01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

‘ਆਪ’ ਨੇ ਮਹਿਲਾ ਸਖੀਆਂ ਦੇ ਸਨਮਾਨ ਲਈ ਸਮਾਗਮ ਕਰਵਾਇਆ ਪਵਨ ਕੁਮਾਰ ਟੀਨੂੰ ਨੇ ਭੈਣਾਂ ਦਾ ਕੀਤਾ

ਆਦਮਪੁਰ, 1 ਸਤੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵਲੋਂ ਸਮੂਹ ਮਹਿਲਾ ਸਖੀਆਂ ਅਤੇ ਭੈਣਾਂ ਨੂੰ ਰੱਖੜੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ । ਉਪਰੰਤ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਆਦਮਪੁਰ ਵਿਖੇ ਇੱਕ ਵਿਸ਼ੇਸ਼ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮਹਿਲਾ ਸਖੀਆਂ ਵਲੋਂ ਪੰਜਾਬੀ ਲੋਕ ਨਾਚ ਅਤੇ ਗਿੱਧਾ ਪੇਸ਼ ਕੀਤਾ ਗਿਆ ।

Ad Position 21
repet_subhas-goyals [Copy P29]
ਪ੍ਰੋਗਰਾਮ ਦੌਰਾਨ ਸਖੀਆਂ ਭੈਣਾਂ ਦੇ ਨਾਲ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਸਮੇਤ ਪਾਰਟੀ ਦੇ ਸੀਨੀਅਰ ਆਗੂ। ਤਸਵੀਰ-ਹਰਪ੍ਰੀਤ ਸਿੰਘ 02-09-2026
ਆਦਮਪੁਰ, 1 ਸਤੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵਲੋਂ ਸਮੂਹ ਮਹਿਲਾ ਸਖੀਆਂ ਅਤੇ ਭੈਣਾਂ ਨੂੰ ਰੱਖੜੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ । ਉਪਰੰਤ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਆਦਮਪੁਰ ਵਿਖੇ ਇੱਕ ਵਿਸ਼ੇਸ਼ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮਹਿਲਾ ਸਖੀਆਂ ਵਲੋਂ ਪੰਜਾਬੀ ਲੋਕ ਨਾਚ ਅਤੇ ਗਿੱਧਾ ਪੇਸ਼ ਕੀਤਾ ਗਿਆ । ਪ੍ਰੋਗਰਾਮ ਦੇ ਅੰਤ ਵਿੱਚ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵਲੋਂ ਸਮਾਗਮ ਵਿੱਚ ਪਹੁੰਚੀਆਂ ਮਹਿਲਾ ਸਖੀਆਂ ਭੈਣਾਂ ਨੂੰ ਵੱਡੇ ਵੀਰ ਪਵਨ ਟੀਨੂੰ ਵਲੋਂ ਬਣਦਾ ਮਾਨ ਸਨਮਾਨ ਦਿੱਤਾ ਗਿਆ। ਪਵਨ ਟੀਨੂੰ ਵਲੋਂ ਭੈਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੈਣਾਂ ਦਾ ਇਹ ਸਤਿਕਾਰ ਅਤੇ ਪਿਆਰ ਹੀ ਉਨ੍ਹਾਂ ਦੀ ਅਸਲ ਤਾਕਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਨਾਲ ਜੁੜੀਆਂ ਭੈਣਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਅੱਗੇ ਲਿਜਾਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ। ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ‘ਤੇ ਪਹਿਰਾ ਦਿੰਦਿਆਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਤਰੱਕੀ ਦੀ ਰਫ਼ਤਾਰ ਬਰਕਰਾਰ ਰੱਖਣ ਲਈ ਸਾਲ 2027 ਵਿੱਚ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ, ਤਾਂ ਜੋ ਪੰਜਾਬ ਹੋਰ ਬੁਲੰਦੀਆਂ ‘ਤੇ ਪਹੁੰਚ ਸਕੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ, ਦਲਜੀਤ ਸਿੰਘ ਮਿਨਹਾਸ ਚੇਅਰਮੈਨ ਬਲਾਕ ਸੰਮਤੀ ਆਦਮਪੁਰ, ਹਰ ਕੀਤ ਸਿੰਘ ਨਿੱਝਰ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਪਰਮਜੀਤ ਪੰਮਾ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ, ਕਾਪੀ ਪਤਾਰਾ ਯੂਥ ਪ੍ਰਧਾਨ, ਲਖਬੀਰ ਸਿੰਘ ਹਜਾਰਾ ਜ਼ਿਲ੍ਹਾਂ ਪ੍ਰੀਸ਼ਦ ਮੈਂਬਰ ਪਤਾਰਾ, ਜਸ ਦਿਆਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਹਿਰਾਮ ਸਰਿਸ਼ਤਾ, ਸਰਬਜੀਤ ਹੈਪੀ ਜ਼ਿਲ੍ਹਾਂ ਪ੍ਰੀਸ਼ਦ ਮੈਂਬਰ ਜੰਡੂ ਸਿੰਘਾ, ਸਮੂਟਾ ਸਿੰਘ ਕਾਲਰਾ ਸਾਬਕਾ ਸਰਪੰਚ, ਲਖਬੀਰ ਸਿੰਘ ਸਾਰੋਵਾਦ, ਪ੍ਰੇਮ ਕੁਮਾਰ ਭੋਜੋਵਾਲ,ਹਰਵਿੰਦਰ ਸਿੰਘ ਵਾਈਸ ਪ੍ਰਧਾਨ, ਕੰਨੂ ਵਾਈਸ ਪ੍ਰਧਾਨ, ਕੌਂਸਲਰ ਪਵਿੱਤਰ ਸਿੰਘ, ਕੌਂਸਲਰ ਜੋਗਿੰਦਰ ਪਾਲ,ਦਵਿੰਦਰ ਸੂਰੀ,ਕੌਂਸਲਰ ਅਮਰੀਕ ਸਿੰਘ, ਬਿਕਰਮ ਬੱਧਣ ਕੌਂਸਲਰ, ਸੁਮਿੱਤਰਾ ਦੇਵੀ ਕੌਂਸਲਰ, ਰੀਨਾ ਅਗਰਵਾਲ ਕੌਂਸਲਰ, ਆਸ਼ਾ ਰਾਣੀ ਕੌਂਸਲਰ, ਕ੍ਰਿਸ਼ਨਾ ਗਰੇਵਾਲ, ਲਖਵੀਰ ਕੌਰ ਸੰਘਾ ਸੰਮਤੀ ਮੈਂਬਰ, ਕੁਲਬੀਰ ਕੌਰ ਸਰਪੰਚ, ਅਮਨਦੀਪ ਕੌਰ ਸਰਪੰਚ, ਹਨੀ ਭੱਟੀ, ਲੈਕਚਰਾਰ ਗੁਰਿੰਦਰ ਸਿੰਘ, ਰਾਕੇਸ਼ ਅਗਰਵਾਲ ਸੁਮੇਤ ਬਲਾਕ ਸੰਮਤੀ ਮੈਂਬਰ ਤੇ ਪਿੰਡਾਂ ਦੇ ਸਰਪੰਚ ਔਰਤਾਂ ਸਮੇਤ ਵੱਡੀ ਗਿਣਤੀ ’ਚ ਭੈਣਾਂ ਹਾਜ਼ਰ ਹੋਈਆਂ।
Ad Position 22
No active advertisement
ਪਿਛਲੀ ਖ਼ਬਰ ਤਕਨੀਕੀ ਨੁਕਸ ਕਾਰਨ ਅੱਪਰਾ ਤੇ ਆਸ-ਪਾਸ ਦੇ ਪਿੰਡਾਂ ’ਚ 2 ਦਿਨ ’ਚ ਕਰੀਬ 24 ਘੰਟੇ ਬਿਜਲੀ ਦੀ ਸਪਲਾਈ ਰਹੀ ਠੱਪ ਅਗਲੀ ਖ਼ਬਰ ਐਨ.ਆਰ.ਆਈ. ਦੇ ਬੰਦ ਘਰ ’ਚੋਂ ਸਾਰਾ ਸਾਮਾਨ ਚੋਰੀ
Ad Position 24