ਗਊ ਨੂੰ ਰਾਸ਼ਟਰ ਪਸ਼ੂ ਐਲਾਨ ਕਰੇ ਕੇਂਦਰ ਸਰਕਾਰ - ਬ੍ਰਾਹਮਣ ਫਰੰਟ
ਜਲੰਧਰ, 12 ਅਗਸਤ (ਸ਼ਿਵ)-ਆਲ ਇੰਡੀਆ ਬ੍ਰਾਹਮਣ ਫ਼ਰੰਟ ਦੇ ਕੌਮੀ ਪ੍ਰਧਾਨ ਮਹੰਤ ਸਵਰੂਪ ਬਿਹਾਰੀ ਸ਼ਰਨ, ਪੰਜਾਬ ਪ੍ਰਧਾਨ ਸ੍ਰੀ ਕੰਠ ਜੱਜ ਅਤੇ ਚੇਅਰਮੈਨ ਗੁਲਸ਼ਨ ਸ਼ਰਮਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਊਆਂ ਨੂੰ ਤੁਰੰਤ ਰਾਸ਼ਟਰ ਪਸ਼ੂ ਘੋਸ਼ਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਰੋਜ਼ ਪੂਰੇ ਦੇਸ਼ ’ਚ ਲੱਖਾਂ ਗਊਆਂ ਦੀ ਹੱਤਿਆ ਹੋ ਰਹੀ ਹੈ, ਇਸ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣਾ ਸਮੇਂ ਦੀ ਲੋੜ ਹੈ।
ਜਲੰਧਰ, 12 ਅਗਸਤ (ਸ਼ਿਵ)-ਆਲ ਇੰਡੀਆ ਬ੍ਰਾਹਮਣ ਫ਼ਰੰਟ ਦੇ ਕੌਮੀ ਪ੍ਰਧਾਨ ਮਹੰਤ ਸਵਰੂਪ ਬਿਹਾਰੀ ਸ਼ਰਨ, ਪੰਜਾਬ ਪ੍ਰਧਾਨ ਸ੍ਰੀ ਕੰਠ ਜੱਜ ਅਤੇ ਚੇਅਰਮੈਨ ਗੁਲਸ਼ਨ ਸ਼ਰਮਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਊਆਂ ਨੂੰ ਤੁਰੰਤ ਰਾਸ਼ਟਰ ਪਸ਼ੂ ਘੋਸ਼ਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਰੋਜ਼ ਪੂਰੇ ਦੇਸ਼ ’ਚ ਲੱਖਾਂ ਗਊਆਂ ਦੀ ਹੱਤਿਆ ਹੋ ਰਹੀ ਹੈ, ਇਸ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਵਿਸ਼ੇਸ਼ ਇਜਲਾਸ ਬੁਲਾ ਕੇ ਗਊ ਮਾਤਾ ਨੂੰ ਰਾਜ ਪਸ਼ੂ ਦਾ ਦਰਜਾ ਦੇਵੇ। ਜਿੱਥੇ-ਜਿੱਥੇ ਸਰਕਾਰੀ ਗਊਸ਼ਾਲਾ ਨਹੀਂ ਹੈ ਉੱਥੇ ਗਊਸ਼ਾਲਾ ਖੋਲ੍ਹੀਆਂ ਜਾਣ ਅਤੇ ਬੇਸਹਾਰਾ ਪਸ਼ੂਆਂ ਨੂੰ ਉੱਥੇ ਰੱਖਿਆ ਜਾਵੇ ਤਾਂ ਜੋ ਸੜਕ ਹਾਦਸਿਆਂ ’ਤੇ ਰੋਕ ਲੱਗ ਸਕੇ। ਆਲ ਇੰਡੀਆ ਬ੍ਰਾਹਮਣ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਮਹੰਤ ਸਵਰੂਪ ਬਿਹਾਰੀ ਸ਼ਰਨ ਨੇ ਗੁਲਸ਼ਨ ਸ਼ਰਮਾ ਨੂੰ ਪੰਜਾਬ ਪ੍ਰਦੇਸ਼ ਦਾ ਚੇਅਰਮੈਨ ਨਿਯੁਕਤ ਕੀਤਾ। ਇਸ ਮੌਕੇ ਨਿਯੁਕਤੀ ਪੱਤਰ ਸੌਂਪਿਆ ਗਿਆ। ਗੁਲਸ਼ਨ ਸ਼ਰਮਾ ਨੇ ਕਿਹਾ ਕਿ ਫ਼ਰੰਟ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ 31 ਅਗਸਤ ਅਤੇ 1 ਸਤੰਬਰ 2026 ਨੂੰ ਹਰਿਦੁਆਰ ’ਚ ਹੋਵੇਗੀ। ਇਸ ’ਚ ਬ੍ਰਾਹਮਣ ਏਕਤਾ ਅਤੇ ਭਲਾਈ ’ਤੇ ਵਿਚਾਰ ਕੀਤਾ ਜਾਵੇਗਾ ਅਤੇ ਨਵੀਂ ਕਾਰਜਕਾਰਨੀ ਦਾ ਗਠਨ ਵੀ ਕੀਤਾ ਜਾਵੇਗਾ। ਉਨ੍ਹਾਂ ਦੇਵੀ ਤਲਾਬ ਮੰਦਰ ’ਚ ਹੋਈ ਪੱਥਰ ਬਾਜ਼ੀ ਦੀ ਨਿੰਦਾ ਕਰਦੇ ਹੋਏ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।