13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨਸ਼ੇ ਦੀ ਲਤ ਨੇ ਘਰ ਉਜਾੜਿਆ , ਚਾਰ ਮਾਸੂਮ ਬੱਚਿਆਂ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ ਮਾਪਿਆਂ ਦਾ ਇਕੱਲਾ ਪੁੱਤ ਤੇ ਚਾਰ ਭੈਣਾਂ ਦਾ ਭਰਾ ਹੈ ਮੁਲਜ਼ਮ ਹੀਰਾ ਲਾਲ

ਜਲੰਧਰ, 12 ਅਗਸਤ (ਜਤਿੰਦਰ ਪੰਮੀ)–ਅਵਤਾਰ ਨਗਰ ਦੀ ਗਲੀ ਨੰਬਰ-7 ਵਿੱਚ ਨਸ਼ੇ ਦੀ ਲਤ ਨੇ ਇਕ ਘਰ ਉਜਾੜ ਦਿੱਤਾ ਅਤੇ ਚਾਰ ਮਾਸੂਮ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ। ਸਵੇਰੇ ਸਵਿਤਾ ਨੇ ਆਪਣੇ ਚਾਰਾਂ ਬੱਚਿਆਂ, ਜਿਨ੍ਹਾਂ ਦੀ ਉਮਰ ਕ੍ਰਮਵਾਰ 14, 12-12 (ਜੌੜੇ) ਤੇ 8 ਸਾਲ ਹੈ, ਨੂੰ ਤਿਆਰ ਕਰਕੇ ਸਕੂਲ ਭੇਜਿਆ ਸੀ।

Ad Position 21
No active advertisement
ਮ੍ਰਿਤਕਾਂ ਦੀਆਂ ਲਾਸ਼ਾਂ ਘਰ ਅੰਦਰੋਂ ਬਾਹਰ ਕੱਢ ਕੇ ਐਂਬੂਲੈਂਸ ਵਿੱਚ ਰੱਖਦੇ ਹੋਏ ਪੁਲਿਸ ਮੁਲਾਜ਼ਮ ਤੇ ਮੁਹੱਲਾ ਵਾਸੀ। ਮ੍ਰਿਤਕ ਅਯੁੱਧਿਆ ਪ੍ਰਸਾਦ ਦੇ ਭਰਾ ਦੇ ਲਲਨ ਪ੍ਰਸਾਦ ਦੇ ਬਿਆਨ ਦਰਜ ਕਰਦੇ ਹੋਏ ਥਾਣਾ ਮੁਖੀ। 13-08-2026
ਜਲੰਧਰ, 12 ਅਗਸਤ (ਜਤਿੰਦਰ ਪੰਮੀ)–ਅਵਤਾਰ ਨਗਰ ਦੀ ਗਲੀ ਨੰਬਰ-7 ਵਿੱਚ ਨਸ਼ੇ ਦੀ ਲਤ ਨੇ ਇਕ ਘਰ ਉਜਾੜ ਦਿੱਤਾ ਅਤੇ ਚਾਰ ਮਾਸੂਮ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ। ਸਵੇਰੇ ਸਵਿਤਾ ਨੇ ਆਪਣੇ ਚਾਰਾਂ ਬੱਚਿਆਂ, ਜਿਨ੍ਹਾਂ ਦੀ ਉਮਰ ਕ੍ਰਮਵਾਰ 14, 12-12 (ਜੌੜੇ) ਤੇ 8 ਸਾਲ ਹੈ, ਨੂੰ ਤਿਆਰ ਕਰਕੇ ਸਕੂਲ ਭੇਜਿਆ ਸੀ। ਇਸ ਤੋਂ ਬਾਅਦ ਹੀ ਹੀਰਾ ਲਾਲ ਨੇ ਪਹਿਲਾਂ ਆਪਣੀ ਪਤਨੀ ਨੂੰ ਘਰ ’ਚ ਪਏ ਬੈਟ ਨਾਲ ਬੁਰੀ ਤਰ੍ਹਾਂ ਮਾਰਿਆ ਅਤੇ ਉਸ ਦੀ ਲਾਸ਼ ਕਮਰੇ ਅੰਦਰ ਬੰਦ ਕਰਕੇ ਬਾਹਰੋਂ ਤਾਲਾ ਲਾ ਦਿੱਤਾ। ਇਸ ਉਪਰੰਤ ਉਸ ਨੇ ਆਪਣੇ ਬਜ਼ੁਰਗ ਪਿਤਾ ਅਯੁੱਧਿਆ ਪ੍ਰਸ਼ਾਦ ਦੀ ਵੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਘਟਨਾ ਉਪਰੰਤ ਮੁਲਜ਼ਮ ਘਰੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ 43 ਸਾਲਾ ਹੀਰਾ ਲਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਅਤੇ ਉਸ ਦੀਆਂ ਚਾਰ ਭੈਣਾਂ ਹਨ ਜੋ ਕਿ ਵਿਆਹੀਆਂ ਹੋਈਆਂ ਹਨ। ਅੱਗੋਂ ਹੀਰਾ ਲਾਲ ਦੇ ਆਪਣੇ ਚਾਰ ਪੁੱਤਰ ਸਨ ਪਰ ਉਹ ਕੋਈ ਕੰਮਕਾਰ ਨਹੀਂ ਕਰਦਾ ਸੀ ਅਤੇ ਘਰੇ ਹੀ ਰਹਿੰਦਾ ਸੀ ਜਦੋਂਕਿ ਉਸ ਦਾ ਬਜ਼ੁਰਗ ਪਿਤਾ ਕਰਿਆਨੇ ਦੀ ਦੁਕਾਨ ਕਰਦਾ ਸੀ ਤੇ ਉਸ ਨੇ ਕੁਆਰਟਰ ਬਣਾ ਕੇ ਕਿਰਾਏ ’ਤੇ ਚੜ੍ਹਾਏ ਹੋਏ ਸਨ, ਜਿਸ ਤੋਂ ਪਰਿਵਾਰ ਨੂੰ ਚੰਗੀ ਆਮਦਨ ਸੀ। ਅਯੁੱਧਿਆ ਪ੍ਰਸ਼ਾਦ ਮੂਲ ਤੌਰ ’ਤੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਪਿਛਲੇ 40 ਸਾਲਾਂ ਤੋਂ ਇੱਥੇ ਰਹਿ ਰਹੇ ਸਨ ਅਤੇ ਮਿਹਨਤ ਕਰਕੇ ਪਰਿਵਾਰ ਨੂੰ ਖੁਸ਼ਹਾਲ ਬਣਾਇਆ ਸੀ ਪਰ ਉਸ ਦਾ ਪੁੱਤਰ ਹੀਰਾ ਲਾਲ ਨਸ਼ੇ ਦਾ ਆਦੀ ਹੋ ਚੁੱਕਾ ਸੀ। ਅਯੁੱਧਿਆ ਪ੍ਰਸ਼ਾਦ ਦੇ ਭਰਾ ਲਲਨ ਪ੍ਰਸ਼ਾਦ ਦੀ ਪਤਨੀ ਨੇ ਦੱਸਿਆ ਕਿ ਹੀਰਾ ਲਾਲ ਕੋਈ ਕੰਮ ਨਹੀਂ ਕਰਦਾ ਸੀ। ਉਸ ਦੇ ਪਿਤਾ ਨੇ ਉਸ ਨੂੰ ਆਟੋ ਵੀ ਲੈ ਕੇ ਦਿੱਤਾ ਸੀ ਪਰ ਨਸ਼ੇ ਦੀ ਲਤ ਕਾਰਨ ਕੁਝ ਸਮੇਂ ਬਾਅਦ ਹੀਰਾ ਲਾਲ ਨੇ ਉਹ ਵੀ ਵੇਚ ਦਿੱਤਾ ਅਤੇ ਘਰ ਹੀ ਰਹਿਣ ਲੱਗ ਪਿਆ। ਉਹ ਅਕਸਰ ਹੀ ਮੁੰਡਿਆਂ ਨਾਲ ਬੈਠ ਕੇ ਨਸ਼ੇ ਕਰਦੇ ਰਹਿੰਦਾ ਸੀ ਅਤੇ ਘਰ ਵਿੱਚ ਪਤਨੀ ਤੇ ਪਿਤਾ ਨਾਲ ਲੜਦਾ-ਝਗੜਾ ਰਹਿੰਦਾ ਸੀ। ਘਟਨਾ ਸਥਾਨ ’ਤੇ ਸਭ ਤੋਂ ਪਹਿਲਾਂ ਪੁੱਜੇ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਮੁਹੱਲਾ ਪ੍ਰਧਾਨ ਦਰਸ਼ਨ ਲਾਲ ਚਾਵਲਾ ਨੇ ਦੱਸਿਆ ਕਿ ਹੀਰਾ ਲਾਲ ਨਸ਼ੇ ਕਰਦਾ ਸੀ ਅਤੇ ਉਸ ਦਾ ਪਹਿਲਾਂ ਵੀ ਆਪਣੀ ਪਤਨੀ, ਪਿਤਾ ਤੇ ਸਹੁਰਿਆਂ ਨਾਲ ਝਗੜਾ ਹੋ ਚੁੱਕਾ ਸੀ। ਉਸ ਖ਼ਿਲਾਫ਼ ਪੁਲਿਸ ਕੋਲ ਵੀ ਰਿਪੋਰਟ ਕੀਤੀ ਗਈ ਸੀ। ਇਸੇ ਦੌਰਾਨ ਹੀਰਾ ਪ੍ਰਸ਼ਾਦ ਦੇ ਛੋਟੇ ਪੁੱਤਰ ਜੋ ਕਿ ਮੌਕੇ ’ਤੇ ਮੌਜੂਦ ਸੀ, ਨੇ ਦੱਸਿਆ ਕਿ ਉਹ ਸਵੇਰੇ ਘਰੋਂ ਸਕੂਲ ਗਏ ਸਨ ਪਰ ਜਦੋਂ ਦੁਪਹਿਰ ਨੂੰ ਘਰ ਆਏ ਤਾਂ ਅੰਦਰ ਮਾਂ ਤੇ ਦਾਦੇ ਦੀਆਂ ਖੂਨ ਨਾਲ ਲਥ-ਪਥ ਲਾਸ਼ਾਂ ਪਈਆਂ ਹੋਈਆਂ ਸਨ। ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਨੂੰ ਦੱਸਿਆ ਤਾਂ ਮੁਹੱਲਾ ਵਾਸੀ ਇਕੱਤਰ ਹੋ ਗਏ ਅਤੇ ਇਸੇ ਦੌਰਾਨ ਕਿਸੇ ਨੇ ਪੁਲਿਸ ਨੂੰ ਵਾਰਦਾਤ ਬਾਰੇ ਸੂਚਨਾ ਦਿੱਤੀ। ਬੱਚੇ ਨੇ ਦੱਸਿਆ ਕਿ ਉਸ ਦਾ ਪਿਤਾ ਬਹੁਤ ਸ਼ਰਾਬ ਪੀਂਦਾ ਸੀ ਅਤੇ ਅਕਸਰ ਲੜਾਈ ਕਰਦਾ ਸੀ। ਉਸ ਦਾ ਕੁਝ ਸਮਾਂ ਪਹਿਲਾਂ ਹੀ ਬੱਚਿਆਂ ਦੇ ਮਾਮੇ ਨਾਲ ਵੀ ਝਗੜਾ ਹੋਇਆ ਸੀ। ਪੁਲਿਸ ਵੱਖ-ਵੱਖ ਪੱਖਾਂ ਤੋਂ ਕਰ ਰਹੀ ਜਾਂਚ ਏ. ਡੀ. ਸੀ. ਪੀ.-2 ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਇਸ ਦੋਹਰੇ ਹੱਤਿਆਕਾਂਡ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ। ਫੋਰੈਂਸਿਕ ਟੀਮਾਂ ਨੇ ਵਾਰਦਾਤ ਵਾਲੀ ਥਾਂ ਤੋਂ ਸਬੂਤ ਇਕੱਤਰ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਆਪਣੀ ਪਤਨੀ ਤੇ ਪਿਤਾ ਦੀ ਹੱਤਿਆ ਘਰ ਅੰਦਰ ਪਈਆਂ ਚੀਜ਼ਾਂ ਨਾਲ ਕੀਤੀ ਹੈ। ਫਿਰ ਵੀ ਪੁਲਿਸ ਵਾਰਦਾਤ ’ਚ ਵਰਤੇ ਗਏ ਹਥਿਆਰ ਬਾਰੇ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਤੀਰਥ ਯਾਤਰਾ ਯੋਜਨਾ ਦਾ ਵਿਸਥਾਰ-15 ਬੱਸਾਂ ਹੁਸ਼ਿਆਰਪੁਰ ਤੋਂ ਹੋਈਆਂ ਰਵਾਨਾ ਮੁੱਖ ਮੰਤਰੀ ਭਗਵੰਤ ਮਾਨ, ਕੇਜਰੀਵਾਲ, ਸਿਸੋਦ... ਅਗਲੀ ਖ਼ਬਰ ਲਾਡੋਵਾਲੀ ਰੋਡ ’ ਤੇ ਪਾਣੀ ਦੀ ਪਾਈਪ ਫਟੀ , ਲੱਖਾਂ ਲੀਟਰ ਪਾਣੀ ਬਰਬਾਦ ਕਈ ਕਾਲੋਨੀਆਂ ਦੀ ਪਾਣੀ ਸਪਲਾਈ ਰਹੀ ਬੰਦ, ਲੋਕਾਂ...
Ad Position 24