01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਗਲਾਸਗੋ ਰਾਸ਼ਟਰਮੰਡਲ ਖੇਡਾਂ-ਭਾਰਤੀ ਅਥਲੀਟ ਗੁਰੂ ਘਰ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 01-08-2026
ਗਲਾਸਗੋ, 31 ਜੁਲਾਈ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ’ਚ ਭਾਗ ਲੈ ਰਹੇ ਭਾਰਤੀ ਅਥਲੀਟਾਂ ਨੇ ਆਪਣੇ ਮੁਕਾਬਲਿਆਂ ਤੋਂ ਬਾਅਦ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ, ਗਲਾਸਗੋ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਾਰਤੀ ਐਥਲੈਟਿਕਸ ਦੇ ਨੈਸ਼ਨਲ ਰਿਕਾਰਡ ਹੋਲਡਰ 100 ਮੀਟਰ ਦੌੜਾਕ ਗੁਰਿੰਦਰਬੀਰ ਸਿੰਘ, ਸ਼ਾਟ ਪੁੱਟ ਦੇ ਸਾਬਕਾ ਏਸ਼ੀਆਈ ਚੈਂਪੀਅਨ ਅਤੇ ਰਾਸ਼ਟਰਮੰਡਲ ਤਮਗਾ ਜੇਤੂ ਤਜਿੰਦਰਪਾਲ ਸਿੰਘ ਤੂਰ, ਲਾਨ ਬੌਲਜ਼ ਦੇ ਖਿਡਾਰੀ ਪੁਤੁਲ ਸੋਨੋਵਾਲ, ਰੂਪਾ ਰਾਣੀ ਤਿਰਕੀ ਅਤੇ ਪਿੰਕੀ ਸਮੇਤ ਹੋਰ ਸਾਥੀ ਖਿਡਾਰੀ ਹਾਜ਼ਰ ਸਨ। ਗੁਰਦੁਆਰਾ ਸਾਹਿਬ ਦੇ ਗਿਆਨੀ ਭਾਈ ਅਮਰੀਕ ਸਿੰਘ ਨੇ ਸਮੂਹ ਖਿਡਾਰੀਆਂ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ, ਉੱਚੇ ਮਨੋਬਲ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਰਦਾਸ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੱਖਣ ਸਿੰਘ ਤੇ ਦਲਜੀਤ ਸਿੰਘ ਦਿਲਬਰ ਨੇ ਭਾਰਤੀ ਖਿਡਾਰੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਹ ਅਥਲੀਟ ਦੇਸ਼ ਦਾ ਮਾਣ ਹਨ।
Ad Position 22
No active advertisement
ਪਿਛਲੀ ਖ਼ਬਰ ਇੰਪਰੂਵਮੈਂਟ ਟਰੱਸਟ ਵੱਲ ਅਲਾਟੀਆਂ ਦੀ 90 ਕਰੋੜ ਪੁੱਜ ਗਈ ਦੇਣਦਾਰੀ ਅਗਲੀ ਖ਼ਬਰ ਬਲੂਬੇਰੀ ਦੇ ਸੀਜ਼ਨ ਕਾਰਨ ਕੈਨੇਡਾ ਦੇ ਖੇਤਾਂ ’ਚ ਲੱਗੀਆਂ ਬਜ਼ੁਰਗਾਂ ਦੀਆਂ ਰੌਣਕਾਂ
Ad Position 24
No active advertisement