09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਨੰਬਰਦਾਰੋ ਤਖ਼ਤ ਬਦਲ ਦਿਓ , ਤਾਜ ਬਦਲ ਦਿਓ , ਭੱਤਾ ਨਾ ਵਧਾਉਣ ਵਾਲੀ ਸਰਕਾਰ ਬਦਲ ਦਿਓ - ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੂਰਮਹਿਲ

ਨੂਰਮਹਿਲ, 8 ਅਗਸਤ (ਤਜਿੰਦਰ ਕੁਮਾਰ)- ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਜੋਸ਼ੀਲੀ ਮੀਟਿੰਗ ਹੋਈ, ਨੰਬਰਦਾਰ ਸਾਹਿਬਾਨਾਂ ਨੇ ਮਾਨ ਸਰਕਾਰ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਪੰਜਾਬ ਦੇ 35000 ਨੰਬਰਦਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਧੋਖਾ ਕਮਾਇਆ ਹੈ। ਉਂਝ ਤਾਂ ਸਰਕਾਰਾਂ ਨੰਬਰਦਾਰ ਸਾਹਿਬਾਨਾਂ ਨੂੰ ਪੰਜਾਬ ਦੀ ਰੀੜ੍ਹ ਦੀ ਹੱਡੀ ਕਹਿੰਦੀਆਂ ਹਨ ਪਰ ਅਸਲ ਵਿੱਚ ਭਗਵੰਤ ਮਾਨ ਨੰਬਰਦਾਰਾਂ ਨਾਲ ਬਹੁਤ ਵੱਡਾ ਵਿਤਕਰਾ ਅਤੇ ਧੋਖਾ ਕਰ ਰਹੀ ਹੈ, ਮਾਨ ਸਰਕਾਰ ਨੇ ਆਪਣੇ ਮੈਨੀਫੈਸਟੋ ਵਿੱਚ ਮਾਣ ਭੱਤਾ ਵਧਾਉਣ ਦੀ ਗੱਲ ਲਿਖੀ ਪਰ ਅਮਲ ਨਹੀਂ ਕੀਤਾ।

Ad Position 21
No active advertisement
ਅਜੀਤ ਡੈਸਕ 09-08-2026
ਨੂਰਮਹਿਲ, 8 ਅਗਸਤ (ਤਜਿੰਦਰ ਕੁਮਾਰ)- ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਜੋਸ਼ੀਲੀ ਮੀਟਿੰਗ ਹੋਈ, ਨੰਬਰਦਾਰ ਸਾਹਿਬਾਨਾਂ ਨੇ ਮਾਨ ਸਰਕਾਰ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਪੰਜਾਬ ਦੇ 35000 ਨੰਬਰਦਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਧੋਖਾ ਕਮਾਇਆ ਹੈ। ਉਂਝ ਤਾਂ ਸਰਕਾਰਾਂ ਨੰਬਰਦਾਰ ਸਾਹਿਬਾਨਾਂ ਨੂੰ ਪੰਜਾਬ ਦੀ ਰੀੜ੍ਹ ਦੀ ਹੱਡੀ ਕਹਿੰਦੀਆਂ ਹਨ ਪਰ ਅਸਲ ਵਿੱਚ ਭਗਵੰਤ ਮਾਨ ਨੰਬਰਦਾਰਾਂ ਨਾਲ ਬਹੁਤ ਵੱਡਾ ਵਿਤਕਰਾ ਅਤੇ ਧੋਖਾ ਕਰ ਰਹੀ ਹੈ, ਮਾਨ ਸਰਕਾਰ ਨੇ ਆਪਣੇ ਮੈਨੀਫੈਸਟੋ ਵਿੱਚ ਮਾਣ ਭੱਤਾ ਵਧਾਉਣ ਦੀ ਗੱਲ ਲਿਖੀ ਪਰ ਅਮਲ ਨਹੀਂ ਕੀਤਾ। ਅਕਾਲੀ-ਕਾਂਗਰਸ ਸਰਕਾਰਾਂ ਨੇ ਨੰਬਰਦਾਰਾਂ ਨੂੰ ਮਾਣ ਦਿੱਤਾ ਪਰ ਮਾਨ ਸਰਕਾਰ ਨੰਬਰਦਾਰ ਸਾਹਿਬਾਨਾਂ ਦਾ ਮਾਣ ਭੱਤਾ ਨਹੀਂ ਵਧਾਇਆ ਗਿਆ ਜਦਕਿ ਸਰਕਾਰ ਆਪਣੇ ਮੰਤਰੀਆਂ ਵਿਧਾਇਕਾਂ ਨੂੰ ਗੱਫੇ ਵੰਡ ਰਹੀ ਹੈ, ਆਪਣੀਆਂ ਮਸ਼ਹੂਰੀਆਂ ਵਾਸਤੇ ਕਰੋੜਾਂ ਅਰਬਾਂ ਰੁਪਏ ਲਗਾ ਰਹੀ ਹੈ। ਨੰਬਰਦਾਰ ਜੋ 24 ਘੰਟੇ, ਪ੍ਰਤੀ ਦਿਨ, ਸਾਲ ਦਰ ਸਾਲ ਨਿਰਸਵਾਰਥ ਸੇਵਾਵਾਂ ਪ੍ਰਦਾਨ ਕਰਦੇ ਹਨ ਅਤੇ ਮੰਗ ਵੀ ਕਰ ਰਹੇ ਹਨ ਕਿ ਮਾਣ ਭੱਤਾ ਅੱਤ ਦੀ ਮਹਿਗਾਈ ਵਿੱਚ 10,000 ਰੁਪਏ ਦਿਓ ਪਰ ਸਰਕਾਰ ਅਤੇ ਉਸਦੇ ਵਿਧਾਇਕ ਕੰਨਾਂ ਵਿੱਚ ਤੇਲ ਪਾ ਲੈਂਦੇ ਹਨ। ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ, ਜਨਰਲ ਸਕੱਤਰ ਸੁਰਿੰਦਰ ਸ਼ਿੰਦਾ, ਪ੍ਰੈਸ ਸਕੱਤਰ ਤਰਸੇਮ ਲਾਲ ਨੇ ਕਿਹਾ ਕਿ ਜਦੋਂ ਪੰਚਾਇਤਾਂ ਜਾਂ ਨਗਰ ਕੌਂਸਲਾਂ ਭੰਗ ਹੋ ਜਾਂਦੀਆਂ ਹਨ ਤਾਂ ਲੋਕਾਂ ਦੇ ਸਾਰੇ ਕੰਮ ਨੰਬਰਦਾਰ ਖਿੜੇ ਮੱਥੇ ਕਰਦੇ ਹਨ। ਸਰਕਾਰ ਦੇ ਕੰਮ ਰੁਕਣ ਨਹੀਂ ਦਿੰਦੇ। ਨੰਬਰਦਾਰ ਅਸ਼ੋਕ ਸੰਧੂ ਨੇ ਕਿਹਾ ਉਹਨਾਂ ਖੁਦ ਸੈਂਕੜਿਆਂ ਜ਼ਰੂਰਤਮੰਦ ਮਾਵਾਂ-ਭੈਣਾਂ-ਭਰਾਵਾਂ ਦੇ ਸਰਟੀਫਿਕੇਟ ਬਣਾਏ ਹਨ। ਇਸੇ ਤਰ੍ਹਾਂ ਹੋਰਾਂ ਨੰਬਰਦਾਰ ਸਾਹਿਬਾਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਫਿਰ ਨੰਬਰਦਾਰਾਂ ਨੂੰ 10,000 ਰੁਪਏ ਮਾਣ ਭੱਤਾ ਕਿਉਂ ਨਹੀਂ ਦਿੱਤਾ ਜਾ ਰਿਹਾ ਜਦਕਿ ਔਖੇ ਵੇਲੇ ਹਰ ਇੱਕ ਦੇ ਕੰਮ ਨੰਬਰਦਾਰ ਹੀ ਆਉਂਦੇ ਹਨ। ਸਰਕਾਰ ਦੇ ਰਵਈਏ ਤੋਂ ਦੁੱਖੀ ਹੋ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਅਤੇ ਉਹਨਾਂ ਦੇ ਜੂਝਾਰੂ ਨੰਬਰਦਾਰਾਂ ਨੇ ਪੰਜਾਬ ਦੇ ਸਮੂਹ ਨੰਬਰਦਾਰਾਂ ਨੂੰ ਏਕਾ ਕਰਕੇ ਆਵਾਜ਼ ਬੁਲੰਦ ਕਰਨ ਲਈ ਕਿਹਾ ਚਾਹੇ ਉਹ ਕਿਸੇ ਵੀ ਪਾਰਟੀ ਜਾਂ ਯੂਨੀਅਨ ਨਾਲ ਹੋਣ ਕਿ “ਨੰਬਰਦਾਰੋ ਤਖਤ ਬਦਲ ਦਿਓ, ਤਾਜ ਬਦਲ ਦਿਓ, ਭੱਤਾ ਨਾ ਵਧਾਉਣ ਵਾਲੀ ਸਰਕਾਰ ਬਦਲ ਦਿਓ”। ਨੰਬਰਦਾਰ ਯੂਨੀਅਨ ਨੇ ਸਰਕਾਰ ਨੂੰ ਜਤਾਇਆ ਕਿ ਉਹਨਾਂ ਦਾ ਪੰਜਾਬ ਵਿੱਚ ਸਿੱਧੇ ਤੌਰ ‘ਤੇ 40 ਲੱਖ ਵੋਟ ਬੈਂਕ ਹੈ। ਜੇਕਰ ਨੰਬਰਦਾਰ ਸਾਹਿਬਾਨਾਂ ਨਾਲ ਧੋ੍ਹ ਕਮਾਇਆ ਤਾਂ ਨੰਬਰਦਾਰ ਵੀ ਕਹਿਰ ਵਰਸਾਉਣਗੇ। ਤੁਸੀਂ ਐਸ ,ਆਈ ,ਆਰ ਮੁਹਿੰਮ ਚਲਾਈ ਹੈ ।ਅਸੀਂ ਐਸ ,ਆਈ,ਵੀ ਮੁਹਿੰਮ ਚਲਾਵਾਂਗੇ ਭਾਵ ਸਿੱਧਾ ਇਨਕਾਰ ਵੋਟ ਤੋਂ। ਨੰਬਰਦਾਰ ਸਾਹਿਬਾਨਾਂ ਨੇ ਮਾਣ ਨਾਲ ਐਲਾਨ ਕੀਤਾ ਕਿ ਜਥੇਬੰਦੀ ਆਪਣਾ 32ਵਾਂ ਰਾਸ਼ਟਰੀ ਸਮਾਗਮ ਜਸ਼ਨ-ਏ-ਆਜ਼ਾਦੀ 2026 ਜ਼ਿਲਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਵੇਗੀ ਅਤੇ ਸਨਮਾਨ ਯੋਗ ਸ਼ਖਸ਼ੀਅਤਾਂ ਨੂੰ ਕੌਮੀ ਝੰਡੇ ਹੇਠ ਸਨਮਾਨਿਤ ਕੀਤਾ ਜਾਵੇਗਾ। ਨੰਬਰਦਾਰਾਂ ਨੇ ਪ੍ਰਸ਼ਾਸਨ ਨੂੰ ਨੂਰਮਹਿਲ ਦੀ ਟੀ-ਪੁਆਇੰਟ ਵਾਲੀ ਪੁਲੀ ਨੂੰ 12 ਅਗਸਤ ਤੱਕ ਬਣਾਉਣ ਦੀ ਅਪੀਲ ਕੀਤੀ, ਕਿਹਾ ਢਿੱਲਮੱਠ ਦਿਖਾਉਣ ‘ਤੇ ਆਜ਼ਾਦੀ ਦਿਵਸ ‘ਤੇ ਫੋਟੋ ਲਗਾਕੇ ਪੁਤਲੇ ਫੂਕੇ ਜਾਣਗੇ, ਜਿਸਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਯੋਗ ਆਸ਼ਰਮ ਸ਼ਾਹਕੋਟ ਵਿਖੇ ‘ ਤੀਜ ਮੇਲੇ ’ ਮੌਕੇ ਲੱਗੀਆਂ ਭਾਰੀ ਰੌਣਕਾਂ ਅਗਲੀ ਖ਼ਬਰ ਦਿਹਾਤੀ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਵਲੋਂ ਨੂਰਮਹਿਲ ਤੇ ਬਿਲਗਾ ਵਿਚ ਦੇਰ ਰਾਤ ਚੈਕਿੰਗ
Ad Position 24