28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਤਿੰਨ ਰੋਜ਼ਾ ਸੂਬਾਈ ਸਿਖਿਆਰਥੀ ਚੇਤਨਾ ਕੈਂਪ ਅੱਜ ਤੋਂ ਦੇਸ਼ ਭਗਤ ਯਾਦਗਾਰ ਹਾਲ ਦਾ ਸੰਖੇਪ ਇਤਿਹਾਸ ਪੁਸਤਕ ਲੋਕ ਅਰਪਣ

ਜਲੰਧਰ, 27 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 28-08-2026
ਜਲੰਧਰ, 27 ਅਗਸਤ (ਐੱਮ. ਐੱਸ. ਲੋਹੀਆ) - ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਲੱਗ ਰਹੇ ਤਿੰਨ ਰੋਜ਼ਾ ਸਿਖਆਰਥੀ ਚੇਤਨਾ ਕੈਂਪ ਦਾ ਆਗਾਜ਼ 28 ਅਗਸਤ, ਦਿਨ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਹੋਵੇਗਾ ਅਤੇ ਇਹ ਕੈਂਪ 30 ਅਗਸਤ ਤੱਕ ਨਿਰੰਤਰ ਚੱਲੇਗਾ। ਇਸ ਕੈਂਪ ਨੂੰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ, ਜਾਣੇ-ਪਛਾਣੇ ਵਿਦਵਾਨ, ਰੰਗ ਕਰਮੀ ਅਤੇ ਲੋਕ ਸਰੋਕਾਰਾਂ ਦੀ ਬਾਂਹ ਫੜਕੇ ਤੁਰਨ ਵਾਲੇ ਡਾ. ਕੁਲਦੀਪ ਦੀਪ ਅਤੇ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਪ੍ਰਮੁੱਖ ਆਗੂ ਮਾਸਟਰ ਰਜਿੰਦਰ ਭਦੌੜ ਸੰਬੋਧਨ ਕਰਨਗੇ। ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਕਿ 29 ਅਗਸਤ ਸ਼ਾਮ 6 ਵਜੇ ‘ਪੀਪਲਜ਼ ਵਾਇਸ’ ਦੀ ਦੇਸ਼ ਭਗਤ ਯਾਦਗਾਰ ਹਾਲ ਨਾਲ ਲੰਮੇ ਅਰਸੇ ਤੋ ਜੁੜੀ ਟੀਮ ਵਲੋਂ ਫ਼ਿਲਮ ਸ਼ੋਅ ਹੋਵੇਗਾ। ਇਸ ’ਚ ਗੁਰਪ੍ਰੀਤ ਆਰਟਿਸਟ ਬਠਿੰਡਾ ਦੇ ਸਪੁੱਤਰ ਕੰਵਰ ਜੈ ਸਿੰਘ ਦੁਆਰਾ ਨਿਰਦੇਸ਼ਿਤ ਲਘੂ ਫ਼ਿਲਮ ‘ਹੋਪ’ ਅਤੇ ਆਨੰਦ ਪਟਵਰਧਨ ਦੀ ਫ਼ਿਲਮ ‘ਹੇ ਰਾਮ’ ਦੀ ਸਕਰੀਨਿੰਗ ਹੋਵੇਗੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਡਾ. ਸੈਲੇਸ਼ ਅਤੇ ਰਣਜੀਤ ਸਿੰਘ ਔਲਖ ਨੇ ਦੱਸਿਆ ਕਿ ਸਿਖਆਰਥੀਆਂ ’ਚ ਕੈਂਪ ਪ੍ਰਤੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਕਰਕੇ ਦੂਰ-ਦੁਰਾਡੇ ਖੇਤਰਾਂ ਤੋਂ 27 ਅਗਸਤ ਨੂੰ ਹੀ ਹਾਲ ’ਚ ਸਿਖਆਰਥੀ ਪੁੱਜਣੇ ਸ਼ੁਰੂ ਹੋ ਗਏ ਹਨ। ਅੱਜ ਦੀ ਮੀਟਿੰਗ ’ਚ ਕਮੇਟੀ ਜਨਰਲ ਸਕੱਤਰ ਗੁਰਮੀਤ ਸਿੰਘ ਦੁਆਰਾ ਸੰਪਾਦਤ ‘ਦੇਸ਼ ਭਗਤ ਯਾਦਗਾਰ ਹਾਲ : ਸੰਖੇਪ ਇਤਿਹਾਸ’ ਪੁਸਤਕ ਲੋਕ ਅਰਪਣ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ 150 ਥਾਵਾਂ ’ਤੇ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਪ੍ਰਸਾਰਨ- ਸਰੀਨ ਅਗਲੀ ਖ਼ਬਰ ਮਸ਼ੀਨ ’ਤੇ ਪਈ ਰਹੀ ਅਰਚਨਾ ਦੀ ਲਾਸ਼। (ਸੱਜੇ) ਹਾਦਸੇ ਮਗਰੋਂ ਬੰਦ ਕੀਤਾ ਗਿਆ ਫੈਕਟਰੀ ਦਾ ਗੇਟ। ਨੂਰਪੁਰ ਦੀ ਫੈਕਟਰੀ ’ ਚ...
Ad Position 24