ਲਾਡੋਵਾਲੀ ਰੋਡ ’ ਤੇ ਪਾਣੀ ਦੀ ਪਾਈਪ ਫਟੀ , ਲੱਖਾਂ ਲੀਟਰ ਪਾਣੀ ਬਰਬਾਦ ਕਈ ਕਾਲੋਨੀਆਂ ਦੀ ਪਾਣੀ ਸਪਲਾਈ ਰਹੀ ਬੰਦ, ਲੋਕਾਂ ਵਿਚ ਰੋਸ
ਜਲੰਧਰ, 12 ਅਗਸਤ (ਸ਼ਿਵ)- ਅਜੀਤ ਚੌਕ ਤੋਂ ਅਲਾਸਕਾ ਚੌਕ ਨੂੰ ਜਾਂਦੇ ਹੋਏ ਲਾਡੋਵਾਲੀ ਰੋਡ ’ਤੇ ਅੱਜ ਪਾਣੀ ਦੀ ਮੁੱਖ ਪਾਈਪ ਫਟਣ ਕਾਰਨ ਲੱਖਾਂ ਲੀਟਰ ਪਾਣੀ ਸੜਕ ’ਤੇ ਵਹਿ ਗਿਆ ਤੇ ਇਕ ਬਾਰ ਤਾਂ ਪਾਣੀ ਦੀ ਬਹਾਅ ਐਨਾ ਤੇਜ਼ ਸੀ ਕਿ ਕਈ ਦੁਕਾਨਾਂ ਵਿਚ ਪਾਣੀ ਭਰ ਗਿਆ ਜਿਸ ’ਤੇ ਅੱਜ ਦੁਕਾਨਦਾਰ ਵੀ ਪਾਣੀ ਕੱਢਣ ਲਈ ਲੱਗੇ ਰਹੇ। ਇਸ ਸਥਾਨ ਤੋਂ ਆਸ-ਪਾਸ ਦੀਆਂ ਕਈ ਕਾਲੋਨੀਆਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ।
ਲ
ਲਾਡੋਵਾਲੀ ਰੋਡ ’ਤੇ ਫਟੀ ਹੋਈ ਪਾਈਪ ਨੂੰ ਠੀਕ ਕਰਦੇ ਨਿਗਮ ਕਰਮਚਾਰੀ। ਤਸਵੀਰ. ਜੀ. ਪੀ. ਸਿੰਘ
13-08-2026
ਜਲੰਧਰ, 12 ਅਗਸਤ (ਸ਼ਿਵ)- ਅਜੀਤ ਚੌਕ ਤੋਂ ਅਲਾਸਕਾ ਚੌਕ ਨੂੰ ਜਾਂਦੇ ਹੋਏ ਲਾਡੋਵਾਲੀ ਰੋਡ ’ਤੇ ਅੱਜ ਪਾਣੀ ਦੀ ਮੁੱਖ ਪਾਈਪ ਫਟਣ ਕਾਰਨ ਲੱਖਾਂ ਲੀਟਰ ਪਾਣੀ ਸੜਕ ’ਤੇ ਵਹਿ ਗਿਆ ਤੇ ਇਕ ਬਾਰ ਤਾਂ ਪਾਣੀ ਦੀ ਬਹਾਅ ਐਨਾ ਤੇਜ਼ ਸੀ ਕਿ ਕਈ ਦੁਕਾਨਾਂ ਵਿਚ ਪਾਣੀ ਭਰ ਗਿਆ ਜਿਸ ’ਤੇ ਅੱਜ ਦੁਕਾਨਦਾਰ ਵੀ ਪਾਣੀ ਕੱਢਣ ਲਈ ਲੱਗੇ ਰਹੇ। ਇਸ ਸਥਾਨ ਤੋਂ ਆਸ-ਪਾਸ ਦੀਆਂ ਕਈ ਕਾਲੋਨੀਆਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਪਾਈਪ ਫਟਣ ਕਾਰਨ ਓਲਡ ਜਵਾਹਰ ਨਗਰ, ਅਰਜਨ ਨਗਰ, ਮਾਸਟਰ ਤਾਰਾ ਸਿੰਘ ਨਗਰ ਸਮੇਤ ਕਈ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਸਵੇਰ ਤੋਂ ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ ਅਤੇ ਪੀਣ ਲਈ ਵੀ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ। ਲੋਕਾਂ ਨੇ ਨਗਰ ਨਿਗਮ ਦੇ ਵਾਟਰ ਸਪਲਾਈ ਵਿਭਾਗ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਪਾਈਪ ਦੀ ਤੁਰੰਤ ਮੁਰੰਮਤ ਕਰਕੇ ਪਾਣੀ ਦੀ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ। ਪਾਈਪ ਫਟਣ ਦੇ ਕਾਰਨਾਂ ਬਾਰੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਸਥਾਨਕ ਪੱਧਰ ’ਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੁੱਝ ਲੋਕ ਬੈਟਰੀਆਂ ਦਾ ਪਾਣੀ ਰੋਡ ਦਿੰਦੇ ਹਨ ਜਿਸ ਕਾਰਨ ਇਸ ਪਾਣੀ ਵਿਚ ਤੇਜ਼ਾਬੀ ਤੱਤ ਹੋਣ ਕਾਰਨ ਪਾਈਪ ਨੂੰ ਨੁਕਸਾਨ ਪਹੁੰਚਦਾ ਰਿਹਾ ਸੀ। ਕਈ ਲੋਕਾਂ ਦਾ ਕਹਿਣਾ ਸੀ ਕਿ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਸੀ ਕਿ ਇਸ ਜਗਾ ਤੋਂ ਪਾਣੀ ਦੀ ਲੀਕੇਜ ਕਿਸ ਨਾਲ ਹੋਈ ਹੈ। ਲੋਕਾਂ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਪਾਣੀ ਦੀ ਥੋੜ੍ਹੀ ਜਿਹੀ ਲੀਕੇਜ ਸੀ ਪਰ ਜਦੋਂ ਡਿੱਚ ਮਸ਼ੀਨ ਆਈ ਤਾਂ ਉਸ ਵਲੋਂ ਵਰਤੋਂ ਕਰਨ ਨਾਲ ਪਾਈਪ ਹੋਰ ਵੀ ਜ਼ਿਆਦਾ ਫੱਟ ਗਈ। ਇਸ ਸਬੰਧੀ ਨਗਰ ਨਿਗਮ ਦੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਅਧਿਕਾਰੀ ਜਾਣਕਾਰੀ ਦੇਣ ਲਈ ਉਪਲਬਧ ਨਹੀਂ ਹੋਇਆ। ਇਲਾਕੇ ਦੇ ਐੱਸ.ਡੀ.ਓ. ਅਮਿੱਤ ਚੌਧਰੀ ਨਾਲ ਵੀ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।