01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਇੰਪਰੂਵਮੈਂਟ ਟਰੱਸਟ ਵੱਲ ਅਲਾਟੀਆਂ ਦੀ 90 ਕਰੋੜ ਪੁੱਜ ਗਈ ਦੇਣਦਾਰੀ

Ad Position 21
No active advertisement
ਅਜੀਤ ਡੈਸਕ 01-08-2026
ਜਲੰਧਰ, 31 ਜੁਲਾਈ (ਸ਼ਿਵ)- ਇੰਪਰੂਵਮੈਂਟ ਟਰੱਸਟ ਦੀਆਂ ਕਾਲੋਨੀਆਂ ਵਿਚ ਫਲੈਟਾਂ ਤੇ ਪਲਾਟਾਂ ਲਈ ਸਹੂਲਤਾਂ ਨਾ ਹੋਣ ਕਰਕੇ ਅਲਾਟੀਆਂ ਵਲੋਂ ਖਪਤਕਾਰ ਕਮਿਸ਼ਨਾਂ ਵਿਚ ਕੇਸ ਕੀਤੇ ਗਏ ਸਨ। ਉਨਾਂ ਕੇਸਾਂ ਵਿਚ ਟਰੱਸਟ ਵਲ ਅਲਾਟੀਆਂ ਦੀ ਅਦਾਇਗੀ 90 ਕਰੋੜ ਤੱਕ ਪੁੱਜ ਗਈ ਹੈ ਤੇ ਇਹ ਦੇਣਦਾਰੀ ਅਲਾਟੀਆਂ ਨੂੰ ਜਲਦੀ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਟਰੱਸਟ ਦੀ ਪਹਿਲਾਂ ਹੀ ਵਿੱਤੀ ਹਾਲਤ ਕਾਫੀ ਖ਼ਰਾਬ ਚੱਲ ਰਹੀ ਹੈ। ਟਰੱਸਟ ਨੂੰ ਇਸ ਰਕਮ ਦੀ ਸਮੇਂ ਸਿਰ ਅਦਾਇਗੀ ਨਾ ਹੋਣ ਕਰਕੇ ਹਰ ਸਾਲ 8 ਤੋਂ 9 ਕਰੋੜ ਰੁਪਏ ਵਿਆਜ ਪੈ ਰਿਹਾ ਹੈ। ਇੰਪਰੂਵਮੈਂਟ ਟਰੱਸਟ ਦੀਆਂ ਤਿੰਨ ਕਾਲੋਨੀਆਂ ਜਿਨਾਂ ਵਿਚ ਬੀਬੀ ਭਾਨੀ ਕੰਪਲੈਕਸ, ਸੂਰਿਆ ਇਨਕਲੇਵ ਐਕਸਟੈਨਸ਼ਨ ਤੇ ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਅਲਾਟੀਆਂ ਨੂੰ ਫਲੈਟ, ਪਲਾਟ ਅਲਾਟ ਕੀਤੇ ਗਏ ਸੀ ਪਰ ਉਨਾਂ ਵਿਚ ਲੋੜੀਂਦੀਆਂ ਸਹੂਲਤਾਂ ਨਾ ਹੋਣ ਕਰਕੇ ਸੈਂਕੜੇ ਅਲਾਟੀ ਬਾਅਦ ਵਿਚ ਖਪਤਕਾਰ ਕਮਿਸ਼ਨ ਵਿਚ ਚਲੇ ਗਏ ਸਨ। ਜਦੋਂ ਅਲਾਟੀਆਂ ਨੇ ਆਪਣੀ ਦਿੱਤੀ ਰਕਮ ਵਾਪਸ ਲੈਣ ਲਈ 2021 ਤੋਂ ਖਪਤਕਾਰ ਕਮਿਸ਼ਨ ਵਿਚ ਕੇਸ ਕਰਨੇ ਸ਼ੁਰੂ ਕੀਤੇ ਸਨ ਤਾਂ ਟਰੱਸਟ ਉਸ ਤੋਂ ਬਾਅਦ ਕਈ ਕੇਸ ਹਾਰ ਗਏ ਸਨ ਤਾਂ ਉਸ ਤੋਂ ਬਾਅਦ ਅਲਾਟੀਆਂ ਦੀਆਂ ਟਰੱਸਟ ਵਲ ਦੇਣਦਾਰੀ ਲਗਾਤਾਰ ਵਧਦੀ ਰਹੀ ਹੈ ਤੇ ਹੁਣ ਇਹ ਅਦਾਇਗੀ 90 ਕਰੋੜ ਤੱਕ ਪੁੱਜ ਗਈ ਹੈ। ਤਿੰਨ ਕਾਲੋਨੀਆਂ ਕਰੀਬ 470 ਫ਼ੈਸਲੇ ਆ ਚੁੱਕੇ ਹਨ ਜਿਨਾਂ ਵਿਚ ਅਲਾਟੀਆਂ ਦੇ ਹੱਕ ਵਿਚ ਫ਼ੈਸਲੇ ਆਏ ਹਨ। ਇਸ ਤੋਂ ਇਲਾਵਾ ਅਲਾਟੀਆਂ ਦੇ 200 ਕੇਸ ਖਪਤਕਾਰ ਕਮਿਸ਼ਨ ਵਿਚ ਚੱਲ ਰਹੇ ਹਨ। ਇਕ ਪਾਸੇ ਜਿੱਥੇ ਇੰਪਰੂਵਮੈਂਟ ਟਰੱਸਟ ਸੈਂਕੜੇ ਕੇਸ ਹਾਰ ਚੁੱਕਾ ਹੈ ਪਰ ਦੂਜੇ ਪਾਸੇ ਟਰੱਸਟ ਵਲੋਂ ਅਲਾਟੀਆਂ ਦੀ ਅਦਾਇਗੀ ਕਰਨੀ ਵੀ ਔਖੀ ਹੋ ਗਈ ਹੈ ਕਿਉਂਕਿ ਐਨੀ ਵੱਡੀ ਰਕਮ ਦੀ ਅਦਾਇਗੀ ਕਰਨ ਲਈ ਟਰੱਸਟ ਕੋਲ ਫ਼ੰਡ ਨਹੀਂ ਹੈ ਜਦਕਿ ਪਹਿਲਾਂ ਦੂਜੇ ਟਰੱਸਟ ਜਾਂ ਬੈਂਕ ਤੋਂ ਕਰਜ਼ਾ ਲੈ ਕੇ ਅਦਾਇਗੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਇਹ ਅਦਾਇਗੀ ਸਿਰੇ ਨਹੀਂ ਚੜ੍ਹੀ ਸੀ ਤਾਂ ਹੁਣ ਇਹ ਅਦਾਇਗੀ ਵਧ ਕੇ 90 ਕਰੋੜ ਪੁੱਜ ਗਈ ਹੈ। ਟਰੱਸਟ ਨੇ ਆਪਣੀਆਂ ਕੁੱਝ ਜਾਇਦਾਦਾਂ ਵੇਚ ਕੇ ਵੀ ਅਦਾਇਗੀ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਜਾਇਦਾਦਾਂ ਦੇ ਮਹਿੰਗੀਆਂ ਹੋਣ ਕਾਰਨ ਵੀ ਟਰੱਸਟ ਨੂੰ ਇਹ ਅਦਾਇਗੀ ਕਰਨੀ ਮੁਸ਼ਕਲ ਹੋ ਰਹੀ ਹੈ। ਉਂਜ ਇਹ ਵੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿ ਜੇਕਰ ਅਦਾਇਗੀ ਇਸੇ ਤਰਾਂ ਨਾਲ ਵਧਦੀ ਗਈ ਤਾਂ ਇਹ 100 ਕਰੋੜ ਤੱਕ ਪੁੱਜ ਜਾਵੇਗੀ। ਅਦਾਇਗੀ ਲੈਣ ਦੀ ਉਡੀਕ ਕਰਦੇ ਕਈ ਅਲਾਟੀ ਸਵਰਗਵਾਸ ਵੀ ਹੋ ਚੁੱਕੇ ਹਨ ਤੇ ਹੁਣ ਅਗਲੀ ਕਾਰਵਾਈ ਉਨਾਂ ਦੇ ਵਾਰਸਾਂ ਵਲੋਂ ਕੀਤੀ ਜਾ ਰਹੀ ਹੈ। ਇਕ ਪਾਸੇ ਜਿੱਥੇ ਤਿੰਨੇ ਕਾਲੋਨੀਆਂ ਦੇ ਅਲਾਟੀਆਂ ਦੀ ਅਦਾਇਗੀ ਦੀ ਰਕਮ ਲੰਬੀ ਹੁੰਦੀ ਜਾ ਰਹੀ ਹੈ ਤੇ ਦੂਜੇ ਪਾਸੇ ਟਰੱਸਟ ਨੇ ਕਈ ਸਾਲ ਪਹਿਲਾਂ ਬੀਬੀ ਭਾਨੀ ਕੰਪਲੈਕਸ ਤੇ ਇੰਦਰਾਪੁਰਮ ਕਾਲੋਨੀ ਬਣਾਈ ਸੀ। ਉਨਾਂ ਵਿਚ ਬਣੇ ਜ਼ਿਆਦਾਤਰ ਫਲੈਟ ਖੰਡਰ ਬਣ ਚੁੱਕੇ ਹਨ। ਆਉਣ ਵਾਲੇ ਸਮੇਂ ਵਿਚ ਜਿਨਾਂ ਦੀ ਵਰਤੋਂ ਕਰਨੀ ਆਸਾਨ ਨਹੀਂ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਵੱਡੇ ਭਰਾ ਨਾਲ ਮਿਲ ਕੇ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰ ਰਿਹੈ ਸੀ ਨਾਬਾਲਗ, ਦੋਵੇਂ ਗ੍ਰਿਫ਼ਤਾਰ ਅਗਲੀ ਖ਼ਬਰ ਗਲਾਸਗੋ ਰਾਸ਼ਟਰਮੰਡਲ ਖੇਡਾਂ-ਭਾਰਤੀ ਅਥਲੀਟ ਗੁਰੂ ਘਰ ਹੋਏ ਨਤਮਸਤਕ
Ad Position 24
No active advertisement