07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੰਜਾਬੀ ਸਾਹਿਤ ਨੂੰ ਨਵਾਂ ਤੋਹਫ਼ਾ: ਕਹਾਣੀ ਸੰਗ੍ਰਹਿ ‘ਹੈੱਡਮਾਸਟਰ ਚੂਹੜ ਸਿੰਘ’ ਸ਼ਾਨੋ-ਸ਼ੌਕਤ ਨਾਲ ਰਿਲੀਜ਼

ਬਿਲਗਾ, 6 ਸਤੰਬਰ (ਤਜਿੰਦਰ ਕੁਮਾਰ)- ਪਿੰਡ ਮੁਆਈ ਵਿਖੇ ਇੱਕ ਨਿੱਜੀ ਹੋਟਲ ਵਿੱਚ ਲੇਖਕ ਅਮਨਦੀਪ ਸਿੰਘ ਫਰਵਾਲਾ ਵੱਲੋਂ ਰਚਿਤ ਕਹਾਣੀ ਸੰਗ੍ਰਹਿ ‘ਹੈਡਮਾਸਟਰ ਚੂਹੜ ਸਿੰਘ’ ਦਾ ਰਸਮੀ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਲਾਇਬ੍ਰੇਰੀ ਫਰਵਾਲਾ, ਪੰਜਾਬ ਕਲਾ ਦਰਪਣ ਸ਼ਾਮਪੁਰ ਰਜਿ ਅਤੇ ਮੰਜਕੀ ਪੰਜਾਬੀ ਸੱਥ ਲਾਬੜਾਂ ਵੱਲੋਂ ਸੰਯੁਕਤ ਰੂਪ ਵਿੱਚ ਕਰਵਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਬਿਲਗਾ, 6 ਸਤੰਬਰ (ਤਜਿੰਦਰ ਕੁਮਾਰ)- ਪਿੰਡ ਮੁਆਈ ਵਿਖੇ ਇੱਕ ਨਿੱਜੀ ਹੋਟਲ ਵਿੱਚ ਲੇਖਕ ਅਮਨਦੀਪ ਸਿੰਘ ਫਰਵਾਲਾ ਵੱਲੋਂ ਰਚਿਤ ਕਹਾਣੀ ਸੰਗ੍ਰਹਿ ‘ਹੈਡਮਾਸਟਰ ਚੂਹੜ ਸਿੰਘ’ ਦਾ ਰਸਮੀ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਲਾਇਬ੍ਰੇਰੀ ਫਰਵਾਲਾ, ਪੰਜਾਬ ਕਲਾ ਦਰਪਣ ਸ਼ਾਮਪੁਰ ਰਜਿ ਅਤੇ ਮੰਜਕੀ ਪੰਜਾਬੀ ਸੱਥ ਲਾਬੜਾਂ ਵੱਲੋਂ ਸੰਯੁਕਤ ਰੂਪ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਪਦਮ ਸ੍ਰੀ ਸਰਦਾਰ ਪਰਗਟ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਨਵਜੋਤ ਸਿੰਘ ਦਾਹਿਆ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਮੌਕੇ ਸਾਹਿਤ, ਕਲਾ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮਾਂ ਬੋਲੀ ਅਤੇ ਸਾਹਿਤ ਨੂੰ ਮਜ਼ਬੂਤ ਕਰਦੇ ਹਨ ਸਰਦਾਰ ਪਰਗਟ ਸਿੰਘ ਨੇ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਚੰਗੀ ਸਾਹਿਤਕ ਰਚਨਾ ਲੋਕਾਂ ਨੂੰ ਆਪਣੇ ਇਤਿਹਾਸ, ਸੱਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਨਾਲ ਜੋੜਨ ਦਾ ਕੰਮ ਕਰਦੀ ਹੈ। ਉਨ੍ਹਾਂ ਲੇਖਕ ਅਮਨਦੀਪ ਸਿੰਘ ਫਰਵਾਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਵਿਸ਼ੇਸ਼ ਮਹਿਮਾਨ ਡਾ. ਨਵਜੋਤ ਸਿੰਘ ਦਾਹੀਆ ਨੇ ਵੀ ਕਹਾਣੀ ਸੰਗ੍ਰਹਿ ਨੂੰ ਸਾਹਿਤਕ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਦੱਸਦਿਆਂ ਲੇਖਕ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਲੇਖਕ ਅਮਨਦੀਪ ਸਿੰਘ ਫਰਵਾਲਾ ਨੇ ਹਾਜ਼ਰ ਮਹਿਮਾਨਾਂ, ਸਾਹਿਤਕਾਰਾਂ ਅਤੇ ਪ੍ਰਬੰਧਕ ਸੰਸਥਾਵਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਕਿਤਾਬ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪੰਜਾਬੀ ਸਾਹਿਤ ਦੇ ਵਿਕਾਸ ਲਈ ਅਜਿਹੇ ਉਪਰਾਲੇ ਜਾਰੀ ਰੱਖਣ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਸਵ. ਨਿਰਮਲ ਸਿੰਘ ਜੌਹਲ, ਸਰਦਾਰ ਪਰਮਜੀਤ ਸਿੰਘ ਜੌਹਲ, ਅਮਰਤ ਫਰਵਾਲਾ ਅਤੇ ਗੁਰਨੂਰ ਧਾਰੀਵਾਲ ਦੀ ਇੱਕ ਛੋਟੀ ਕਵਿਤਾ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ। ਮੰਚ ਸੰਚਾਲਨ ਸਟੇਜ ਸਕੱਤਰ ਦੀ ਭੂਮਿਕਾ ਸੁਮਨ ਸ਼ਾਮਪੁਰੀ ਨੇ ਨਿਭਾਈ। ਇਸ ਮੌਕੇ ਹੈੱਡਮਾਸਟਰ ਚੂਹੜ ਸਿੰਘ ਦੇ ਸਪੁੱਤਰ ਬਲਰਾਜ ਸਿੰਘ, ਪਰਮਜੀਤ ਸਿੰਘ ਜੌਹਲ, ਮੇਜਰ ਸਿੰਘ ਜੌਹਲ, ਸਕੱਤਰ ਦੇਸ਼ ਰਾਜ, ਸੁਖਜਿੰਦਰ ਸਿੰਘ ਮੁੱਚ, ਬਲਜੀਤ ਸਿੰਘ ਜੌਹਲ, ਸਰਪੰਚ ਮੰਗਤ ਰਾਮ ਫਰਵਾਲਾ, ਜਗਦੀਸ਼ ਸਿੰਘ ਰਾਮੇਵਾਲ, ਹਰਜੋਤ ਸਿੰਘ ਫਰਵਾਲਾ, ਐਸ.ਪੀ. ਪਰਮਜੀਤ ਸਿੰਘ ਗਿੱਲ, ਪ੍ਰਧਾਨ ਅਮਰਿੰਦਰ ਸਿੰਘ ਪਨੇਸਰ, ਲਾਇਬ੍ਰੇਰੀਅਨ ਸੁਰਿੰਦਰ ਸਿੰਘ ਰੰਧਾਵਾ, ਲੰਬੜਦਾਰ ਰੇਸ਼ਮ ਸਿੰਘ, ਐਡਵੋਕੇਟ ਹਰਮੀਤ ਸਿੰਘ ਲੱਲੀ, ਤਜਿੰਦਰ ਸਿੰਘ ਬਾਈ ਤਲਵਣ, ਹਰਪ੍ਰੀਤ ਸਿੰਘ ਹੇਅਰ, ਮੁਖਤਿਆਰ ਸਿੰਘ ਹੇਅਰ, ਹੈਪੀ ਸੰਧੂ, ਬਲਵਿੰਦਰ ਸਿੰਘ ਹੁੰਦਲ, ਕਾਮਰੇਡ ਕੁਲਜਿੰਦਰ ਸਿੰਘ, ਜੀਤਾ ਢੇਸੀ, ਸਰਪੰਚ ਅਮਨ ਦਿਓਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇੰਡੋ-ਸਵਿਸ ਸਕੂਲ ਦੇ ਵਿਦਿਆਰਥੀਆਂ ਵਲੋਂ ਡ੍ਰੀਮਲੈਂਡ ਐਮਿਊਜ਼ਮੈਂਟ ਵਾਟਰ ਪਾਰਕ ਦਾ ਦੌਰਾ ਅਗਲੀ ਖ਼ਬਰ ਸ਼ਹੀਦ ਬਾਬਾ ਮਤੀ ਜੀ ਖੇਡ ਟੂਰਨਾਮੈਂਟ: ਆਲ ਓਪਨ ਕਬੱਡੀ ’ਚ ਸੰਤ ਬਾਬਾ ਜਵਾਲਾ ਸਿੰਘ ਕਲੱਬ ਨੇ ਮਾਰੀ ਬਾਜ਼ੀ, ਬਣੀ ਚੈਂਪੀਅਨ
Ad Position 24