01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ਹੀਦ ਬਾਬਾ ਮਤੀ ਜੀ ਯਾਦਗਾਰੀ ਖੇਡ ਮੇਲਾ: ਦੂਜੇ ਦਿਨ ਬੈਲ ਗੱਡੀਆਂ ਦੀ ਦੌੜ ਤੇ ਵਾਲੀਬਾਲ ਦੇ ਫਸਵੇਂ ਮੁਕਾਬਲਿਆਂ ਨੇ ਬੰਨ੍ਹਿਆ ਰੰਗ ਖਿਡਾਰੀਆਂ ਨੇ ਦਿਖਾਇਆ ਆਪੋ-ਆਪਣਾ ਜੌਹਰ, ਫਾਈਨਲ ਮੁਕਾਬਲੇ ਰਹੇ ਰੋਮਾਂਚਕ

ਆਦਮਪੁਰ, 1 ਸਤੰਬਰ (ਹਰਪ੍ਰੀਤ ਸਿੰਘ)-ਇਲਾਕੇ ਦੇ ਪ੍ਰਸਿੱਧ ਅਤੇ ਇਤਿਹਾਸਕ ‘ਸ਼ਹੀਦ ਬਾਬਾ ਮਤੀ ਜੀ ਯਾਦਗਾਰੀ ਖੇਡ ਮੇਲੇ’ ਦੇ ਦੂਜੇ ਦਿਨ ਖੇਡ ਪ੍ਰੇਮੀਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਅੱਜ ਦੇ ਦਿਨ ਦੀ ਮੁੱਖ ਖਿੱਚ ਬੈਲ ਗੱਡੀਆਂ ਦੀਆਂ ਰਵਾਇਤੀ ਦੌੜਾਂ ਅਤੇ ਵਾਲੀਬਾਲ ਦੇ ਫਸਵੇਂ ਤੇ ਰੋਮਾਂਚਕ ਮੈਚ ਰਹੇ, ਜਿਨ੍ਹਾਂ ਨੇ ਸਟੇਡੀਅਮ ’ਚ ਮੌਜੂਦ ਹਜ਼ਾਰਾਂ ਦਰਸ਼ਕਾਂ ਨੂੰ ਉਂਗਲਾਂ ਟੋਕਣ ਲਈ ਮਜਬੂਰ ਕਰ ਦਿੱਤਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਆਦਮਪੁਰ, 1 ਸਤੰਬਰ (ਹਰਪ੍ਰੀਤ ਸਿੰਘ)-ਇਲਾਕੇ ਦੇ ਪ੍ਰਸਿੱਧ ਅਤੇ ਇਤਿਹਾਸਕ ‘ਸ਼ਹੀਦ ਬਾਬਾ ਮਤੀ ਜੀ ਯਾਦਗਾਰੀ ਖੇਡ ਮੇਲੇ’ ਦੇ ਦੂਜੇ ਦਿਨ ਖੇਡ ਪ੍ਰੇਮੀਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਅੱਜ ਦੇ ਦਿਨ ਦੀ ਮੁੱਖ ਖਿੱਚ ਬੈਲ ਗੱਡੀਆਂ ਦੀਆਂ ਰਵਾਇਤੀ ਦੌੜਾਂ ਅਤੇ ਵਾਲੀਬਾਲ ਦੇ ਫਸਵੇਂ ਤੇ ਰੋਮਾਂਚਕ ਮੈਚ ਰਹੇ, ਜਿਨ੍ਹਾਂ ਨੇ ਸਟੇਡੀਅਮ ’ਚ ਮੌਜੂਦ ਹਜ਼ਾਰਾਂ ਦਰਸ਼ਕਾਂ ਨੂੰ ਉਂਗਲਾਂ ਟੋਕਣ ਲਈ ਮਜਬੂਰ ਕਰ ਦਿੱਤਾ। ਬੈਲ ਗੱਡੀਆਂ ਦੀਆਂ ਦੌੜਾਂ ਨੇ ਖਿੱਚਿਆ ਧਿਆਨ : ਪੰਜਾਬ ਦੇ ਪੇਂਡੂ ਖੇਡ ਸੱਭਿਆਚਾਰ ਦਾ ਪ੍ਰਤੀਕ ਬੈਲ ਗੱਡੀਆਂ ਦੀਆਂ ਦੌੜਾਂ ਸ਼ੁਰੂ ਹੁੰਦਿਆਂ ਹੀ ਮੈਦਾਨ ’ਚ ਰੌਂਗਟੇ ਖੜ੍ਹੇ ਕਰਨ ਵਾਲਾ ਮਾਹੌਲ ਬਣ ਗਿਆ। ਦੂਰ-ਦੂਰ ਤੋਂ ਆਈਆਂ ਨਾਮਵਰ ਬੈਲ ਗੱਡੀਆਂ ਦੇ ਜੋੜਿਆਂ ਵਿਚਕਾਰ ਸੈਕਿੰਡਾਂ ਦੇ ਹਿਸਾਬ ਨਾਲ ਫਸਵੀਂ ਟੱਕਰ ਹੋਈ। ਜਿਨਾਂ ਵਿੱਚ ਪਹਿਲਾ ਇਨਾਮ ਸੁਰਜੀਤ ਪੱਖੋਵਾਲ, ਦੂਜਾ ਨਾਮ ਸੁਖਪ੍ਰੀਤ ਮੂਸਾਪੁਰ, ਤੀਜਾ ਇਨਾਮ ਸੋਨੂ ਕਾਲੀਆ ਜੇਤੂ ਰਹੇ। ਦਰਸ਼ਕਾਂ ਨੇ ਤਾੜੀਆਂ ਅਤੇ ਸਿਟੀਆਂ ਨਾਲ ਖਿਡਾਰੀਆਂ ਤੇ ਗੱਡੀਵਾਨਾਂ ਦਾ ਭਰਪੂਰ ਉਤਸ਼ਾਹ ਵਧਾਇਆ। ਇਸੇ ਤਰ੍ਹਾਂ ਆਲ ਓਪਨ ਫੁੱਟਬਾਲ ਸੰਬੰਧੀ ਜਾਣਕਾਰੀ ਦਿੰਦੇ ਪ੍ਰਿੰਸੀਪਲ ਅਮਰੀਕ ਸਿੰਘ ਨੇ ਦੱਸਿਆ ਕਿ ਗਰਾਊਂਡ ’ਚ ਵੀ ਸਥਿਤੀ ਬੇਹੱਦ ਰੋਮਾਂਚਕ ਬਣੀ ਰਹੀ। ਜਿਨਾਂ ’ਚ ਪ੍ਰਮੁੱਖ ਟੀਮਾਂ ’ਚੋਂ ਪਹਿਲਾਂ ਇਨਾਮ ਬੱਡੋ ਸਕੂਲ, ਦੂਜਾ ਸਥਾਨ ਸ਼ੰਕਰ ਦੀ ਟੀਮ ਤੀਜਾ ਇਨਾਮ ਅਜਨੋਹਾ ਦੀ ਟੀਮ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਓਪਨ ਫੁੱਟਬਾਲ ਮੁਕਾਬਲੇ ’ਚ ਪਹਿਲਾ ਸਥਾਨ ਰਿਹਾਣਾ ਜੱਟਾ, ਦੂਜਾ ਸਥਾਨ ਪਾਸ਼ਟਾ, ਤੀਜਾ ਸਥਾਨ ਠੱਕਰੋਵਾਲ ਟੀਮ, ਚੌਥਾ ਸਥਾਨ ਡਰੋਲੀ ਕਲਾਂ ਦੀ ਟੀਮ ਨੇ ਹਾਸਲ ਕੀਤਾ। ਟੀਮਾਂ ਨੇ ਆਪਣੀ ਸਰਬੋਤਮ ਖੇਡ ਦਾ ਪ੍ਰਦਰਸ਼ਨ ਕੀਤਾ। ਪ੍ਰਬੰਧਕਾਂ ਵਲੋਂ ਇਨਾਮਾਂ ਦੀ ਵੰਡ ਖੇਡ ਮੇਲੇ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸ਼ਖਸੀਅਤਾਂ ਵਲੋਂ ਕੀਤੀ ਗਈ। ਇਸ ਮੌਕੇ ਜਥੇਦਾਰ ਮਨੋਹਰ ਸਿੰਘ, ਸਰਪੰਚ ਹਰਪਾਲ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ, ਪ੍ਰਧਾਨ ਗੁਰਮੀਤ ਸਿੰਘ, ਸੰਚਾਲਕ ਅਮਰਜੀਤ ਸਿੰਘ ਕੁੱਕਾ, ਪ੍ਰਿੰਸੀਪਲ ਅਮਰੀਕ ਸਿੰਘ ਹਰਜਾਪ ਸਿੰਘ ਦੋਨੋਂ ਸੈਕਟਰੀ, ਦਵਿੰਦਰ ਸਿੰਘ ਖਜਾਨਚੀ, ਮਨਿੰਦਰ ਸਿੰਘ ਅਵਤਾਰ ਸਿੰਘ ਕਬੱਡੀ ਇੰਚਾਰਜ, ਗੁਰਜੀਤ ਸਿੰਘ ਚਰਨਜੀਤ ਸਿੰਘ ਕੁਰਵਰਨ ਸਿੰਘ ਖੇਡ ਕਮੇਟੀ ਦੇ ਸਮੂਹ ਅਹੁਦੇਦਾਰਾਂ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਬਿਲਗਾ ’ਚ ਨਾਜਾਇਜ਼ ਕਬਜ਼ਿਆਂ ਤੋਂ ਲੋਕ ਬੇਹਾਲ, ਟ੍ਰੈਫਿਕ ਸਮੱਸਿਆ ਨੇ ਧਾਰਿਆ ਵਿਕਰਾਲ ਰੂਪ ਅਗਲੀ ਖ਼ਬਰ ਸਰਕਾਰ ਦੀ ਯੋਜਨਾ ਨੂੰ ਘਰ-ਘਰ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਖੀਆਂ ਭੈਣਾਂ ਦਾ ਸਨਮਾਨ
Ad Position 24