22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸਿਵਲ ਹਸਪਤਾਲ ਬਣਿਆ ਚੋਰਾਂ ਦਾ ਸੌਖਾ ਨਿਸ਼ਾਨਾ ਪਿਛਲੇ 15 ਦਿਨਾਂ ’ਚ 4 ਦੋਪਹੀਆ ਵਾਹਨ ਚੋਰੀ

ਜਲੰਧਰ, 21 ਅਗਸਤ (ਜਤਿੰਦਰ ਪੰਮੀ)–ਇਨ੍ਹੀਂ ਦਿਨੀਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਮਰੀਜ਼ਾਂ ਲਈ ਇਲਾਜ ਕਰਵਾਉਣ ਦੀ ਥਾਂ ਘੱਟ ਤੇ ਚੋਰਾਂ ਲਈ ਵਾਹਨ ਚੋਰੀ ਕਰਨ ਦਾ ਸੌਖਾ ਨਿਸ਼ਾਨਾ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚੋਂ ਪਿਛਲੇ 14 ਦਿਨਾਂ ਦੌਰਾਨ ਚਾਰ ਦੋਪਹੀਆ ਵਾਹਨ ਚੋਰੀ ਹੋ ਚੁੱਕੇ ਹਨ।

Ad Position 21
No active advertisement
ਫੁੱਟਬਾਲ ਚੌਕ ਨੇੜੇ ਸਥਿਤ ਸਕੂਟਰਾਂ ਦੀ ਏਜੰਸੀ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਦਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਇਆ ਮੁਲਜ਼ਮ। ਤਸਵੀਰ-ਜੀਪੀ ਸਿੰਘ 22-08-2026
ਜਲੰਧਰ, 21 ਅਗਸਤ (ਜਤਿੰਦਰ ਪੰਮੀ)–ਇਨ੍ਹੀਂ ਦਿਨੀਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਮਰੀਜ਼ਾਂ ਲਈ ਇਲਾਜ ਕਰਵਾਉਣ ਦੀ ਥਾਂ ਘੱਟ ਤੇ ਚੋਰਾਂ ਲਈ ਵਾਹਨ ਚੋਰੀ ਕਰਨ ਦਾ ਸੌਖਾ ਨਿਸ਼ਾਨਾ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚੋਂ ਪਿਛਲੇ 14 ਦਿਨਾਂ ਦੌਰਾਨ ਚਾਰ ਦੋਪਹੀਆ ਵਾਹਨ ਚੋਰੀ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰੀ ਹੋਏ ਵਾਹਨ ਕਿਸੇ ਹੋਰ ਦੇ ਨਹੀਂ ਬਲਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਹੀ ਹਨ। ਇਨ੍ਹਾਂ ਵਿਚੋਂ ਚੋਰੀ ਹੋਇਆ ਇਕ ਮੋਟਰਸਾਈਕਲ ਆਕਸੀਜਨ ਪਲਾਂਟ ’ਤੇ ਕੰਮ ਕਰਨ ਵਾਲੇ ਮੁਲਾਜ਼ਮ ਦਾ ਹੈ ਜਦੋਂਕਿ ਬਾਕੀ ਤਿੰਨ ਵਾਹਨ ਨਸ਼ਾ ਛੁਡਾਊ ਕੇਂਦਰ ’ਚ ਤਾਇਨਾਤ ਮੁਲਾਜ਼ਮਾਂ ਦੇ ਹਨ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ’ਚ ਨਸ਼ਾ ਛੁਡਾਊ ਕੇਂਦਰ ’ਚ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਆਉਣ ਵਾਲੇ ਲੋਕ ਅਤੇ ਸਿਵਲ ਹਸਪਤਾਲ ਦੇ ਪਾਰਕਿੰਗ ਠੇਕੇਦਾਰ ਦੇ ਕਰਿੰਦੇ ਹੀ ਹੋ ਸਕਦੇ ਹਨ। ਪੀੜਤਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਅੰਦਰ ਪਾਰਕਿੰਗ ਦਾ ਠੇਕੇਦਾਰ ਹੋਣ ਕਰਕੇ ਉਥੇ ਤਾਇਨਾਤ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਵਾਹਨਾਂ ’ਤੇ ਪਾਰਕਿੰਗ ਦੀ ਪਰਚੀ ਨਹੀਂ ਲੱਗਦੀ, ਇਸ ਲਈ ਚੋਰਾਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਹੋਰ ਵੀ ਸੌਖਾ ਹੋ ਜਾਂਦਾ ਹੈ। ਇਹੀ ਕਾਰਨ ਉਨ੍ਹਾਂ ਦੇ ਵਾਹਨ ਲਗਾਤਾਰ ਚੋਰੀ ਹੋ ਰਹੇ ਹਨ। ਆਕਸੀਜਨ ਪਲਾਂਟ ’ਚ ਕੰਮ ਕਰਨ ਵਾਲੇ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਡਿਊਟੀ ’ਤੇ ਆਇਆ ਸੀ ਅਤੇ 9.15 ਵਜੇ ਕਰੀਬ ਪਲਾਂਟ ਤੋਂ ਕਿਸੇ ਕੰਮ ਸਿਵਲ ਹਸਪਤਾਲ ਅੰਦਰ ਗਿਆ ਸੀ, ਜਦੋਂ 15 ਮਿੰਟਾਂ ਬਾਅਦ ਵਾਪਸ ਆਇਆ ਤਾਂ ਉਥੇ ਖੜ੍ਹਾ ਉਸ ਦਾ ਮੋਟਰਸਾਈਕਲ ਗਾਇਬ ਸੀ। ਪੀੜਤਾਂ ਨੇ ਆਪਣੇ ਵਾਹਨ ਚੋਰੀ ਹੋਣ ਸੰਬੰਧੀ ਥਾਣਾ ਡਵੀਜ਼ਨ ਨੰਬਰ-4 ਵਿੱਚ ਸ਼ਿਕਾਇਤਾਂ ਦਰਜ ਕਰਵਾ ਦਿੱਤੀਆਂ ਹੋਈਆਂ ਹਨ। ਇਸ ਸੰਬੰਧੀ ਸੰਪਰਕ ਕਰਨ ’ਤੇ ਥਾਣਾ ਚਾਰ ਦੇ ਮੁਖੀ ਅਜਮੇਰ ਲਾਲ ਨੇ ਦੱਸਿਆ ਕਿ ਉਕਤ ਚੋਰੀ ਹੋਏ ਦੋਪਹੀਆ ਵਾਹਨਾਂ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਅਤੇ ਪੁਲਿਸ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਦਫ਼ਤਰ ਦੇ ਮਨਿਸਟੀਰੀਅਲ ਮੁਲਾਜ਼ਮਾਂ ਨੇ ਹੜਤਾਲ ਦੌਰਾਨ ਲਾਇਆ ਧਰਨਾ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਔਰਤ ਕੋਲੋਂ ਝਪਟਮਾਰੀ ਦੀ ਕੋਸ਼ਿਸ਼ ਤੇ ਹਮਲਾ ਕਰਨ ਵਾਲੇ 3 ਨਾਬਾਲਗ ਕਾਬੂ
Ad Position 24