ਸ਼ਹੀਦ ਬਾਬਾ ਮਤੀ ਜੀ ਖੇਡ ਟੂਰਨਾਮੈਂਟ: ਆਲ ਓਪਨ ਕਬੱਡੀ ’ਚ ਸੰਤ ਬਾਬਾ ਜਵਾਲਾ ਸਿੰਘ ਕਲੱਬ ਨੇ ਮਾਰੀ ਬਾਜ਼ੀ, ਬਣੀ ਚੈਂਪੀਅਨ
ਆਦਮਪੁਰ, 6 ਸਤੰਬਰ (ਹਰਪ੍ਰੀਤ ਸਿੰਘ)-ਸ਼ਹੀਦ ਬਾਬਾ ਮਤੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਵਾਏ ਗਏ ਸਾਲਾਨਾ ਖੇਡ ਪੇਂਡੂ ਟੂਰਨਾਮੈਂਟ ਦੇ ਚੌਥੇ ਦਿਨ ਖੇਡ ਪ੍ਰੇਮੀਆਂ ਨੂੰ ਬਹੁਤ ਹੀ ਰੋਮਾਂਚਕ ਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਇਸ ਟੂਰਨਾਮੈਂਟ ਦੇ ਸਭ ਤੋਂ ਖ਼ਾਸ ਅਤੇ ਖਿੱਚ ਦੇ ਕੇਂਦਰ ਰਹੇ ‘ਆਲ ਓਪਨ ਕਬੱਡੀ ਮੁਕਾਬਲੇ’ ਵਿਚ ਸੰਤ ਬਾਬਾ ਜਵਾਲਾ ਸਿੰਘ ਕਬੱਡੀ ਕਲੱਬ ਨੇ ਬਹਿਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮ ਬਾਬਾ ਕਰਮੂ ਦਾਸ ਸਪੋਰਟਸ ਕਲੱਬ ਨੂੰ ਵੱਡੇ ਅੰਤਰ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਟੂਰਨਾਮੈਂਟ ਦੀ ਓਵਰਆਲ ਟਰਾਫ਼ੀ ਆਪਣੇ ਨਾਂਅ ਕਰ ਲਈ ਹੈ।
ਆਦਮਪੁਰ, 6 ਸਤੰਬਰ (ਹਰਪ੍ਰੀਤ ਸਿੰਘ)-ਸ਼ਹੀਦ ਬਾਬਾ ਮਤੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਵਾਏ ਗਏ ਸਾਲਾਨਾ ਖੇਡ ਪੇਂਡੂ ਟੂਰਨਾਮੈਂਟ ਦੇ ਚੌਥੇ ਦਿਨ ਖੇਡ ਪ੍ਰੇਮੀਆਂ ਨੂੰ ਬਹੁਤ ਹੀ ਰੋਮਾਂਚਕ ਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਇਸ ਟੂਰਨਾਮੈਂਟ ਦੇ ਸਭ ਤੋਂ ਖ਼ਾਸ ਅਤੇ ਖਿੱਚ ਦੇ ਕੇਂਦਰ ਰਹੇ ‘ਆਲ ਓਪਨ ਕਬੱਡੀ ਮੁਕਾਬਲੇ’ ਵਿਚ ਸੰਤ ਬਾਬਾ ਜਵਾਲਾ ਸਿੰਘ ਕਬੱਡੀ ਕਲੱਬ ਨੇ ਬਹਿਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮ ਬਾਬਾ ਕਰਮੂ ਦਾਸ ਸਪੋਰਟਸ ਕਲੱਬ ਨੂੰ ਵੱਡੇ ਅੰਤਰ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਟੂਰਨਾਮੈਂਟ ਦੀ ਓਵਰਆਲ ਟਰਾਫ਼ੀ ਆਪਣੇ ਨਾਂਅ ਕਰ ਲਈ ਹੈ। ਮੈਚ ਦੇ ਸਮਾਪਨ ਤੋਂ ਬਾਅਦ ਪ੍ਰਬੰਧਕ ਕਮੇਟੀ ਵਲੋਂ ਬੈਸਟ ਰੇਡਰ ਮੰਗਲੂ ਬਾਹੂਪੁਰ, ਅਤੇ ਵੈਸਟ ਜਾਫੀ ਕਿੰਦਾ ਫੌਜੀ ਕੜਿਆਲ ਨੂੰ 31, 31 ਹਜ਼ਾਰ ਰੁਪਏ ਨਾਲ ਨਿਵਾਜਿਆ, ਇਸੇ ਤਰ੍ਹਾਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਕਬੱਡੀ ਦੀ ਜੇਤੂ ਟੀਮ ਨੂੰ ਇਕ ਲੱਖ ਰੁਪਏ ਨਕਦ ਇਨਾਮ ਅਤੇ ਸ਼ਾਨਦਾਰ ਟਰਾਫ਼ੀ ਭੇਟ ਕੀਤੀ ਗਈ। ਖੇਡ ਪ੍ਰਬੰਧਕਾਂ ਨੇ ਆਏ ਹੋਏ ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪੇਂਡੂ ਟੂਰਨਾਮੈਂਟ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।ਇਸ ਮੌਕੇ ਸਰਪੰਚ ਹਰਪਾਲ ਸਿੰਘ, ਸਤਨਾਮ ਸਿੰਘ ਸੰਮਤੀ ਮੈਂਬਰ, ਪ੍ਰਧਾਨ ਕੁਲਵਿੰਦਰ ਸਿੰਘ, ਪ੍ਰਧਾਨ ਗੁਰਮੀਤ ਸਿੰਘ, ਸੰਚਾਲਕ ਅਮਰਜੀਤ ਸਿੰਘ ਕੁੱਕਾ, ਪ੍ਰਿੰਸੀਪਲ ਅਮਰੀਕ ਸਿੰਘ ਹਰਜਾਪ ਸਿੰਘ ਦੋਨੋਂ ਸੈਕਟਰੀ, ਦਵਿੰਦਰ ਸਿੰਘ ਖਜਾਨਚੀ, ਮਨਿੰਦਰ ਸਿੰਘ ਅਵਤਾਰ ਸਿੰਘ ਕਬੱਡੀ ਇੰਚਾਰਜ, ਗੁਰਜੀਤ ਸਿੰਘ, ਚਰਨਜੀਤ ਸਿੰਘ, ਅਵਤਾਰ ਸਿੰਘ ਤਾਰੀ, ਬਲਵੀਰ ਸਿੰਘ,ਕੁਰਵਰਨ ਸਿੰਘ ਖੇਡ ਕਮੇਟੀ ਦੇ ਸਮੂਹ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ‘ਚ ਪਿੰਡ ਵਾਸੀ, ਖੇਡ ਪ੍ਰੇਮੀ, ਅਤੇ ਇਲਾਕੇ ਦੀਆਂ ਮੁੱਖ ਸ਼ਖਸੀਅਤਾਂ ਹਾਜ਼ਰ ਹੋਈਆਂ।