ਭਾਰਤੀ ਕਿਸਾਨ ਯੂਨੀਅਨ ਵਲੋਂ ਕਰਤਾਰਪੁਰ ਤੋਂ ਚੰਡੀਗੜ੍ਹ ਧਰਨੇ ਲਈ ਵੱਡਾ ਜਥਾ ਰਵਾਨਾ
ਕਰਤਾਰਪੁਰ, 1 ਸਤੰਬਰ (ਭਜਨ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਪੂਰਥਲਾ ਅਤੇ ਜਲੰਧਰ -2 ਵਲੋਂ ਕਿਸਾਨੀ ਮੰਗਾਂ ਮਨਵਾਉਣ ਲਈ ਚੰਡੀਗੜ੍ਹ ਵਿੱਚ ਲਗਾਏ ਜਾਣ ਵਾਲੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਸੈਂਕੜੇ ਕਿਸਾਨਾਂ ਦਾ ਜਥਾ ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਦੀ ਅਗਵਾਈ ਹੇਠ ਟਰੈਕਟਰ, ਟਰਾਲੀਆਂ ਤੇ ਗੱਡੀਆਂ ਵਿੱਚ ਰਾਸ਼ਨ ਪਾਣੀ ਲੈ ਕੇ ਰਵਾਨਾ ਹੋਇਆ । ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦਲਬੀਰ ਸਿੰਘ ਤੇ ਪ੍ਰਧਾਨ ਬਹਾਦਰ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਕੇਂਦਰ ਸਰਕਾਰ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਦ ਤੱਕ ਇਹ ਧਰਨਾ ਪੱਕਾ ਲੱਗਾ ਰਹੇਗਾ ।
ਕਰਤਾਰਪੁਰ, 1 ਸਤੰਬਰ (ਭਜਨ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਪੂਰਥਲਾ ਅਤੇ ਜਲੰਧਰ -2 ਵਲੋਂ ਕਿਸਾਨੀ ਮੰਗਾਂ ਮਨਵਾਉਣ ਲਈ ਚੰਡੀਗੜ੍ਹ ਵਿੱਚ ਲਗਾਏ ਜਾਣ ਵਾਲੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਸੈਂਕੜੇ ਕਿਸਾਨਾਂ ਦਾ ਜਥਾ ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਦੀ ਅਗਵਾਈ ਹੇਠ ਟਰੈਕਟਰ, ਟਰਾਲੀਆਂ ਤੇ ਗੱਡੀਆਂ ਵਿੱਚ ਰਾਸ਼ਨ ਪਾਣੀ ਲੈ ਕੇ ਰਵਾਨਾ ਹੋਇਆ । ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦਲਬੀਰ ਸਿੰਘ ਤੇ ਪ੍ਰਧਾਨ ਬਹਾਦਰ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਕੇਂਦਰ ਸਰਕਾਰ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਦ ਤੱਕ ਇਹ ਧਰਨਾ ਪੱਕਾ ਲੱਗਾ ਰਹੇਗਾ । ਇਸ ਮੌਕੇ ਸਰਬਜੀਤ ਸਿੰਘ ਬਾਠ, ਸਤਿੰਦਰ ਸਿੰਘ ਮੱਲੀਆਂ, ਜਸਵਿੰਦਰ ਸਿੰਘ ਮਾਨਾ ਤਲਵੰਡੀ, ਸਤਪਾਲ ਸਿੰਘ ਤਾਜਪੁਰ, ਜੁਗਿੰਦਰ ਸਿੰਘ ਬਾਗੜੀਆਂ, ਨੰਬਰਦਾਰ ਮੋਹਣ ਸਿੰਘ ਆਲਮਪੁਰ ਬੱਕਾ,ਜਰਨੈਲ ਸਿੰਘ ਆਲਮਪੁਰ,ਜਗਜੀਤ ਸਿੰਘ ਜੱਗਾ ਪੱਤੜ ਕਲਾਂ,ਹਰਵਿੰਦਰ ਸਿੰਘ ਦਿਆਲਪੁਰ, ਜੀਤ ਸਿੰਘ ਧੀਰਪੁਰ,ਸੂਰਤ ਸਿੰਘ ਕੁਦੋਵਾਲ, ਜਸਪਾਲ ਸਿੰਘ ਕਾਹਲਵਾਂ, ਭੁਪਿੰਦਰ ਸਿੰਘ ਕਾਹਲਵਾਂ,ਸੁੱਚਾ ਸਿੰਘ ਕਾਲਾ ਖੇੜਾ, ਅਮਰੀਕ ਸਿੰਘ ਕੁਦੋਵਾਲ,ਪਰਮਜੀਤ ਸਿੰਘ ਆਲਮਪੁਰ, ਜਸਵੀਰ ਸਿੰਘ, ਇੰਦਰਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।