27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਯੂਨਾਈਟਿਡ ਪੰਜਾਬੀਜ਼ ਫਾਊਂਡੇਸ਼ਨ ਵਲੋਂ ਕੇ . ਸੀ . ਐਲ . ਇੰਸਟੀਚਿਊਟ ਆਫ ਲਾਅਜ਼ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਭੇਟ

ਜਲੰਧਰ, 26 ਅਗਸਤ (ਜਸਪਾਲ ਸਿੰਘ)-ਯੁਨਾਇਟਿਡ ਪੰਜਾਬੀਜ਼ ਫਾਊਂਡੇਸ਼ਨ ਵੱਲੋਂ ਕੇ. ਸੀ.

Ad Position 21
No active advertisement
ਅਜੀਤ ਡੈਸਕ 27-08-2026
ਜਲੰਧਰ, 26 ਅਗਸਤ (ਜਸਪਾਲ ਸਿੰਘ)-ਯੁਨਾਇਟਿਡ ਪੰਜਾਬੀਜ਼ ਫਾਊਂਡੇਸ਼ਨ ਵੱਲੋਂ ਕੇ.ਸੀ.ਐਲ. ਇੰਸਟੀਚਿਊਟ ਆਫ ਲਾਅਜ਼ ਦੇ ਹੋਣਹਾਰ ਅਤੇ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈੱਕ ਵੰਡੇ ਗਏ । ਫਾਊਂਡੇਸ਼ਨ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਫੀਸਾਂ ਅਤੇ ਸਕਾਲਰਸ਼ਿਪਾਂ ਦੇ ਕੇ ਉਨ੍ਹਾਂ ਦੀ ਸਿੱਖਿਆ ਵਿੱਚ ਸਹਿਯੋਗ ਕਰਦੀ ਆ ਰਹੀ ਹੈ । ਆਪਣੀ ਇਸ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਫਾਊਂਡੇਸ਼ਨ ਵੱਲੋਂ ਲਾਅ ਕਾਲਜ ਦੇ ਵਿਦਿਆਰਥੀਆਂ ਨੰਦਨੀ, ਖੁਸ਼ਵਿੰਦਰ, ਸਾਨੀਆ, ਪਲਕਪ੍ਰੀਤ, ਅਮੀਸ਼ਾ ਦੇਵੀ, ਕੋਮਲਪ੍ਰੀਤ ਕੌਰ, ਮੁਸਕਾਨਪ੍ਰੀਤ ਕੌਰ, ਕਨਿਕਾ ਪਾਠਕ, ਮੁਸਕਾਨ, ਪਾਰਥ ਅਤੇ ਵਿਜੇ ਤਿਵਾੜੀ ਨੂੰ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਗਈਆਂ । ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਵਧੀਆ ਅੰਕ ਹਾਸਿਲ ਕਰਨ ਤਾਂ ਜੋ ਉਹ ਅਜਿਹੀਆਂ ਸਕਾਲਰਸ਼ਿਪਾਂ ਦੇ ਹੱਕਦਾਰ ਬਣੇ ਰਹਿਣ । ਸਮਾਗਮ ਦੌਰਾਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਹੇਅਰ, ਸਕੱਤਰ ਕਰਨਲ ਅਜੇ ਸਿੰਘ ਵਿਰਕ, ਸਕੱਤਰ ਕਮਲਜੀਤ ਸਿੰਘ ਹੇਅਰ ਸਾਬਕਾ ਪ੍ਰਧਾਨ ਐਨ. ਆਰ. ਆਈ. ਸਭਾ ਪੰਜਾਬ, ਸਕੱਤਰ ਹਰਜੀਤ ਸਿੰਘ ਗਿੱਲ, ਫਾਊਂਡਰ ਮੈਂਬਰ ਭਰਤ ਮਰਵਾਹਾ, ਮੈਂਬਰ ਰਾਕੇਸ਼ ਕੁਮਾਰ, ਸਿਮਰਨਬੀਰ ਸਿੰਘ ਬਾਜਵਾ, ਐਡਵੋਕੇਟ ਅਧੀਰਾਜ ਸਿੰਘ ਸ਼ੇਰਗਿੱਲ, ਡਾ. ਪ੍ਰਬਰਾਜ ਸਿੰਘ ਹੇਅਰ ਅਤੇ ਮੋਹਨਜੀਤ ਸਿੰਘ ਚਾਵਲਾ ਨੇ ਵੀ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕੇ.ਸੀ.ਐਲ. ਇੰਸਟੀਚਿਊਟ ਆਫ ਲਾਅਜ਼ ਦੀ ਪ੍ਰਿੰਸੀਪਲ ਦਲਜੀਤ ਕੌਰ ਨੇ ਯੁਨਾਇਟਿਡ ਪੰਜਾਬੀਜ਼ ਫਾਊਂਡੇਸ਼ਨ ਦੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਕਾਲੋਨੀ ਵਿਖੇ ਸਕਾਰਪੀਓ ਨੇ ਮਾਰੀ ਟੱਕਰ , ਮਾਂ - ਧੀ ਜ਼ਖ਼ਮੀ ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਸਕੂਲ ’ ਚ ਦੂਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਟੇਲੈਂਟ ਹੰਟ ਤਹਿਤ ਸਮਾਗਮ
Ad Position 24