ਮਾਮਲਾ ਕੱਚੇ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦਾ
ਸਫ਼ਾਈ ਸੇਵਕਾਂ ਨੇ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਾਰਜ ਸਾਧਕ ਅਫ਼ਸਰ ਨੂੰ ਦਿੱਤਾ ਮੰਗ ਪੱਤਰ
ਮੰਗਾਂ ਪੂਰੀਆਂ ਨਾ ਹੋਣ ’ਤੇ ਕਰਾਂਗੇ ਸੰਘਰਸ਼ : ਸਫ਼ਾਈ ਸੇਵਕ
ਮਸਾਣੀ ਵਿਖੇ ਕੂੜਾ ਸੁੱਟਣ ਦਾ ਡੰਪ ਬਣਾਉਣ ’ਤੇ ਪਿੰਡ ਵਾਸੀਆਂ ਨੇ ਕੀਤਾ ਇਤਰਾਜ਼
ਗੁਰਾਇਆ,1 ਸਤੰਬਰ (ਬਲਵਿੰਦਰ ਸਿੰਘ)-ਪਿੰਡ ਮਸਾਣੀ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਨਗਰ ਕੌਂਸਲ ਗੁਰਾਇਆ ਵਲੋਂ ਪਿੰਡ ਮਸਾਣੀ ਦੀ ਜ਼ਮੀਨ ਵਿਚ ਸੁੱਟੀਆਂ ਜਾ ਰਹੀਆ ਕੂੜੇ ਦੀਆਂ ਭਰੀਆ ਟਰਾਲੀਆਂ ਨੂੰ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਵਲੋਂ ਰੋਕ ਲਿਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਹੁਸਨ ਲਾਲ, ਸਾਬਕਾ ਸਰਪੰਚ ਸੁਖਪਾਲ ਬੀਰ ਸਿੰਘ ਰੂਬੀ ਅਤੇ ਹੋਰ ਪਿੰਡ ਵਾਸੀਆਂ ਨੇ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਨਗਰ ਕੌਂਸਲ ਵਲੋਂ ਜੋ ਗੰਦਗੀ ਨਾਲ ਭਰੀਆ ਟਰਾਲੀਆਂ ਪਿੰਡ ਮਸਾਣੀ ਵਿਚ ਸੁੱਟੀਆਂ ਜਾ ਰਹੀਆ ਹਨ, ਉਸ ਨਾਲ ਮਸਾਣੀ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਹੋਰ ਪਿੰਡਾਂ ਅੰਦਰ ਵੀ ਗੰਭੀਰ ਬਿਮਾਰੀ ਵੀ ਫੈਲ ਸਕਦੀ ਹੈ।
ਮ
ਮਸਾਣੀ ਵਿਖੇ ਕੂੜਾ ਸੁੱਟਣ ’ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਪਿੰਡ ਦੇ ਲੋਕ। ਤਸਵੀਰ:ਬਲਵਿੰਦਰ ਸਿੰਘ ਗੁਰਾਇਆ
02-09-2026
ਗੁਰਾਇਆ,1 ਸਤੰਬਰ (ਬਲਵਿੰਦਰ ਸਿੰਘ)-ਪਿੰਡ ਮਸਾਣੀ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਨਗਰ ਕੌਂਸਲ ਗੁਰਾਇਆ ਵਲੋਂ ਪਿੰਡ ਮਸਾਣੀ ਦੀ ਜ਼ਮੀਨ ਵਿਚ ਸੁੱਟੀਆਂ ਜਾ ਰਹੀਆ ਕੂੜੇ ਦੀਆਂ ਭਰੀਆ ਟਰਾਲੀਆਂ ਨੂੰ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਵਲੋਂ ਰੋਕ ਲਿਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਹੁਸਨ ਲਾਲ, ਸਾਬਕਾ ਸਰਪੰਚ ਸੁਖਪਾਲ ਬੀਰ ਸਿੰਘ ਰੂਬੀ ਅਤੇ ਹੋਰ ਪਿੰਡ ਵਾਸੀਆਂ ਨੇ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਨਗਰ ਕੌਂਸਲ ਵਲੋਂ ਜੋ ਗੰਦਗੀ ਨਾਲ ਭਰੀਆ ਟਰਾਲੀਆਂ ਪਿੰਡ ਮਸਾਣੀ ਵਿਚ ਸੁੱਟੀਆਂ ਜਾ ਰਹੀਆ ਹਨ, ਉਸ ਨਾਲ ਮਸਾਣੀ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਹੋਰ ਪਿੰਡਾਂ ਅੰਦਰ ਵੀ ਗੰਭੀਰ ਬਿਮਾਰੀ ਵੀ ਫੈਲ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿਸ ਥਾਂ ਤੇ ਕੂੜਾ ਸੁੱਟਿਆ ਜਾ ਰਿਹਾ ਹੈ, ਉੱਥੇ ਪਹਿਲਾਂ ਹੀ ਮਾਈਨਿੰਗ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਕੂੜਾ ਸੁੱਟਣ ਵਾਲਿਆ ਉੱਪਰ ਕਾਰਵਾਈ ਕੀਤੀ ਜਾਵੇ। ਹੈਰਾਨੀ ਵਾਲੀ ਗੱਲ ਤਾਂ ਉਦੋਂ ਹੋਈ ਜਦ ਸਾਬਕਾ ਸਰਪੰਚ ਸੁਖਪਾਲ ਬੀਰ ਸਿੰਘ ਰੂਬੀ ਨੇ ਜ਼ਮੀਨ ਦੇ ਮਾਲਕ ਨਾਲ ਫ਼ੋਨ ਤੇ ਰਾਬਤਾ ਕਾਇਮ ਕਰਕੇ ਕੂੜਾ ਸੁੱਟਣ ਸਬੰਧੀ ਗੱਲਬਾਤ ਕੀਤੀ ਤਾਂ ਜ਼ਮੀਨ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕੋਈ ਲਿਖਤੀ ਸਹਿਮਤੀ ਹੋਈ ਹੈ। ਇਸ ਦੌਰਾਨ ਮੌਕੇ ਤੇ ਪੁੱਜੇ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਜ਼ਮੀਨ ਨੂੰ ਨਗਰ ਕੌਂਸਲ ਵਲੋਂ ਕੂੜਾ ਸੁੱਟਣ ਲਈ ਠੇਕੇ ਤੇ ਲਿਆ ਜਾ ਰਿਹਾ ਸੀ, ਜੇਕਰ ਪਿੰਡ ਵਾਸੀਆ ਨੂੰ ਇਸ ਉੱਪਰ ਇਤਰਾਜ਼ ਹੈ ਤਾਂ ਹੁਣ ਕੂੜਾ ਨਹੀਂ ਸੁੱਟਿਆ ਜਾਵੇਗਾ। ਜ਼ਮੀਨ ਵਿਚ ਕੂੜਾ ਸੁੱਟਣ ਸਬੰਧੀ ਜ਼ਮੀਨ ਦੇ ਮਾਲਕ ਨਾਲ ਲਿਖਤੀ ਸਹਿਮਤੀ ਸਬੰਧੀ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ ਲਿਖਤੀ ਸਹਿਮਤੀ ਅਜੇ ਪ੍ਰਕਿਰਿਆ ਅਧੀਨ ਹੈ, ਪਰ ਜ਼ਮੀਨ ਦੇ ਮਾਲਕ ਨਾਲ ਮੂੰਹ ਜ਼ੁਬਾਨੀ ਹੋਈ ਸਹਿਮਤੀ ਨਾਲ ਹੀ ਕੂੜਾ ਸੁੱਟਿਆ ਗਿਆ ਹੈ। ਮੌਕੇ ’ਤੇ ਪੁੱਜੇ ਪੁਲਿਸ ਚੌਂਕੀ ਧੁਲੇਤਾ ਦੇ ਇੰਚਾਰਜ ਅਵਤਾਰ ਲਾਲ ਨੇ ਕਿਹਾ ਕਿ ਨਗਰ ਕੌਂਸਲ ਗੁਰਾਇਆ ਵਲੋਂ ਜੋ ਕੂੜਾ ਸੁੱਟਿਆ ਗਿਆ ਹੈ, ਉਸ ਤੇ ਪਿੰਡ ਮਸਾਣੀ ਵਾਸੀਆ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਦੋਨੋ ਧਿਰਾਂ ਵਿਚਕਾਰ ਜੋ ਗੱਲਬਾਤ ਹੋਵੇਗੀ, ਉਸ ਤੋ ਬਆਦ ਹੀ ਕਾਰਵਾਈ ਕੀਤੀ ਜਾਵੇਗੀ। ਕੂੜਾ ਸੁੱਟਣ ਵਾਲੀ ਜਗਾ ਵਿਚ ਹੋਈ ਨਾਜਾਇਜ਼ ਮਾਈਨਿੰਗ ਸਬੰਧੀ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਥੋੜਾ ਸਮੇਂ ਪਹਿਲਾ ਹੀ ਚਾਰਜ ਸੰਭਾਲਿਆ ਹੈ ਅਤੇ ਇਸ ਮਾਈਨਿੰਗ ਨੂੰ ਲੈ ਕੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਪਹਿਲਾ ਹੀ ਦਰਜ਼ ਹੋ ਚੁੱਕਾ ਹੈ, ਮੁੱਢਲੀ ਜਾਂਚ ਪੜਤਾਲ ਤੋ ਬਾਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।