05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਕਫ਼ ਬੋਰਡ ਦੀ ਲੀਜ਼ ਵਾਲੀ ਜ਼ਮੀਨ ’ ਤੇ ਜਾਅਲੀ ਦਸਤਾਵੇਜ਼ਾਂ ਨਾਲ ਕਬਜ਼ੇ ਦੀ ਕੋਸ਼ਿਸ਼ - ਮਨਿੰਦਰ ਸਿੰਘ ਪੀੜਤ ਵਲੋਂ ਕਬਜ਼ਾ ਛੱਡਣ ਦੇ ਬਦਲੇ 18 ਲੱਖ ਰੁਪਏ ਮੰਗਣ ਦੇ ਦੋਸ਼, ਜਾਂਚ ਦੀ ਕੀਤੀ ਮੰਗ

ਜਲੰਧਰ, 3 ਅਗਸਤ (ਜਤਿੰਦਰ ਪੰਮੀ)–ਬਸਤੀ ਸ਼ੇਖ ਘਾਹ ਮੰਡੀ ਨੇੜੇ ਵਕਫ਼ ਬੋਰਡ ਦੀ ਲੀਜ਼ ਵਾਲੀ ਜ਼ਮੀਨ ‘ਤੇ ਇਕ ਧਿਰ ਵਲੋਂ ਕਥਿਤ ਤੌਰ ‘ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਅਤੇ ਲੀਜ਼ ਵਾਲੇ ਵਿਅਕਤੀ ਕੋਲੋਂ ਕਬਜ਼ਾ ਛੱਡਣ ਦੇ ਬਦਲੇ ਵਿੱਚ 18 ਲੱਖ ਰੁਪਏ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਾਹ ਮੰਡੀ ਵਾਸੀ ਮਨਿੰਦਰ ਸਿੰਘ ਨੇ ਇੱਥੇ ਪ੍ਰੈੱਸ ਕਲੱਬ ’ਚ ਵਿੱਚ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਾਲ 2023 ਵਿੱਚ ਵਕਫ਼ ਬੋਰਡ ਦੀ ਕਰੀਬ 8 ਮਰਲੇ ਜ਼ਮੀਨ ਕਾਨੂੰਨੀ ਪ੍ਰਕਿਰਿਆ ਅਧੀਨ ਲੀਜ਼ ‘ਤੇ ਲਈ ਸੀ।

Ad Position 21
No active advertisement
ਪ੍ਰੈਸ ਕਲੱਬ ਵਿੱਚ ਗੱਲਬਾਤ ਕਰਦੇ ਹੋਏ ਘਾਹ ਮੰਡੀ ਵਾਸੀ ਮਨਿੰਦਰ ਸਿੰਘ। ਨਾਲ ਹਨ ਉਨ੍ਹਾਂ ਦੇ ਸਹਿਯੋਗੀ। ਤਸਵੀਰ-ਮੁਨੀਸ਼। 04-08-2026
ਜਲੰਧਰ, 3 ਅਗਸਤ (ਜਤਿੰਦਰ ਪੰਮੀ)–ਬਸਤੀ ਸ਼ੇਖ ਘਾਹ ਮੰਡੀ ਨੇੜੇ ਵਕਫ਼ ਬੋਰਡ ਦੀ ਲੀਜ਼ ਵਾਲੀ ਜ਼ਮੀਨ ‘ਤੇ ਇਕ ਧਿਰ ਵਲੋਂ ਕਥਿਤ ਤੌਰ ‘ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਅਤੇ ਲੀਜ਼ ਵਾਲੇ ਵਿਅਕਤੀ ਕੋਲੋਂ ਕਬਜ਼ਾ ਛੱਡਣ ਦੇ ਬਦਲੇ ਵਿੱਚ 18 ਲੱਖ ਰੁਪਏ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਾਹ ਮੰਡੀ ਵਾਸੀ ਮਨਿੰਦਰ ਸਿੰਘ ਨੇ ਇੱਥੇ ਪ੍ਰੈੱਸ ਕਲੱਬ ’ਚ ਵਿੱਚ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਾਲ 2023 ਵਿੱਚ ਵਕਫ਼ ਬੋਰਡ ਦੀ ਕਰੀਬ 8 ਮਰਲੇ ਜ਼ਮੀਨ ਕਾਨੂੰਨੀ ਪ੍ਰਕਿਰਿਆ ਅਧੀਨ ਲੀਜ਼ ‘ਤੇ ਲਈ ਸੀ। ਇਹ ਜ਼ਮੀਨ ਪਹਿਲਾਂ ਗੌਰਵ ਨਾਂ ਦੇ ਵਿਅਕਤੀ ਦੇ ਪਿਤਾ ਦੇ ਨਾਮ ਲੀਜ਼ ‘ਤੇ ਸੀ ਅਤੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਲੀਜ਼ ਗੌਰਵ ਦੇ ਨਾਮ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਜ਼ਮੀਨ ਲੈਣ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ, ਵਿਧੀਵਤ ਸਮਝੌਤਾ ਕੀਤਾ ਗਿਆ ਅਤੇ ਬਣਦੀ ਸਾਰੀ ਰਕਮ ਬੈਂਕ ਰਾਹੀਂ ਅਦਾ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੇ ਜ਼ਮੀਨ ਦੀ ਚਾਰਦੀਵਾਰੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਨੇੜੇ ਸਥਿਤ ਇਕ ਫੈਕਟਰੀ ਦੇ ਮਾਲਕ ਨੇ ਜ਼ਮੀਨ ‘ਤੇ ਆਪਣਾ ਹੱਕ ਪ੍ਰਗਟਾਇਆ। ਮਨਿੰਦਰ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਫੈਕਟਰੀ ਮਾਲਕ ਨੇ ਕਥਿਤ ਤੌਰ ‘ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਜ਼ਮੀਨ ਵਕਫ਼ ਬੋਰਡ ਦੇ ਰਿਕਾਰਡ ਵਿੱਚ ਆਪਣੇ ਨਾਮ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਬੰਧਿਤ ਵਿਭਾਗਾਂ ਅਤੇ ਪੁਲਿਸ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ,ਪਰ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਮਨਿੰਦਰ ਸਿੰਘ ਨੇ ਹੋਰ ਦੋਸ਼ ਲਗਾਇਆ ਕਿ ਸ਼ਿਕਾਇਤ ਦੇਣ ਤੋਂ ਬਾਅਦ ਫੈਕਟਰੀ ਮਾਲਕ ਅਤੇ ਉਸ ਦੇ ਨਾਲ ਆਏ ਕੁਝ ਲੋਕਾਂ ਨੇ, ਜੋ ਆਪਣੇ ਆਪ ਨੂੰ ਪੁਲਿਸ ਅਤੇ ਪ੍ਰਸ਼ਾਸਨ ਵਿੱਚ ਪ੍ਰਭਾਵਸ਼ਾਲੀ ਦੱਸਦੇ ਹਨ, ਮਾਮਲਾ ਨਿਪਟਾਉਣ ਦੇ ਨਾਂ ‘ਤੇ ਪਹਿਲਾਂ 18 ਲੱਖ ਅਤੇ ਬਾਅਦ ਵਿੱਚ 16 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਸੰਬੰਧਿਤ ਧਿਰ ਵੱਲੋਂ ਵਕਫ਼ ਬੋਰਡ ਵਿੱਚ ਕਰੀਬ 4 ਲੱਖ ਰੁਪਏ ਹੀ ਜਮ੍ਹਾਂ ਕਰਵਾਏ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਪੈਸੇ ਦੇਣ ਤੋਂ ਇਨਕਾਰ ਕਰਨ ਮਗਰੋਂ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ, ਬਦਨਾਮ ਕਰਨ ਅਤੇ ਉਨ੍ਹਾਂ ਦਾ ਲਾਇਸੈਂਸੀ ਹਥਿਆਰ ਰੱਦ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਵਿੱਚ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਪੁਰਾਣੇ ਮਾਮਲੇ ਨੂੰ ਆਧਾਰ ਬਣਾਇਆ ਜਾ ਰਿਹਾ ਹੈ, ਉਸ ਵਿੱਚ ਉਹ ਪਹਿਲਾਂ ਹੀ ਅਦਾਲਤ ਤੋਂ ਬਰੀ ਹੋ ਚੁੱਕੇ ਹਨ। ਮਨਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਆਡੀਓ ਰਿਕਾਰਡਿੰਗਾਂ ਸਮੇਤ ਅਜਿਹੇ ਸਬੂਤ ਮੌਜੂਦ ਹਨ, ਜਿਨ੍ਹਾਂ ਵਿੱਚ ਕਥਿਤ ਤੌਰ ‘ਤੇ ਜ਼ਮੀਨ ਖਾਲੀ ਕਰਵਾਉਣ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਮਨਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਉਨ੍ਹਾਂ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ, ਡੀਜੀਪੀ, ਪੰਜਾਬ ਵਕਫ਼ ਬੋਰਡ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਕੋਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਕਥਿਤ ਜਾਅਲੀ ਦਸਤਾਵੇਜ਼ਾਂ ਦੀ ਪੜਤਾਲ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।
Ad Position 22
No active advertisement
ਪਿਛਲੀ ਖ਼ਬਰ ਨਿਗਮ ਦੇ ਬੈਂਕ ਖਾਤੇ ਸੀਲ ਹੋਣ ਨਾਲ ਕਰਮਚਾਰੀਆਂ ਦੀਆਂ ਰੁਕੀਆਂ ਤਨਖ਼ਾਹਾਂ ਨਾਰਾਜ਼ ਕਰਮਚਾਰੀਆਂ ਵਲੋਂ ਡੀ. ਐੱਸ. ਐਫ. ਏ. ਦੇ... ਅਗਲੀ ਖ਼ਬਰ ਡਾ . ਚੀਮਾ , ਮੰਨਣ ਤੇ ਹੋਰਨਾਂ ਵਲੋਂ ਜਸਵਿੰਦਰ ਸਿੰਘ ਅਰੋੜਾ ਦੀ ਮੌਤ ’ ਤੇ ਗੱਗੀ ਤੇ ਪਰਿਵਾਰ ਨਾਲ ਅਫਸੋਸ ਪ੍ਰਗਟ
Ad Position 24
No active advertisement