ਲੋਹੀਆਂ ਦੇ ‘ਜੰਝ ਘਰ-ਯੋਗ ਕੇਂਦਰ’ ’ਚ ਸ਼ਾਮ ਦੀ ‘ਯੋਗ ਕਲਾਸ’ ਵੀ ਹੋਈ ਆਰੰਭ
ਲੋਹੀਆਂ ਖਾਸ, 1 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ‘ਅਨਮੋਲ ਯੋਗ ਸੰਸਥਾ (ਰਜ਼ਿ:) ਲੋਹੀਆਂ ਖਾਸ ਅਤੇ ਮਹਿਲਾ ਪਤੰਜਲੀ ਯੋਗ ਸੰਸਥਾ ਲੋਹੀਆਂ ਖਾਸ ਵੱਲੋਂ ਪ੍ਰਸਿੱਧ ਯੋਗ ਅਚਾਰੀਆ ਮਾ: ਧਰਮਪਾਲ ਜੀ ਦੀ ਅਗਵਾਈ ਹੇਠ ਭਾਵੇਂ ਲੋਹੀਆਂ ਸ਼ਹਿਰ ’ਚ 4 ਕਲਾਸਾਂ ਪਹਿਲਾਂ ਹੀ ਚੱਲ ਰਹੀਆਂ ਹਨ ਅਤੇ ਲੋਹੀਆਂ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਚਲੇ ‘ਜੰਝ ਘਰ-ਯੋਗ ਕੇਂਦਰ’ ਵਿਖੇ ਰੋਜਾਨਾ ਸਵੇਰੇ ‘ਹਰ ਵਰਗ ਲਈ ਸਾਂਝੀ ਕਲਾਸ’ ਤਾਂ ਦਹਾਕਿਆਂ ਤੋਂ ਚਲਦੀ ਆ ਰਹੀ ਹੈ, ਪਰ ਹੁਣ ਬੀਬੀਆਂ ਦੀ ਮੰਗ ’ਤੇ ਇਸੇ ਕੇਂਦਰ ਵਿੱਚ ਸ਼ਾਮ ਨੂੰ 5 ਵਜੇ ਤੋਂ 6 ਵਜੇ ਤੱਕ ਔਰਤਾਂ ਵਾਸਤੇ ‘ਰੋਜਾਨਾ ਯੋਗ ਕਲਾਸ’ ਵੀ ਆਰੰਭ ਕਰ ਦਿੱਤੀ ਗਈ ਹੈ| ਇਸ ਕਲਾਸ ਦਾ ਸ਼ੁੱਭ ਆਰੰਭ ਯੋਗ ਅਚਾਰੀਆ ਮਾ: ਧਰਮਪਾਲ ਜੀ ਅਤੇ ਯੋਗ ਟਰੇਨਰ ਮੈਡਮ ਇੰਦੂ ਛਾਬੜਾ ਵੱਲੋਂ ਕੀਤਾ ਗਿਆ ਅਤੇ ਪਹਿਲੇ ਦਿਨ ਦੀ ਕਲਾਸ ਵਿੱਚ ਹਾਜਰ ਯੋਗ ਸਾਧਕਾਂ ਨੂੰ ਅਭਿਆਸ ਕਰਵਾਇਆ ਗਿਆ ਅਤੇ ‘ਯੋਗ ਮੰਤਰ’ ਰਾਹੀਂ ਤੰਦਰੁਸਤ ਰਹਿਣ ਦੇ ਨੁਕਤੇ ਵੀ ਸਾਂਝੇ ਕੀਤੇ| ਇਸ ਮੌਕੇ ਯੋਗ ਪ੍ਰਬੰਧਕ ਮਾ. ਰਵੀ ਸ਼ੰਕਰ ਅਤੇ ਹੋਰ ਪ੍ਰਬੰਧਕ ਬੀਬੀਆਂ ਵੱਲੋਂ ਯੋਗ ਅਚਾਰੀਆ ਮਾ: ਧਰਮਪਾਲ ਜੀ ਅਤੇ ਯੋਗ ਟਰੇਨਰ ਮੈਡਮ ਇੰਦੂ ਛਾਬੜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ| ਹਾਜਰ ਯੋਗ ਸਾਧਕਾਂ ਵਿੱਚ ਮੈਡਮ ਮਨਿੰਦਰ ਕੌਰ, ਨਰਿੰਦਰ ਕੌਰ, ਸੁਖਜੀਤ ਕੌਰ ਜੱਜ, ਪ੍ਰਵੀਨ ਕੌਰ, ਕੁਲਵਿੰਦਰ ਕੌਰ, ਡਿੰਪਲ, ਕਮਲਪ੍ਰੀਤ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ, ਪ੍ਰਦੀਪ ਕੌਰ ਮਠਾੜੂ, ਪ੍ਰਦੀਪ ਕੌਰ ਜੱਸਲ, ਪਰਮਜੀਤ ਕੌਰ, ਜਸਲੀਨ ਕੌਰ, ਰਵਨੀਤ ਕੌਰ, ਰਾਜਵੀਰ ਕੌਰ, ਦਲਜੀਤ ਕੌਰ, ਮਨਰੂਪ ਕੌਰ ਜੱਜ ਸਮੇਤ ਹੋਰ ਬੀਬੀਆਂ ਵੀ ਹਾਜ਼ਰ ਸਨ|