ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ ਨੇ ਵਿਨੋਦ ਭਾਰਦਵਾਜ ਨੂੰ ਹਲਕਾ ਫਿਲੌਰ ਦਾ ਪ੍ਰਧਾਨ ਨਿਯੁਕਤ ਕੀਤਾ
ਅੱਪਰਾ, 1 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ (ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ) ਵਲੋਂ ਵਿਨੋਦ ਭਾਰਦਵਾਜ (ਮੋਰੋਂ) ਨੂੰ ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ ਹਲਕਾ ਫਿਲੌਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪੱਤਰਕਰਾਂ ਨਾਲ ਗੱਲਬਾਤ ਕਰਦਿਆਂ ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ ( ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ) ਦੇ ਸਮੂਹ ਅਹੁਦੇਦਾਰਾਂ ਰਾਸਟਰੀ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਪ੍ਰਧਾਨ ਜਗਦੀਪ ਸ਼ਰਮਾ, ਪਵਨ ਭਾਰਦਵਾਜ ਲੁਧਿਆਣਾ, ਕਾਰਤਿਕ ਸ਼ਰਮਾ ਤੇ ਹਰੀਸ਼ ਵਰਮਾ ਮੰਡੀ ਅਹਿਮਦਗੜ੍ਹ ਨੇ ਕਿਹਾ ਕਿ ਵਿਨੋਦ ਭਾਰਦਵਾਜ ਮੋਰੋਂ ਦੀ ਇਹ ਨਿਯੁਕਤੀ ਉਨਾਂ ਦੇ ਸਮਾਜ ਸੇਵਾ ਤੇ ਧਰਮ ਦੇ ਖੇਤਰ ’ਚ ਪਾਏ ਗਏ ਵਡਮੁੱਲੇ ਯੋਗਦਾਨ ਕਾਰਨ ਕੀਤੀ ਗਈ ਹੈ।
ਅ
ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ (ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ) ਦੇ ਸਮੂਹ ਅਹੁਦੇਦਾਰ ਵਿਨੋਦ ਭਾਰਦਵਾਜ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ: ਦਲਵਿੰਦਰ ਸਿੰਘ ਅੱਪਰਾ
02-09-2026
ਅੱਪਰਾ, 1 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ (ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ) ਵਲੋਂ ਵਿਨੋਦ ਭਾਰਦਵਾਜ (ਮੋਰੋਂ) ਨੂੰ ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ ਹਲਕਾ ਫਿਲੌਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪੱਤਰਕਰਾਂ ਨਾਲ ਗੱਲਬਾਤ ਕਰਦਿਆਂ ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ ( ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ) ਦੇ ਸਮੂਹ ਅਹੁਦੇਦਾਰਾਂ ਰਾਸਟਰੀ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਪ੍ਰਧਾਨ ਜਗਦੀਪ ਸ਼ਰਮਾ, ਪਵਨ ਭਾਰਦਵਾਜ ਲੁਧਿਆਣਾ, ਕਾਰਤਿਕ ਸ਼ਰਮਾ ਤੇ ਹਰੀਸ਼ ਵਰਮਾ ਮੰਡੀ ਅਹਿਮਦਗੜ੍ਹ ਨੇ ਕਿਹਾ ਕਿ ਵਿਨੋਦ ਭਾਰਦਵਾਜ ਮੋਰੋਂ ਦੀ ਇਹ ਨਿਯੁਕਤੀ ਉਨਾਂ ਦੇ ਸਮਾਜ ਸੇਵਾ ਤੇ ਧਰਮ ਦੇ ਖੇਤਰ ’ਚ ਪਾਏ ਗਏ ਵਡਮੁੱਲੇ ਯੋਗਦਾਨ ਕਾਰਨ ਕੀਤੀ ਗਈ ਹੈ। ਉਨਾਂ ਕਿਹਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਸਰੂਪ ਬਣਾ ਕੇ ਅਕਸਰ ਹੀ ਬੇਅਦਬੀ ਕੀਤੀ ਜਾਂਦੀ ਹੈ। ਇਹ ਬੇਅਦਬੀ ਰੋਕਣ ਲਈ ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ (ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ) ਹਮੇਸ਼ਾ ਯਤਨਸ਼ੀਲ ਤੇ ਤਤਪੱਰ ਹੈ। ਇਸ ਮੌਕੇ ਵਿਨੋਦ ਭਾਰਦਵਾਜ ਮੋਰੋਂ ਨੇ ਸਮੂਹ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਸਰੂਪਾਂ ਨਾਲ ਹੁੰਦੀ ਬੇਅਦਬੀ ਨੂੰ ਰੋਕਣ ਲਈ ਅਹਿਮ ਯਤਨ ਕਰਦੇ ਰਹਿਣਗੇ।