18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸ਼ਾਹਕੋਟ ਵਿਖੇ ਆਜ਼ਾਦੀ ਦਿਹਾੜੇ ਮੌਕੇ ‘ ਫੁਲਵਾੜੀ ਸਕੂਲ ਲੋਹੀਆਂ ’ ਨੂੰ ਵੱਖ - ਵੱਖ ਪੇਸ਼ਕਾਰੀਆਂ ਲਈ ਮਿਲੇ ਸਨਮਾਨ

ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) 80ਵਾਂ ਸੁਤੰਤਰਤਾ ਦਿਵਸ ਸ਼ਾਹਕੋਟ ਐਸ. ਡੀ.

Ad Position 21
No active advertisement
ਅਜੀਤ ਡੈਸਕ 18-08-2026
ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) 80ਵਾਂ ਸੁਤੰਤਰਤਾ ਦਿਵਸ ਸ਼ਾਹਕੋਟ ਐਸ.ਡੀ.ਐਮ. ਕੰਪਲੈਕਸ ਵਿਚ ਮਨਾਇਆ ਗਿਆ| ਇਸ ਅਜ਼ਾਦੀ ਦਿਹਾੜੇ ਮੌਕੇ ‘ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਦੇ ਵਿਦਿਆਰਥੀਆਂ ਵਲੋਂ ਵੱਖ ਵੱਖ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਦੀ ਸ਼ਾਨਦਾਰ ਕਾਰਗੁਜਾਰੀ ਬਦਲੇ ਸ਼ਾਹਕੋਟ ਦੇ ਮਾਣਯੋਗ ਐਸ.ਡੀ.ਐਮ. ਸ਼੍ਰੀ ਅਦਿੱਤਿਆ ਗੁਪਤਾ ਵਲੋਂ ਫੁਲਵਾੜੀ ਸਕੂਲ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ| ਜਾਣਕਾਰੀ ਦਿੰਦਿਆਂ ਸਕੂਲ ਦੇ ਡੀ.ਪੀ. ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਸਕੂਲ ਐੱਮ.ਡੀ. ਤੇ ਕਵੀ ਜਗੀਰ ਜੋਸਣ ਦੀ ਅਗਵਾਈ ਹੇਠ ਸ਼ਾਹਕੋਟ ਗਈ ਫੁਲਵਾੜੀ ਸਕੂਲ ਲੋਹੀਆਂ ਦੇ ਲੜਕੇ ਅਤੇ ਲੜਕੀਆਂ ਦੀਆਂ ਦੋ ਟੀਮਾਂ ਨੂੰ ਜਿਥੇ ਮਾਰਚ ਪਾਸਟ ਕਰਨ ਦਾ ਮਾਣ ਮਿਲਿਆ, ਉਥੇ ਐਨ.ਸੀ.ਸੀ. ਲੜਕੀਆਂ ਅਤੇ ਲੜਕਿਆਂ ਦੀ ਪਰੇਡ ਸਮੇਤ ਲੜਕੀਆਂ ਵੱਲੋਂ ਗਿੱਧੇ ਵਿੱਚ ਵੀ ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ ਗਈ| ਉਨ੍ਹਾਂ ਕਿਹਾ ਕਿ ਇਸ ਮੌਕੇ ਸਕੂਲ ਦੀ ਬੈਂਡ ਪਾਰਟੀ ਵੀ ਨੇ ਵੀ ਉਕਤ ਟੀਮਾਂ ਨਾਲ ਸਾਥ ਦੇ ਕੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ| ਫੁਲਵਾੜੀ ਸਕੂਲ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਸ਼ਾਹਕੋਟ ਦੇ ਐਸ.ਡੀ.ਐਮ. ਸ਼੍ਰੀ ਅਦਿੱਤਿਆ ਗੁਪਤਾ, ਡੀ.ਐੱਸ.ਪੀ. ਸਰਵਣ ਸਿੰਘ ਬੱਲ, ਆਪ ਦੇ ਸ਼ਾਹਕੋਟ ਤੋਂ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ, ਲੋਹੀਆਂ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਹੋਰ ਪਤਵੰਤੇ ਸ਼ਾਮਲ ਸਨ|
Ad Position 22
No active advertisement
ਪਿਛਲੀ ਖ਼ਬਰ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਹੜੇ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ‘ ਪੰਜਾਬੀ ਮੁਟਿਆਰਾਂ ਲੋਹੀਆਂ ’ ਵਲੋਂ ਲਗਾਏ ‘ ਤੀਆਂ ਦੇ ­ ਮੇਲੇ ’ ’ ਚ ‘ ਬੀਬੀਆਂ ਤੇ ਧੀਆਂ ’ ਨੇ ਲਾਈਆਂ ਖੂਬ ਰੌਣਕਾਂ
Ad Position 24