਬੰਦ ਰਿਹਾ ਅਤੇ ਪੂਰਾ ਦਿਨ ਨਗਰ ਕੌਂਸਲ ਦਫਤਰ ਅੱਗੇ ਪ੍ਰਦਰਸ਼ਨ ਚੱਲਦਾ ਰਿਹਾ। ਪ੍ਰਦਰਸ਼ਨ ਨੂੰ ਸਮਰਥਨ ਦਿੰਦਿਆਂ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਨਗਰ ਕੌਂਸਲ ਦੇ ਕੌਂਸਲਰ ਨਾਲ ਮਿਲ ਕੇ ਫਿਲੌਰ ਵਿਖੇ ਚੱਲ ਰਹੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕੌਂਸਲਰ ਸ਼ੰਕਰ ਸੰਧੂ, ਕੌਂਸਲਰ ਸੋਨੂੰ ਪੰਮਾ, ਕੌਂਸਲਰ ਡਾ ਮਲਕੀਤ ਕੁਮਾਰ, ਕੌਂਸਲਰ ਲੱਕੀ, ਬਲਾਕ ਪ੍ਰਧਾਨ ਰੁੜਕਾ ਕਲਾਂ ਸ.ਦਾਰਾ ਸਿੰਘ ਰਾਏ, ਸੀਨੀਅਰ ਆਗੂ ਲਾਲਾ ਕਿਸ਼ਨ ਜੀ, ਸਾਬਕਾ ਕੌਂਸਲਰ ਰਾਜ ਕੁਮਾਰ ਹੰਸ, ਸਾਬਕਾ ਕੌਂਸਲਰ ਰਾਜ ਕੁਮਾਰ ਸੰਧੂ, ਸਾਬਕਾ ਕੌਂਸਲਰ ਰਵੀ ਸਰੋਏ, ਚੇਤਨ ਚੌਧਰੀ, ਮੈਂਬਰ ਪੰਚਾਇਤ ਸੰਨੀ ਤ੍ਰਿਖਾ ਤੋਂ ਇਲਾਵਾ ਵਿਨੋਦ ਰਹੇਜਾ, ਮਨੋਜ ਕੁਮਾਰ, ਰਾਜਵਿੰਦਰ ਮੁਠੱਡਾ, ਕਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਅੱਡੇ ਤੋਂ ਰਾਤ ਸਮੇਂ ਚੋਰੀ ਹੋਈ ਪੰਜਾਬ ਰੋਡਵੇਜ਼ ਦੀ ਬੱਸ, ਧਰਮਕੋਟ ਨੇੜੇ ਲਾਵਾਰਿਸ ਹਾਲਤ ’ਚ ਮਿਲੀ ਚੋਰ ਬੱਸ ‘... ਅਗਲੀ ਖ਼ਬਰ ਵਾਲਮੀਕਿ ਭਾਈਚਾਰੇ ਦਾ ‘ਆਪ’ ਸਰਕਾਰ ਵਿਰੁੱਧ ਵਿਸ਼ਾਲ ਵਿਰੋਧ ਪ੍ਰਦਰਸ਼ਨ-ਸੈਂਗਰ
Ad Position 24
No active advertisement