01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮਹਿਤਪੁਰ ’ਚ ਸ਼ਰੇਆਮ ਨਾਜਾਇਜ਼ ਇਮਾਰਤਾਂ ਉਸਾਰਨ ਤੇ ਨਾਜਾਇਜ਼ ਕਾਲੋਨੀਆਂ ਕੱਟਣ ਦਾ ਸਿਲਸਿਲਾ ਲਗਾਤਾਰ ਜਾਰੀ

ਮਹਿਤਪੁਰ, 1 ਸਤੰਬਰ (ਲਖਵਿੰਦਰ ਸਿੰਘ)-ਨਗਰ ਪੰਚਾਇਤ ਹਮੇਸ਼ਾ ਆਪਣੇ ਕੰਮਾਂ ਨੂੰ ਲੈ ਕੇ ਸੁਰੱਖੀਆਂ ’ਚ ਰਹਿੰਦੀ ਹੈ, ਚਾਹੇ ਉਹ ਸ਼ਹਿਰ ਦੇ ਕੂੜੇ ਚੱਕਣ, ਸ਼ਹਿਰ ਦੀ ਸਫ਼ਾਈ ਕਰਨ, ਨਾਜਾਇਜ਼ ਕਬਜ਼ੇ ਹਟਾਉਣ ਅਤੇ ਹੋਰ ਕੰਮਾਂ ਨੂੰ ਪੂਰਾ ਕਰਨ ’ਚ ਅਸਫ਼ਲ ਹੈ। ਜੇਕਰ ਗੱਲ ਕਰੀਏ ਨਾਜਾਇਜ਼ ਕਬਜ਼ਿਆਂ, ਨਾਜਾਇਜ਼ ਕੱਟ ਹੋ ਰਹੀਆ ਕਾਲੋਨੀਆਂ ਤੇ ਨਾਜਾਇਜ਼ ਉਸਾਰੀਆਂ ਦੀ ਤਾਂ ਸ਼ਾਇਦ ਮਹਿਤਪੁਰ ਅਧੀਨ ਆਉਂਦਾ ਐਸਾ ਇਲਾਕਾ ਨਹੀਂ ਹੋਵੇਗਾ, ਜਿੱਥੇ ਨਗਰ ਪੰਚਾਇਤ ਦੇ ਭ੍ਰਿਸ਼ਟ ਅਧਿਕਾਰੀਆਂ ਤੇ ਚੁਣੇ ਹੋਏ ਮੁਹਤਬਰਾਂ ਦੀ ਸ਼ਹਿ ’ਤੇ ਸ਼ਰੇਆਮ ਨਾਜਾਇਜ਼ ਉਸਾਰੀਆਂ ਨਾ ਹੋ ਰਹੀਆਂ ਹੋਣ ਤੇ ਜਿਸ ਦੀ ਮਿਸਾਲ ਮਹਿਤਪੁਰ ’ਚ ਸ਼ਰੇਆਮ ਕਾਲੋਨੀਆਂ ਕੱਟੀਆਂ ਤੇ ਸ਼ਰੇਆਮ ਨਾਜਾਇਜ਼ ਉਸਾਰੀਆਂ ਵੀ ਹੁੰਦੀਆ ਰਹਿੰਦੀਆਂ ਹਨ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਹੋਣ ਵਾਲੀਆਂ ਨਾਜਾਇਜ਼ ਉਸਾਰੀਆਂ ’ਤੇ ਸੰਬੰਧਿਤ ਉੱਚ ਅਧਿਕਾਰੀ ਵੀ ਕੋਈ ਕਾਰਵਾਈ ਕਰਨ ਤੋਂ ਪਰਹੇਜ਼ ਕਰਦੇ ਨਜ਼ਰ ਆਉਂਦੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮਹਿਤਪੁਰ, 1 ਸਤੰਬਰ (ਲਖਵਿੰਦਰ ਸਿੰਘ)-ਨਗਰ ਪੰਚਾਇਤ ਹਮੇਸ਼ਾ ਆਪਣੇ ਕੰਮਾਂ ਨੂੰ ਲੈ ਕੇ ਸੁਰੱਖੀਆਂ ’ਚ ਰਹਿੰਦੀ ਹੈ, ਚਾਹੇ ਉਹ ਸ਼ਹਿਰ ਦੇ ਕੂੜੇ ਚੱਕਣ, ਸ਼ਹਿਰ ਦੀ ਸਫ਼ਾਈ ਕਰਨ, ਨਾਜਾਇਜ਼ ਕਬਜ਼ੇ ਹਟਾਉਣ ਅਤੇ ਹੋਰ ਕੰਮਾਂ ਨੂੰ ਪੂਰਾ ਕਰਨ ’ਚ ਅਸਫ਼ਲ ਹੈ। ਜੇਕਰ ਗੱਲ ਕਰੀਏ ਨਾਜਾਇਜ਼ ਕਬਜ਼ਿਆਂ, ਨਾਜਾਇਜ਼ ਕੱਟ ਹੋ ਰਹੀਆ ਕਾਲੋਨੀਆਂ ਤੇ ਨਾਜਾਇਜ਼ ਉਸਾਰੀਆਂ ਦੀ ਤਾਂ ਸ਼ਾਇਦ ਮਹਿਤਪੁਰ ਅਧੀਨ ਆਉਂਦਾ ਐਸਾ ਇਲਾਕਾ ਨਹੀਂ ਹੋਵੇਗਾ, ਜਿੱਥੇ ਨਗਰ ਪੰਚਾਇਤ ਦੇ ਭ੍ਰਿਸ਼ਟ ਅਧਿਕਾਰੀਆਂ ਤੇ ਚੁਣੇ ਹੋਏ ਮੁਹਤਬਰਾਂ ਦੀ ਸ਼ਹਿ ’ਤੇ ਸ਼ਰੇਆਮ ਨਾਜਾਇਜ਼ ਉਸਾਰੀਆਂ ਨਾ ਹੋ ਰਹੀਆਂ ਹੋਣ ਤੇ ਜਿਸ ਦੀ ਮਿਸਾਲ ਮਹਿਤਪੁਰ ’ਚ ਸ਼ਰੇਆਮ ਕਾਲੋਨੀਆਂ ਕੱਟੀਆਂ ਤੇ ਸ਼ਰੇਆਮ ਨਾਜਾਇਜ਼ ਉਸਾਰੀਆਂ ਵੀ ਹੁੰਦੀਆ ਰਹਿੰਦੀਆਂ ਹਨ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਹੋਣ ਵਾਲੀਆਂ ਨਾਜਾਇਜ਼ ਉਸਾਰੀਆਂ ’ਤੇ ਸੰਬੰਧਿਤ ਉੱਚ ਅਧਿਕਾਰੀ ਵੀ ਕੋਈ ਕਾਰਵਾਈ ਕਰਨ ਤੋਂ ਪਰਹੇਜ਼ ਕਰਦੇ ਨਜ਼ਰ ਆਉਂਦੇ ਹਨ। ਜਦੋ ਇਸ ਸੰਬੰਧੀ ਮਹਿਤਪੁਰ ਤੋਂ ਨਕੋਦਰ ਰੋਡ ਤੇ ਪ੍ਰਸਾਸ਼ਨ ਦੇ ਅੱਖੀ ਘੱਟਾ ਪਾ ਕੇ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਤੇ ਤਿਆਰ ਕੀਤੀ ਜਾ ਰਹੀ ਨਾਜਾਇਜ਼ ਇਮਾਰਤ ਦਾ ਦੌਰਾ ਕੀਤਾ ਗਿਆ ਤਾਂ ਦੇਖਣ ’ਚ ਆਇਆ ਕਿ ਉਕਤ ਇੱਕ ਵਿਅਕਤੀ ਵਲੋਂ ਸ਼ਰੇਆਮ ਪੁਰਾਣੀ ਕਾਲੋਨੀ ਦਿਖਾ ਕੇ ਪਿੱਛੇ ਵੱਖਰੀ ਜ਼ਮੀਨ ਜੋੜ ਕੇ ਨਾਜਾਇਜ਼ ਉਸਾਰੀਆਂ ਕਰਵਾਈਆਂ ਜਾ ਰਹੀਆਂ ਹਨ।ਦੂਸਰਾ ਬਿਨਾਂ ਪਾਸ ਕਾਲੋਨੀ ਵਿਖੇ ਸੜਕ ਬਣਾ ਕੇ ਪਲਾਟ ਵੀ ਸੇਲ ਕੀਤੇ ਜਾ ਰਹੇ ਹਨ। ਇਸ ਵੱਡੇ ਪੱਧਰ ’ਤੇ ਸਰਕਾਰੀ ਖਜ਼ਾਨੇ ਨੂੰ ਲੱਗ ਰਹੇ ਚੂਨੇ ਲਈ ਸਬੰਧਿਤ ਵਿਭਾਗਾਂ ’ਚੋ ਕੌਣ ਜ਼ਿੰਮੇਵਾਰ ਹੈ ਜਾਂ ਫਿਰ ਨਗਰ ਪੰਚਾਇਤ ਦੇ ਕੁਝ ਭ੍ਰਿਸ਼ਟ ਅਧਿਕਾਰੀਆਂ ਦੀ ਸ਼ਹਿ ’ਤੇ ਸ਼ਰੇਆਮ ਨਾਜਾਇਜ਼ ਉਸਾਰੀਆਂ ਤੇ ਕਾਲੋਨੀਆਂ ਕੱਟੀਆ ਜਾ ਰਹੀਆਂ ਹਨ। ਸੂਤਰਾਂ ਤੋਂ ਜਾਣਕਾਰੀ ਅਨੁਸਾਰ ਖ਼ਬਰ ਮਿਲੀ ਹੈ ਕਿ ਮਹਿਤਪੁਰ ਦੇ ਕੁਝ ਰਿਹਾਇਸ਼ੀ ਮਕਾਨ ਵੀ ਕੌਂਸਲਰਾਂ ਤੇ ਮੁਹਤਬਰਾਂ ਦੀ ਸ਼ਹਿ ’ਤੇ ਬਿਨ੍ਹਾਂ ਨਕਸ਼ੇ ਪਾਸ ਕਰਵਾਏ ਬਣ ਰਹੇ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ ਇਨ੍ਹਾਂ ਵਿਅਕਤੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਹਲਕੇ ਤੋਂ ਚੰਡੀਗੜ੍ਹ ਧਰਨੇ ਲਈ ਭਾਕਿਯੂ (ਕਾਦੀਆਂ) ਦਾ ਜਥਾ ਰਵਾਨਾ ਅਗਲੀ ਖ਼ਬਰ ਤਕਨੀਕੀ ਨੁਕਸ ਕਾਰਨ ਅੱਪਰਾ ਤੇ ਆਸ-ਪਾਸ ਦੇ ਪਿੰਡਾਂ ’ਚ 2 ਦਿਨ ’ਚ ਕਰੀਬ 24 ਘੰਟੇ ਬਿਜਲੀ ਦੀ ਸਪਲਾਈ ਰਹੀ ਠੱਪ
Ad Position 24