02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਚੋਰਾਂ ਨੇ ਸੂਦ ਜਠੇਰਿਆਂ ਦੇ ਅਸਥਾਨ ਨੂੰ ਬਣਾਇਆ ਨਿਸ਼ਾਨਾ, ਗੱਲਾ ਤੋੜ ਕੇ 20 ਹਜ਼ਾਰ ਦੀ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 31-07-2026
ਨੂਰਮਹਿਲ, 30 ਜੁਲਾਈ (ਤਜਿੰਦਰ ਕੁਮਾਰ)- ਸ਼ਹਿਰ ਅੰਦਰ ਪੁਲਿਸ ਪ੍ਰਸ਼ਾਸਨ ਦੇ ਪਹਿਰੇ ਅਤੇ ਰਾਤ ਦੀ ਗਸ਼ਤ ਦੇ ਦਾਅਵਿਆਂ ਦੀ ਫ਼ੂਕ ਉਸ ਸਮੇਂ ਨਿਕਲ ਗਈ ਜਦੋਂ ਸਥਾਨਕ ਨਕੋਦਰ ਰੋਡ ‘ਤੇ ਰਾਮ ਮੰਦਰ ਨੇੜੇ ਸਥਿਤ ਸੂਦ ਜਠੇਰਿਆਂ ਦੇ ਪਵਿੱਤਰ ਅਸਥਾਨ ਨੂੰ ਅਣਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾ ਲਿਆ ਗਿਆ। ਸ਼ਹਿਰ ਵਿੱਚ ਲਗਾਤਾਰ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਠੇਰਿਆਂ ਦੇ ਪ੍ਰਬੰਧਕ ਅੰਕੁਸ਼ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਜੁਲਾਈ ਦੀ ਦਰਮਿਆਨੀ ਰਾਤ ਨੂੰ ਬੇਖੌਫ਼ ਚੋਰਾਂ ਨੇ ਪਹਿਲਾਂ ਬਾਹਰਲੇ ਗੇਟ ਦਾ ਜਿੰਦਰਾ ਤੋੜਿਆ ਅਤੇ ਫਿਰ ਅਸਥਾਨ ਦੇ ਅੰਦਰ ਪਿਆ ਦਾਨ ਪਾਤਰ ਗੱਲਾ ਤੋੜ ਕੇ ਉਸ ਵਿੱਚੋਂ ਕਰੀਬ 20,000 ਰੁਪਏ ਦੀ ਨਕਦੀ ਬੜੀ ਆਸਾਨੀ ਨਾਲ ਚੋਰੀ ਕਰਕੇ ਫ਼ਰਾਰ ਹੋ ਗਏ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਧਾਰਮਿਕ ਸਥਾਨ ਵੀ ਸੁਰੱਖਿਅਤ ਨਹੀਂ ਹਨ। ਇਸ ਸਬੰਧੀ ਜਦੋਂ ਥਾਣਾ ਮੁਖੀ ਨੂਰਮਹਿਲ ਸਬ ਇੰਸਪੈਕਟਰ ਗੁਰਮੀਤ ਰਾਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਅਸਥਾਨ ਦੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ, ਸਥਾਨਕ ਲੋਕਾਂ ਦਾ ਕਹਿਣਾ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿੰਨੀ ਜਲਦੀ ਹੱਲ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਵਾਰਾਨਸੀ ਦੇ ਸੀਰ ਗੋਵਰਧਨ ਪਿੰਡ ਵਿਚ ਗੁਰੂ ਰਵਿਦਾਸ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਉੱਤਰ ਪ੍ਰਦੇਸ਼ ..... ਅਗਲੀ ਖ਼ਬਰ ਸ਼ਾਹਕੋਟ ਅੱਡੇ ਤੋਂ ਰਾਤ ਸਮੇਂ ਚੋਰੀ ਹੋਈ ਪੰਜਾਬ ਰੋਡਵੇਜ਼ ਦੀ ਬੱਸ, ਧਰਮਕੋਟ ਨੇੜੇ ਲਾਵਾਰਿਸ ਹਾਲਤ ’ਚ ਮਿਲੀ ਚੋਰ ਬੱਸ ‘...
Ad Position 24
No active advertisement