ਤੀਆਂ ਦਾ ਤਿਉਹਾਰ ਮਨਾਉਣ ਮੌਕੇ ਸਕੂਲ ਪ੍ਰਿੰਸੀਪਲ, ਵਿਦਿਆਰਥੀ ਅਤੇ ਸਟਾਫ।
ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਨਕੋਦਰ, 8 ਅਗਸਤ (ਤਿਲਕ ਰਾਜ ਸ਼ਰਮਾ ) - ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸਾਰੇ ਵਿੰਗਾ ਵਿਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੈਨੇਜਮੈਂਟ ਨੇ ਸਕੂਲ ਦੇ ਪ੍ਰਬੰਧਕਾਂ ਸਵ: ਮਨਮੋਹਨ ਪ੍ਰਾਸ਼ਰ ਅਤੇ ਸ਼ਸ਼ੀ ਪ੍ਰਾਸ਼ਰ ਨੂੰ ਯਾਦ ਕਰਦਿਆਂ ਉਨ੍ਹਾਂ ਵਲੋਂ ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਪ੍ਰਣ ਨੂੰ ਦੁਹਰਾਇਆ।
ਨਕੋਦਰ, 8 ਅਗਸਤ (ਤਿਲਕ ਰਾਜ ਸ਼ਰਮਾ ) - ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸਾਰੇ ਵਿੰਗਾ ਵਿਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੈਨੇਜਮੈਂਟ ਨੇ ਸਕੂਲ ਦੇ ਪ੍ਰਬੰਧਕਾਂ ਸਵ: ਮਨਮੋਹਨ ਪ੍ਰਾਸ਼ਰ ਅਤੇ ਸ਼ਸ਼ੀ ਪ੍ਰਾਸ਼ਰ ਨੂੰ ਯਾਦ ਕਰਦਿਆਂ ਉਨ੍ਹਾਂ ਵਲੋਂ ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਪ੍ਰਣ ਨੂੰ ਦੁਹਰਾਇਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੰਜਾਬੀ ਗ਼ਜ਼ਲ, ਗੀਤ, ਰੁਬਾਈਆਂ, ਗਿਧਾ ਅਤੇ ਭੰਗੜਾ ਆਦਿ ਵਿੱਚ ਭਾਗ ਲਿਆ। ਸਕੂਲ ਪ੍ਰਿੰਸੀਪਲ ਪਲਵਿੰਦਰ ਕੌਰ ਅਤੇ ਪ੍ਰਬੰਧਕ ਨਿਸ਼ਾਂਤ ਪ੍ਰਾਸ਼ਰ ਨੇ ਸਭ ਦਾ ਸਵਾਗਤ ਅਤੇ ਧੰਨਵਾਦ ਕੀਤਾ। ਸਕੂਲ ਦੇ ਪੁਰਾਣੇ ਵਿਦਿਆਰਥੀਆਂ ਕੇਸ਼ਵ ਵਰਮਾ, ਮਨੀ ਜੈਨ, ਅੰਕਿਤਾ ਸ਼ੈਲੀ ਮੀਨਾਕਸ਼ੀ ਸ਼ੈਲੀ ਪਰਿਵਾਰ ਸਹਿਤ ਹਾਜ਼ਰ ਹੋਏ। ਗੋਰਵ ਜੈਨ, ਮਲਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਪੂਰਾ ਸਮਾਂ ਹਾਜ਼ਰ ਰਹੇ। ਈਵੰਟ ਦਾ ਇੰਤਜ਼ਾਮ ਹਰੀਨੀ ਕਿਰੇਏਸ਼ਨ ਨੇ ਬਖੂਬੀ ਨਿਭਾਇਆ।