ਮਸ਼ੀਨ ’ਤੇ ਪਈ ਰਹੀ ਅਰਚਨਾ ਦੀ ਲਾਸ਼। (ਸੱਜੇ) ਹਾਦਸੇ ਮਗਰੋਂ ਬੰਦ ਕੀਤਾ ਗਿਆ ਫੈਕਟਰੀ ਦਾ ਗੇਟ।
ਨੂਰਪੁਰ ਦੀ ਫੈਕਟਰੀ ’ ਚ ਮਸ਼ੀਨ ਦੀ ਲਪੇਟ ’ ਚ ਆਉਣ ਕਾਰਨ ਮਹਿਲਾ ਮਜ਼ਦੂਰ ਦੀ ਮੌਤ ਹਾਦਸੇ ਮਗਰੋਂ ਗੇਟ ਬੰਦ ਤੇ ਬਾਹਰ ਲੱਗਾ ਬੋਰਡ ਵੀ ਉਤਾਰਿਆ
ਮਕਸੂਦਾਂ 27 ਅਗਸਤ (ਸੌਰਵ ਮਹਿਤਾ)- ਨੂਰਪੁਰ ਇਲਾਕੇ ’ਚ ਇਕ ਨਟ-ਬੋਲਟ ਬਣਾਉਣ ਵਾਲੀ ਫੈਕਟਰੀ ’ਚ ਕੰਮ ਕਰ ਰਹੀ ਮਹਿਲਾ ਮਜ਼ਦੂਰ ਦੀ ਮਸ਼ੀਨ ਦੀ ਲਪੇਟ ’ਚ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਚੁੰਨੀ ਜਾਂ ਕੱਪੜਾ ਮਸ਼ੀਨ ’ਚ ਫਸ ਗਿਆ, ਜਿਸ ਕਾਰਨ ਉਹ ਮਸ਼ੀਨ ਵੱਲ ਖਿੱਚੀ ਗਈ ਅਤੇ ਉਸ ਦਾ ਸਿਰ ਮਸ਼ੀਨ ਦੀ ਲਪੇਟ ’ਚ ਆ ਗਿਆ ।
ਮਕਸੂਦਾਂ 27 ਅਗਸਤ (ਸੌਰਵ ਮਹਿਤਾ)- ਨੂਰਪੁਰ ਇਲਾਕੇ ’ਚ ਇਕ ਨਟ-ਬੋਲਟ ਬਣਾਉਣ ਵਾਲੀ ਫੈਕਟਰੀ ’ਚ ਕੰਮ ਕਰ ਰਹੀ ਮਹਿਲਾ ਮਜ਼ਦੂਰ ਦੀ ਮਸ਼ੀਨ ਦੀ ਲਪੇਟ ’ਚ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਚੁੰਨੀ ਜਾਂ ਕੱਪੜਾ ਮਸ਼ੀਨ ’ਚ ਫਸ ਗਿਆ, ਜਿਸ ਕਾਰਨ ਉਹ ਮਸ਼ੀਨ ਵੱਲ ਖਿੱਚੀ ਗਈ ਅਤੇ ਉਸ ਦਾ ਸਿਰ ਮਸ਼ੀਨ ਦੀ ਲਪੇਟ ’ਚ ਆ ਗਿਆ । ਮ੍ਰਿਤਕਾ ਦੀ ਪਛਾਣ ਅਰਚਨਾ ਕੁਮਾਰੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਬਿਹਾਰ ਦੀ ਰਹਿਣ ਵਾਲੀ ਸੀ ਤੇ ਇਸ ਸਮੇਂ ਨੰਗਲ ਸਲੇਮਪੁਰ ਵਿਚ ਰਹਿ ਰਹੀ ਸੀ । ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਫੈਕਟਰੀ ’ਚ ਕੰਮ ਕਰ ਰਹੀ ਸੀ । ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕਾ ਦੇ ਪਤੀ ਨੂੰ ਜਾਣਕਾਰੀ ਦਿੱਤੀ ਗਈ, ਜੋ ਤੁਰੰਤ ਮੌਕੇ ’ਤੇ ਪਹੁੰਚਿਆ । ਪੁਲਿਸ ਨੂੰ ਵੀ ਘਟਨਾ ਬਾਰੇ ਸੂਚਿਤ ਕੀਤਾ ਗਿਆ, ਪਰ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਕੰਟਰੋਲ ਰੂਮ ਨੂੰ ਫ਼ੋਨ ਕਰਨ ਦੇ ਬਾਵਜੂਦ ਥਾਣਾ ਮਕਸੂਦਾਂ ਦੀ ਪੁਲਿਸ ਕਾਫ਼ੀ ਦੇਰ ਬਾਅਦ ਮੌਕੇ ’ਤੇ ਪਹੁੰਚੀ । ਹਾਦਸੇ ਤੋਂ ਬਾਅਦ ਜਦੋਂ ਪੱਤਰਕਾਰ ਤੇ ਇਲਾਕਾ ਵਾਸੀ ਮੌਕੇ ’ਤੇ ਇਕੱਠੇ ਹੋਏ ਤਾਂ ਫੈਕਟਰੀ ਦਾ ਗੇਟ ਬੰਦ ਕਰ ਦਿੱਤਾ ਗਿਆ । ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਰਹੀ ਕਿ ਫੈਕਟਰੀ ਦੇ ਬਾਹਰ ਲੱਗਾ ਬੋਰਡ ਵੀ ਉਤਾਰ ਦਿੱਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਬੋਰਡ ’ਤੇ ‘ਮਹਿੰਦਰਾ ਇੰਟਰਪ੍ਰਾਈਜ਼ਿਜ਼’ ਲਿਖਿਆ ਹੋਇਆ ਸੀ। ਸੂਤਰਾਂ ਮੁਤਾਬਕ ਫੈਕਟਰੀ ’ਚ ਮਜ਼ਦੂਰਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧਾਂ ਦੀ ਕਮੀ ਸੀ । ਮਜ਼ਦੂਰਾਂ ਤੋਂ ਸੇਫਟੀ ਕਿੱਟ, ਸੇਫਟੀ ਬੂਟ ਤੇ ਹੋਰ ਲੋੜੀਂਦੇ ਸੁਰੱਖਿਆ ਸਾਧਨਾਂ ਤੋਂ ਬਿਨਾਂ ਕੰਮ ਕਰਵਾਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ । ਮਾਮਲੇ ਸਬੰਧੀ ਮੌਕੇ ’ਤੇ ਪੁੱਜੇ ਥਾਣਾ ਮਕਸੂਦਾਂ ਦੇ ਏ.ਐਸ.ਆਈ. ਭੁਪਿੰਦਰ ਸਿੰਘ ਨਾਲ ਕਈ ਵਾਰ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵਲੋਂ ਮਾਮਲੇ ਸਬੰਧੀ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਗਈ।