ਇਤਿਹਾਸਕ ਜਠੇਰੇ ਅਤੇ ਅਰੂਟ ਮਹਾਰਾਜ ਦੇ ਮੰਦਰ ਦਾ ਨਿਰਮਾਣ ਅਤੇ ਮੂਰਤੀ ਸਥਾਪਨਾ 4 ਨੂੰ
ਨਕੋਦਰ, 1 ਸਤੰਬਰ (ਗੁਰਵਿੰਦਰ ਸਿੰਘ)- ਨਕੋਦਰ ਵਿਖੇ ਦੁਆਬੇ ਦਾ ਇਤਿਹਾਸਿਕ ਜਠੇਰੇ ਅਤੇ ਅਰੂਟ ਮਹਾਰਾਜ ਦੇ ਮੰਦਰ ਦਾ ਨਿਰਮਾਣ ਸੈਂਕੜਿਆਂ ਦੀ ਗਿਣਤੀ ’ਚ ਅਰੋੜਾ ਬਰਾਦਰੀ ਦੇ ਪਰਿਵਾਰ ਹਰ ਐਤਵਾਰ ਜਠੇਰਿਆਂ ਦਾ ਅਤੇ ਅਰੂਟ ਮਹਾਰਾਜ ਦਾ ਅਸ਼ੀਰਵਾਦ ਲੈ ਰਹੇ ਹਨ । ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਮੂਹ ਅਰੋੜਾ ਪਰਿਵਾਰ ਨੇ ਦੱਸਿਆ ਕਿ ਜਠੇਰੇ ਵੈੱਲਫੇਅਰ ਕਮੇਟੀ ਰਜਿਸਟਰਡ 42 ਨਕੋਦਰ ਵਲੋਂ ਜਠੇਰੇ ਅਤੇ ਖੂਬਸੂਰਤ ਹਾਲ ਦਾ ਨਿਰਮਾਣ ਕਰ ਦਿੱਤਾ ਹੈ ਅਤੇ ਮੰਦਰ ਦੀ ਤਿਆਰੀ ਜ਼ੋਰਾਂ ਨਾਲ ਚੱਲ ਰਹੀ ਹੈ ਜੋ 4 ਸਤੰਬਰ 2026 ਜਨਮ ਅਸ਼ਟਮੀ ਵਾਲੇ ਦਿਨ ਮੂਰਤੀ ਸਥਾਪਨਾ ਕੀਤੀ ਜਾਵੇਗੀ ।
ਚੇਅਰਮੈਨ ਕੇ.ਕੇ. ਖੱਟੜ ਤੇ ਉਨ੍ਹਾਂ ਦੇ ਸਾਥੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਗੁਰਵਿੰਦਰ ਸਿੰਘ
02-09-2026