ਤਕਨੀਕੀ ਨੁਕਸ ਕਾਰਨ ਅੱਪਰਾ ਤੇ ਆਸ-ਪਾਸ ਦੇ ਪਿੰਡਾਂ ’ਚ 2 ਦਿਨ ’ਚ ਕਰੀਬ 24 ਘੰਟੇ ਬਿਜਲੀ ਦੀ ਸਪਲਾਈ ਰਹੀ ਠੱਪ
ਅੱਪਰਾ, 1 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਬੀਤੇ 2 ਦਿਨ ਕਸਬਾ ਅੱਪਰਾ ਅਤੇ ਆਸ-ਪਾਸ ਦੇ ਪਿੰਡਾਂ ’ਚ 48 ਘੰਟਿਆਂ ’ਚੋਂ ਕਰੀਬ 24 ਘੰਟੇ ਬਿਜਲੀ ਦੀ ਸਪਲਾਈ ਠੱਪ ਰਹੀ। ਅੱਤ ਦੀ ਗਰਮੀ ਕਾਰਨ ਆਮ ਲੋਕਾਂ ਖਾਸ ਕਰਕੇ ਬੱਚਿਆਂ ਨੇ ਪ੍ਰੇਸ਼ਾਨੀ ’ਚ ਸਮਾਂ ਕੱਢਿਆ।
ਗ
ਗਰਮੀ ਨੇ ਲੋਕਾਂ ਦਾ ਕੱਢਿਆ ਤਰਾਹ
02-09-2026
ਅੱਪਰਾ, 1 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਬੀਤੇ 2 ਦਿਨ ਕਸਬਾ ਅੱਪਰਾ ਅਤੇ ਆਸ-ਪਾਸ ਦੇ ਪਿੰਡਾਂ ’ਚ 48 ਘੰਟਿਆਂ ’ਚੋਂ ਕਰੀਬ 24 ਘੰਟੇ ਬਿਜਲੀ ਦੀ ਸਪਲਾਈ ਠੱਪ ਰਹੀ। ਅੱਤ ਦੀ ਗਰਮੀ ਕਾਰਨ ਆਮ ਲੋਕਾਂ ਖਾਸ ਕਰਕੇ ਬੱਚਿਆਂ ਨੇ ਪ੍ਰੇਸ਼ਾਨੀ ’ਚ ਸਮਾਂ ਕੱਢਿਆ। ਪ੍ਰਾਪਤ ਵੇਰਵਿਆਂ ਅਨੁਸਾਰ 66 ਕੇ.ਵੀ.ਏ. ਸਬ ਸਟੇਸ਼ਨ ਅੱਪਰਾ ਨੂੰ ਬਿਜਲੀ ਦੀ ਸਪਲਾਈ 220 ਕੇ.ਵੀ.ਏ. ਸਬ ਸਟੇਸ਼ਨ ਗੁਰਾਇਆ ਤੋਂ ਆਉਂਦੀ ਹੈ। ਬੀਤੇ ਐਤਵਾਰ ਅਚਾਨਕ ਹੀ ਰਾਤ 12 ਵਜੇ ਦੇ ਕਰੀਬ ਕਸਬਾ ਅੱਪਰਾ ਦੀ ਬੱਤੀ ਗੁੱਲ ਹੋ ਗਈ। ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਫੋਨ ਕਰਨ ’ਤੇ ਪਤਾ ਲੱਗਾ ਕਿ ਸਪਲਾਈ ਗੁਰਾਇਆਂ ਤੋਂ ਹੀ ਬੰਦ ਹੈ ਅਤੇ ਕੋਈ ਵੱਡਾ ਤਕਨੀਕੀ ਨੁਕਸ ਪਿਆ ਹੋਇਆ ਹੈ। ਜਿਸ ਕਾਰਨ ਸਿਰਫ ਅੱਪਰਾ ਹੀ ਨਹੀਂ ਸਾਰੇ ਇਲਾਕੇ ’ਚ ਹੀ ਬਿਜਲੀ ਬੰਦ ਹੋ ਗਈ ਸੀ। ਲੋਕਾਂ ਨੇ ਨਿੱਕੇ ਬੱਚਿਆਂ, ਬਿਮਾਰਾਂ ਤੇ ਬਜ਼ੁਰਗਾਂ ਨੇ ਅੱਤ ਦੀ ਗਰਮੀ ’ਚ ਇਸ ਆਸ ਨਾਲ ਰਾਤ ਮਸਾਂ ਲੰਘਾਈ ਕਿ ਸ਼ਾਇਦ ਸਵੇਰ ਹੁੰਦਿਆਂ ਹੀ ਬਿਜਲੀ ਆ ਜਾਵੇਗੀ। ਪਰ ਬਿਜਲੀ ਕਾਮਿਆਂ ਤੇ ਟੈਕਨੀਸ਼ਨਾਂ ਦੀ ਕਰੀਬ 14 ਘੰਟੇ ਦੀ ਕਠਿਨ ਘਾਲਣਾ ਕਾਰਨ ਸਪਲਾਈ ਐਤਵਾਰ ਬਾਅਦ ਦੁਪਹਿਰ ਕਰੀਬ 2 ਵਜੇ ਚਾਲੂ ਹੋਈ ਤਾਂ ਲੋਕਾਂ ਸੁਖ ਦਾ ਸਾਹ ਲਿਆ। ਇੰਨੇ ਸਮੇਂ ’ਚ ਇਨਵਰਟਰ ਜੁਆਬ ਦੇ ਚੁੱਕੇ ਸਨ ਅਤੇ ਪਾਣੀ ਦੀਆਂ ਟੈਂਕੀਆਂ ਵੀ ਖਤਮ ਹੋ ਚੁੱਕੀਆਂ ਸਨ। ਇਹ ਖੁਸ਼ੀ ਬਹੁਤੀ ਦੇਰ ਟਿਕੀ ਨਾ ਰਹਿ ਸਕੀ ਤੇ 24 ਘੰਟੇ ਬਾਅਦ ਸੋਮਵਾਰ ਬਾਅਦ ਦਪਹਿਰ ਕਰੀਬ 2 ਵਜੇ ਫਿਰ ਸਾਰੇ ਇਲਾਕੇ ’ਚ ਬਿਜਲੀ ਬੰਦ ਹੋ ਗਈ ਤੇ ਰਾਤ ਕਰੀਬ 12 ਵਜੇ ਹੀ ਸਪਲਾਈ ਚਾਲੂ ਹੋ ਸਕੀ। ਐਤਵਾਰ ਤਾਂ ਸਾਰੇ ਕੰਮਾਂ-ਕਾਰਾਂ ਤੇ ਦੁਕਾਨਾਂ ’ਤੇ ਛੁੱਟੀ ਸੀ। ਪਰ ਬੀਤੇ ਕੱਲ ਦਿਨ ਸਮੇਂ ਬਿਜਲੀ ਬੰਦ ਹੋਣ ਕਾਰਨ ਸਾਰੇ ਹੀ ਕੰਮਾਂ-ਕਾਰਾਂ ਵਾਲਿਆਂ ਤੇ ਦੁਕਾਨਾਂ ’ਤੇ ਕਾਰੋਬਾਰ ਵੀ ਠੱਪ ਰਹੇ ਅਤੇ ਲੋਕ ਆਪਣੇ ਕਰੀਬੀਆਂ ਨੂੰ ਫੋਨ ਕਰਕੇ ਅਤੇ ਗੁਰਾਇਆਂ ਸ਼ਿਕਾਇਤ ਘਰ ਵਿਖੇ ਫੋਨ ਕਰਕੇ ਜਾਣਕਾਰੀ ਲੈਂਦੇ ਰਹੇ।