01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਐਨ.ਆਰ.ਆਈ. ਦੇ ਬੰਦ ਘਰ ’ਚੋਂ ਸਾਰਾ ਸਾਮਾਨ ਚੋਰੀ

ਇੱਕ ਹੋਰ ਕਿਸਾਨ ਦੀ ਹਵੇਲੀ ’ਚ ਵੀ ਹੋਈ ਚੋਰੀ, ਚੋਰਾਂ ਨੇ ਛੱਤ ਦੇ ਗਾਡਰ ਵੀ ਨਾ ਛੱਡੇ ਅੱਪਰਾ, 1 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਬੇਖੌਫ ਚੋਰਾਂ ਨੇ ਇੱਕ ਵਾਰ ਫਿਰ ਅੱਪਰਾ ਇਲਾਕੇ ’ਚ ਦਸਤਕ ਦਿੱਤੀ ਹੈ। ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖੇ ਇੱਕ ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਇੱਕ ਹੋਰ ਕਿਸਾਨ ਦੀ ਹਵੇਲੀ ’ਚ ਵੀ ਹੋਈ ਚੋਰੀ, ਚੋਰਾਂ ਨੇ ਛੱਤ ਦੇ ਗਾਡਰ ਵੀ ਨਾ ਛੱਡੇ
ਅੱਪਰਾ, 1 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਬੇਖੌਫ ਚੋਰਾਂ ਨੇ ਇੱਕ ਵਾਰ ਫਿਰ ਅੱਪਰਾ ਇਲਾਕੇ ’ਚ ਦਸਤਕ ਦਿੱਤੀ ਹੈ। ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖੇ ਇੱਕ ਐਨ.ਆਰ.ਆਈ. ਦੇ ਬੰਦ ਪਏ ਘਰ ’ਚ ਦਾਖਲ ਹੋ ਕੇ ਚੋਰਾਂ ਨੇ ਘਰ ਦਾ ਸਾਮਾਨ ਚੋਰੀ ਕਰ ਲਿਆ ਤੇ ਇਸੇ ਤਰ੍ਹਾਂ ਹੀ ਇੱਕ ਕਿਸਾਨ ਦੀ ਹਵੇਲੀ ’ਚੋਂ ਵੀ ਸਾਮਾਨ ਚੋਰੀ ਕਰ ਲਿਆ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਚੋਰ ਹਵੇਲੀ ਦੀ ਛੱਤ ਦੇ ਗਾਡਰ ਵੀ ਉਤਾਰ ਕੇ ਲੈ ਗਏ। ਪ੍ਰਾਪਤ ਵੇਰਵਿਆਂ ਅਨੁਸਾਰ ਨਜ਼ਦੀਕੀ ਪਿੰਡ ਚੱਕ ਸਾਹਬੂ ਦੇ ਜਸਮੇਲ ਸਿੰਘ ਪੁੱਤਰ ਮੱਖਣ ਸਿੰਘ ਲੰਮੇਰੇ ਸਮੇਂ ਤੋਂ ਪਰਿਵਾਰ ਸਮੇਤ ਕੈਨੇਡਾ ਵਿਖੇ ਰਹਿ ਰਹੇ ਹਨ । ਉਨ੍ਹਾਂ ਦੇ ਰਿਸ਼ਤੇਦਾਰ ਬਲਵੀਰ ਵਾਸੀ ਪਿੰਡ ਭੈਣੀ (ਫਿਲੌਰ) ਘਰ ਦੀ ਦੇਖ ਭਾਲ ਕਰਦੇ ਹਨ। ਬੀਤੇ ਦਿਨ ਬਲਵੀਰ ਸਿੰਘ ਜਦੋਂ ਜਸਮੇਲ ਸਿੰਘ ਹੁਰਾਂ ਦੇ ਘਰ ਚੱਕ ਸਾਹਬੂ ਵਿਖੇ ਸਾਫ ਸਫਾਈ ਕਰਨ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਕੋਈ ਅਣਪਛਾਤੇ ਚੋਰ ਘਰ ’ਚ ਪਹਿਲਾਂ ਹੀ ਆਪਣੇ ਹੱਥ ਸਾਫ ਕਰ ਚੁੱਕੇ ਸਨ। ਬਲਵੀਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਬਾਹਰ ਦੇ ਗੇਟ ਦਾ ਜਿੰਦਰਾ ਖੋਲ ਕੇ ਘਰ ’ਚ ਦਾਖਲ ਹੋਏ ਤਾਂ ਦੇਖਿਆ ਕਿ ਬਰਾਂਡੇ ’ਚ ਲੱਗੀ ਹੋਈ ਗਰਿਲ ਦੀ ਜਾਲੀ ਤੋੜੀ ਹੋਈ ਸੀ ਅਤੇ ਘਰ ਦਾ ਸਾਮਾਨ ਇੱਧਰ ਉਧਰ ਖਿਲਰਿਆ ਪਿਆ ਸੀ। ਉਹਨਾਂ ਨੇ ਤੁਰੰਤ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ। ਘਰ ’ਚੋਂ 2 ਐਲ. ਸੀ. ਡੀ. ਟੀ. ਵੀ., ਸਿਲਾਈ ਕਢਾਈ ਵਾਲੀਆਂ ਮਸ਼ੀਨਾਂ, ਦਾਣਿਆਂ ਵਾਲੇ ਡਰੱਮ ’ਚੋਂ ਦਾਣੇ, ਟੁਲੂ ਪੰਪ, ਫਰਾਟੇ ਪੱਖੇ ਆਦਿ ਅਤੇ ਹੋਰ ਵੀ ਕੀਮਤੀ ਸਾਮਾਨ ਚੋਰੀ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਦੀ ਸੂਚਨਾ ਪੁਲਿਸ ਚੌਕੀ ਅੱਪਰਾ ਵਿਖੇ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਪਿੰਡ ਚੱਕ ਸਾਹਬੂ ਵਿਖੇ ਹੀ ਸਹੋਤਾ ਬੱਸ ਸਰਵਿਸ ਦੇ ਮਾਲਕ ਦੀ ਹਵੇਲੀ ਵਿੱਚ ਵੀ ਚੋਰੀ ਹੋ ਹਾਣ ਦੀ ਖਬਰ ਵੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਸਹੋਤਾ ਨੇ ਦੱਸਿਆ ਕੇ ਉਨ੍ਹਾਂ ਦੀ ਹਵੇਲ਼ੀ ਪਿੰਡ ਦੇ ਬਾਹਰਵਾਰ ਨਹਿਰ ਵਾਲੇ ਪਾਸੇ ਹੈ। ਬੀਤੇ ਦਿਨ ਹਵੇਲ਼ੀ ’ਚੋਂ ਅਣਪਛਾਤੇ ਚੋਰਾਂ ਵਲੋਂ ਟੁੱਲੂ ਪੰਪ, ਛੱਤ ਵਾਲੇ ਪੱਖੇ, ਛੱਤ ਦੇ ਗਾਡਰ ਅਤੇ ਹੋਰ ਵੀ ਸਾਮਾਨ ਚੋਰੀ ਕਰ ਲਿਆ ਗਿਆ।
ਨਸ਼ਾ ਮੁਕਤ ਅਭਿਆਨ ਤਹਿਤ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਜਾਗਰੂਕਤਾ ਸੈਮੀਨਾਰ
Ad Position 22
No active advertisement
ਪਿਛਲੀ ਖ਼ਬਰ ‘ਆਪ’ ਨੇ ਮਹਿਲਾ ਸਖੀਆਂ ਦੇ ਸਨਮਾਨ ਲਈ ਸਮਾਗਮ ਕਰਵਾਇਆ ਪਵਨ ਕੁਮਾਰ ਟੀਨੂੰ ਨੇ ਭੈਣਾਂ ਦਾ ਕੀਤਾ ਅਗਲੀ ਖ਼ਬਰ ਪੰਜਾਬ ਪੁਲਿਸ ਦੇ ਐਸ. ਆਈ. ਹਰਵਿੰਦਰ ਸਿੰਘ ਗਿੱਲ ਬਣੇ ਇੰਸਪੈਕਟਰ
Ad Position 24