ਹੜਤਾਲ ਤੇ ਨੋ ਵਰਕ ਡੇਅ ...
(ਸਫ਼ਾ 5 ਦੀ ਬਾਕੀ) ਨਹੀਂ ਰੱਖਿਆ ਜਾਵੇਗਾ। ਮੌਜੂਦਾ ਸਮੇਂ ਕੰਮ ਕਰ ਰਹੇ ਡਿਫੈਂਸ ਕਾਊਂਸਲਾਂ ਦੇ ਠੇਕੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ।
(ਸਫ਼ਾ 5 ਦੀ ਬਾਕੀ) ਨਹੀਂ ਰੱਖਿਆ ਜਾਵੇਗਾ। ਮੌਜੂਦਾ ਸਮੇਂ ਕੰਮ ਕਰ ਰਹੇ ਡਿਫੈਂਸ ਕਾਊਂਸਲਾਂ ਦੇ ਠੇਕੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਵੇਂ ਅਪਰਾਧਿਕ ਕੇਸ ਵੀ ਡਿਫੈਂਸ ਕਾਊਂਸਲਾਂ ਨੂੰ ਅਲਾਟ ਨਹੀਂ ਕੀਤੇ ਜਾਣਗੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਰੋਹਿਤ ਗੰਭੀਰ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਿਰਫ਼ ਵਕੀਲ ਭਾਈਚਾਰੇ ਹੀ ਨਹੀਂ, ਸਗੋਂ ਨਿਆਂ ਪ੍ਰਣਾਲੀ ਅਤੇ ਆਮ ਲੋਕਾਂ ਦੇ ਹਿੱਤ ਵਿੱਚ ਵੀ ਇਕ ਇਤਿਹਾਸਕ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਵਕੀਲਾਂ ਨੇ ਪਿਛਲੇ ਕਈ ਦਿਨਾਂ ਤੋਂ ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕੀਤਾ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਨੌਜਵਾਨ ਵਕੀਲਾਂ ਨੂੰ ਬਰਾਬਰ ਦੇ ਮੌਕੇ ਮਿਲਣਗੇ ਅਤੇ ਆਮ ਲੋਕਾਂ ਨੂੰ ਵੀ ਪੈਨਲ ਪ੍ਰਣਾਲੀ ਰਾਹੀਂ ਯੋਗ ਅਤੇ ਸੁਤੰਤਰ ਵਕੀਲਾਂ ਦੀਆਂ ਸੇਵਾਵਾਂ ਮਿਲਦੀਆਂ ਰਹਿਣਗੀਆਂ। ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ, ਬਾਰ ਕੌਂਸਲ ਦੇ ਮੈਂਬਰਾਂ, ਸਾਬਕਾ ਅਹੁਦੇਦਾਰਾਂ, ਸੀਨੀਅਰ ਅਤੇ ਨੌਜਵਾਨ ਵਕੀਲਾਂ ਅਤੇ ਸੰਘਰਸ਼ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸਹਿਯੋਗ ਦੇਣ ਵਾਲੇ ਸਮੂਹ ਵਕੀਲ ਭਾਈਚਾਰੇ ਦਾ ਧੰਨਵਾਦ ਕੀਤਾ। ਐਸੋਸੀਏਸ਼ਨ ਨੇ ਆਸ ਪ੍ਰਗਟਾਈ ਕਿ ਇਹ ਫ਼ੈਸਲਾ ਨੌਜਵਾਨ ਵਕੀਲਾਂ ਦੇ ਭਵਿੱਖ ਨੂੰ ਮਜ਼ਬੂਤ ਕਰਨ ਅਤੇ ਆਮ ਲੋਕਾਂ ਨੂੰ ਪ੍ਰਭਾਵਸ਼ਾਲੀ ਤੇ ਸੌਖਾ ਨਿਆਂ ਮੁਹੱਈਆ ਕਰਵਾਉਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਅੱਜ ਦੀ ਭੁੱਖ ਹੜਤਾਲ ਵਿੱਚ ਐਡਵੋਕੇਟ ਰੋਹਿਤ ਗੰਭੀਰ, ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਾਮ ਛਾਬੜਾ, ਸਾਂਝੇ ਸਕੱਤਰ ਐਡਵੋਕੇਟ ਸਾਹਿਲ ਮਲਹੋਤਰਾ, ਸਹਾਇਕ ਸਕੱਤਰ ਐਡਵੋਕੇਟ ਸੋਨਾਲਿਕਾ, ਕਾਰਜਕਾਰਨੀ ਮੈਂਬਰ ਐਡਵੋਕੇਟ ਪਰਾਸ ਚੌਧਰੀ, ਸਾਬਕਾ ਪ੍ਰਧਾਨ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ, ਐਡਵੋਕੇਟ ਬਲਵਿੰਦਰਜੀਤ ਸਿੰਘ (ਲੱਕੀ), ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ, ਸਾਬਕਾ ਸਕੱਤਰ ਐਡਵੋਕੇਟ ਰਤਨ ਦੂਆ, ਐਡਵੋਕੇਟ ਵਿਕਾਸ ਭਾਰਦਵਾਜ, ਐਡਵੋਕੇਟ ਤਰਸੇਮ ਸਿੰਘ ਟਾਕ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਦੀਪਿਕਾ ਦੁੱਗਲ, ਐਡਵੋਕੇਟ ਮਨੀਤ ਮਲਹੋਤਰਾ, ਐਡਵੋਕੇਟ ਮਧੂ ਸ਼ਰਮਾ, ਐਡਵੋਕੇਟ ਉਮੇਸ਼ ਓਹਰੀ, ਐਡਵੋਕੇਟ ਅਸ਼ੋਕ ਸੋਨੀ ਅਤੇ ਐਡਵੋਕੇਟ ਸੌਰਵ ਸ਼ਰਮਾ (ਮਾਨਸਾ) ਸਮੇਤ ਹੋਰ ਵਕੀਲ ਸ਼ਾਮਲ ਹੋਏ।