18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਹੜੇ ਮਨਾਇਆ ਤੀਆਂ ਦਾ ਤਿਉਹਾਰ

ਜਤਜਮਹਿਤਪੁਰ, 17 ਅਗਸਤ (ਲਖਵਿੰਦਰ ਸਿੰਘ)-ਏਕਮ ਪਬਲਿਕ ਸਕੂਲ ਮਹਿਤਪੁਰ ਵਿਚ ਸਕੂਲ ਡਾਇਰੈਕਟਰ ਡਾਕਟਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਦੀ ਵਿਸ਼ੇਸ਼ ਦੇਖ ਰੇਖ ਹੇਠ ਤੀਜ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਸਕੂਲ ਮੈਨੇਜਮੈਂਟ ਤੋਂ ਸਰਦਾਰਨੀ ਅਮਰਜੀਤ ਕੌਰ ਥਿੰਦ, ਪ੍ਰੈਜ਼ੀਡੈਂਟ ਸਰਦਾਰ ਦਲਜੀਤ ਸਿੰਘ ਅਤੇ ਸਰਦਾਰ ਕੁੰਵਰ ਅਰਮਾਨ ਸਿੰਘ ਥਿੰਦ ਵਿਸ਼ੇਸ਼ ਤੌਰ ’ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 18-08-2026
ਜਤਜਮਹਿਤਪੁਰ, 17 ਅਗਸਤ (ਲਖਵਿੰਦਰ ਸਿੰਘ)-ਏਕਮ ਪਬਲਿਕ ਸਕੂਲ ਮਹਿਤਪੁਰ ਵਿਚ ਸਕੂਲ ਡਾਇਰੈਕਟਰ ਡਾਕਟਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਦੀ ਵਿਸ਼ੇਸ਼ ਦੇਖ ਰੇਖ ਹੇਠ ਤੀਜ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਸਕੂਲ ਮੈਨੇਜਮੈਂਟ ਤੋਂ ਸਰਦਾਰਨੀ ਅਮਰਜੀਤ ਕੌਰ ਥਿੰਦ, ਪ੍ਰੈਜ਼ੀਡੈਂਟ ਸਰਦਾਰ ਦਲਜੀਤ ਸਿੰਘ ਅਤੇ ਸਰਦਾਰ ਕੁੰਵਰ ਅਰਮਾਨ ਸਿੰਘ ਥਿੰਦ ਵਿਸ਼ੇਸ਼ ਤੌਰ ’ਤੇ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀਮਤੀ ਅਮਰਜੀਤ ਕੌਰ ਅਤੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਸਾਂਝੇ ਤੌਰ ’ਤੇ ਰਿਬਨ ਕੱਟਣ ਉਪਰੰਤ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਵਿੱਚ ਪੰਜਵੀਂ ਜਮਾਤ ਤੋਂ ਬਾਰਵੀਂ ਤੱਕ ਦੀਆਂ ਵਿਦਿਆਰਥਣਾਂ ਵਲੋਂ ਭਾਗ ਲਿਆ ਗਿਆ। ਬੱਚਿਆਂ ਵਲੋਂ ਵੱਖ ਵੱਖ ਪੰਜਾਬੀ ਗਾਣਿਆਂ ਤੇ ਡਾਂਸ ਪੇਸ਼ ਕੀਤਾ ਗਿਆ ਅਤੇ ਲੋਕ ਗੀਤ ਗਾਏ ਗਏ। ਬੱਚੀਆਂ ਵਲੋਂ ਪੇਸ਼ ਕੀਤੇ ਗਿੱਧੇ ਭੰਗੜੇ ਨੇ ਸਭ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਸੱਤਵੀਂ ਤੋਂ ਬਾਰਵੀਂ ਤੱਕ ਦੀਆਂ ਲੜਕੀਆਂ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ ।ਜਿਸ ਵਿੱਚ ਜੈਸਮੀਨ ਕੌਰ (+1 ਆਰਟਸ) ਨੇ ਫਸਟ, ਅੰਸ਼ਦੀਪ ( 10 ਡੇਜੀ), ਸੁਖਮਨਪ੍ਰੀਤ ਕੌਰ (+2 ਆਰਟਸ) ਨੇ ਕੰਸੋਲੇਸ਼ਨ ਪ੍ਰਾਈਜ਼ ਹਾਸਿਲ ਕੀਤਾ। ਇਸ ਦੇ ਨਾਲ ਹੀ ਮਿਸ ਤੀਜ ਮੁਕਾਬਲੇ ਵਿੱਚ ਪਾਹੁਲਦੀਪ ਕੌਰ (+2 ਮੈਡੀਕਲ) ਵਲੋਂ ਮਿਸ ਤੀਜ ਦਾ ਖਿਤਾਬ ਜਿੱਤਿਆ ਗਿਆ ਜਦ ਕਿ ਸੁਖਮਨਪ੍ਰੀਤ ਕੌਰ (+2 ਆਰਟਸ ) ਅਤੇ ਹਰਮਨਪ੍ਰੀਤ ਕੌਰ (+2 ਮੈਡੀਕਲ) ਸੈਕਿੰਡ ਰਨਰ ਅੱਪ ਰਹੀਆਂ । ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪੁਰਾਤਨ ਚੀਜ਼ਾਂ ਨਾਲ ਸਜਿਆ ਹੋਇਆ ਸਕੂਲ ਔਡੀਟੋਰੀਅਮ ਸਭ ਦੀ ਖਿੱਚ ਦਾ ਕੇਂਦਰ ਰਿਹਾ। ਸਟੇਜ ਸੰਚਾਲਨ ਮੈਡਮ ਸਵਪਨਦੀਪ ਕੌਰ ਅਤੇ ਕਮਲਪ੍ਰੀਤ ਕੌਰ ਵਲੋਂ ਬੜੇ ਹੀ ਸ਼ਲਾਘਾਯੋਗ ਤਰੀਕੇ ਨਾਲ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਤੀਜ ਨਾਲ ਸੰਬੰਧਿਤ ਆਪਣੇ ਵਿਚਾਰ ਪੇਸ਼ ਕੀਤੇ ਗਏ। ਬੱਚਿਆਂ ਵਲੋਂ ਕੀਤੀ ਗਈ ਪੇਸ਼ਕਾਰੀ ਵਿੱਚ ਸਕੂਲ ਦੇ ਅਧਿਆਪਕਾਂ ਜਿਹਨਾਂ ਵਿੱਚ ਨਵਪ੍ਰੀਤ ਕੌਰ,ਪਰਮਿੰਦਰ ਕੌਰ, ਮਲਕੀਤ ਕੌਰ, ਰਾਜਵਿੰਦਰ ਕੌਰ ਅਤੇ ਮਾਈਕਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦੀ ਹਰ ਝਲਕ ਨੂੰ ਸਕੂਲ ਅਧਿਆਪਕ ਬਿਨੇਸ਼ ਸ਼ਰਮਾ, ਕਿਰਨਦੀਪ ਕੌਰ ਅਤੇ ਅਰਸ਼ਦੀਪ ਕੌਰ ਵੱਲੋਂ ਆਪਣੇ ਕੈਮਰੇ ਵਿੱਚ ਕੈਦ ਕੀਤਾ ਗਿਆ। ਮਹਿੰਦੀ ਅਤੇ ਚੂੜੀਆਂ ਦੇ ਸਟਾਲਾਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਾਰੇ ਹੀ ਅਧਿਆਪਕਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿੱਚ ਬਲਾਕ ਹੈੱਡ ਚੇਤਨਾ ਰਾਜਦੇਵ ਅਤੇ ਰਾਜਵਿੰਦਰ ਕੌਰ, ਐਕਟੀਵਿਟੀ ਇੰਚਾਰਜ ਸ਼੍ਰੀਮਤੀ ਦਲਵੀਰ ਕੌਰ ਤੇ ਦੀਪਤੀ ਕਵਾਤਰਾ ਅਤੇ ਮੈਡਮ ਮਨਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਪ੍ਰੋਗਰਾਮ ਦੀ ਤਾਰੀਫ਼ ਕਰਦਿਆਂ ਵਧੀਆ ਟੀਮ ਵਰਕ ਲਈ ਆਪਣੇ ਸਾਰੇ ਹੀ ਅਧਿਆਪਕਾਂ ਨੂੰ ਸਲਾਹਿਆ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਦਲਜੀਤ ਕੌਰ(ਗੋਲਡਨ ਬਲਾਕ), ਵਾਈਸ ਪ੍ਰਿੰਸੀਪਲ ਸਵਪਨਦੀਪ ਕੌਰ (ਡਾਇਮੰਡ ਬਲਾਕ), ਬਲਾਕ ਹੈੱਡ ਦਵਿੰਦਰ ਨਾਹਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੰਗ ਢੇਸੀਆਂ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਸ਼ਾਹਕੋਟ ਵਿਖੇ ਆਜ਼ਾਦੀ ਦਿਹਾੜੇ ਮੌਕੇ ‘ ਫੁਲਵਾੜੀ ਸਕੂਲ ਲੋਹੀਆਂ ’ ਨੂੰ ਵੱਖ - ਵੱਖ ਪੇਸ਼ਕਾਰੀਆਂ ਲਈ ਮਿਲੇ ਸਨਮਾਨ
Ad Position 24