ਪਿੰਡ ਮੂਲੇਵਾਲ ਖਹਿਰਾ- ਬ੍ਰਾਹਮਣਾਂ ਦੇ ਸ਼ਹੀਦਾਂ ਦੀ ਯਾਦ ਵਿਚ 50ਵੇਂ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ
ਸ਼ਾਹਕੋਟ, 7 ਸਤੰਬਰ (ਨਗਿੰਦਰ ਸਿੰਘ ਬਾਂਸਲ, ਸੁਖਦੀਪ ਸਿੰਘ)- ਪਿੰਡ ਮੂਲੇਵਾਲ ਖਹਿਰਾ-ਬ੍ਰਾਹਮਣਾਂ ਵਿਖੇ ਸ਼ਹੀਦੀ ਯਾਦਗਾਰ ਸਪੋਰਟਸ ਕਲੱਬ ਵੱਲੋਂ 1947 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 26 ਤੇ 27 ਸਤੰਬਰ ਨੂੰ ਕਰਵਾਏ ਜਾਣ ਵਾਲੇ 50ਵੇਂ ਕਬੱਡੀ ਟੂਰਮਨਾਮੈਂਟ ਦਾ ਪੋਸਟਰ ਪ੍ਰਬਧਕਾਂ ਵਲੋਂ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਸੋਹਣ ਸਿੰਘ ਖਹਿਰਾ, ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਤੇ ਭਿੰਦਾ ਖੈਹਿਰਾ ਕਬੱਡੀ ਕੋਚ ਨੇ ਦੱਸਿਆ ਕਿ 26 ਸਤੰਬਰ ਨੂੰ ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵਕਾਂ ਵੱਲੋਂ ਕੀਤਾ ਜਾਵੇਗਾ।
ਸ਼ਾਹਕੋਟ, 7 ਸਤੰਬਰ (ਨਗਿੰਦਰ ਸਿੰਘ ਬਾਂਸਲ, ਸੁਖਦੀਪ ਸਿੰਘ)- ਪਿੰਡ ਮੂਲੇਵਾਲ ਖਹਿਰਾ-ਬ੍ਰਾਹਮਣਾਂ ਵਿਖੇ ਸ਼ਹੀਦੀ ਯਾਦਗਾਰ ਸਪੋਰਟਸ ਕਲੱਬ ਵੱਲੋਂ 1947 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 26 ਤੇ 27 ਸਤੰਬਰ ਨੂੰ ਕਰਵਾਏ ਜਾਣ ਵਾਲੇ 50ਵੇਂ ਕਬੱਡੀ ਟੂਰਮਨਾਮੈਂਟ ਦਾ ਪੋਸਟਰ ਪ੍ਰਬਧਕਾਂ ਵਲੋਂ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਸੋਹਣ ਸਿੰਘ ਖਹਿਰਾ, ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਤੇ ਭਿੰਦਾ ਖੈਹਿਰਾ ਕਬੱਡੀ ਕੋਚ ਨੇ ਦੱਸਿਆ ਕਿ 26 ਸਤੰਬਰ ਨੂੰ ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵਕਾਂ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 4 ਵੱਡੀਆਂ ਅੰਤਰਰਾਸ਼ਟਰੀ ਕਬੱਡੀ ਟੀਮਾਂ ਦੁਆਬਾ, ਮਾਝਾ, ਮਾਲਵਾ ਅਤੇ ਐਸ.ਜੀ.ਪੀ.ਸੀ. ਕਬੱਡੀ ਕਲੱਬ ਅੰਮ੍ਰਿਤਸਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ ਦੋ ਲੱਖ ਰੁਪਏ ਤੇ ਦੂਸਰਾ ਇਨਾਮ ਡੇਢ ਲੱਖ ਰੁਪਏ ਰੱਖਿਆ ਗਿਆ ਹੈ। ਇਸੇ ਤਰ੍ਹਾਂ ਬੇਸਟ ਰੇਡਰ ਅਤੇੇ ਬੇਸਟ ਜਾਫੀ ਨੂੰ ਟ੍ਰੈਕਟਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਕੋਚ ਪੰਮਾ ਨੇ ਅੱਗੇ ਦੱਸਿਆ ਕਿ ਦੋਆਬਾ ਪੇਡੂ ਲੀਗ ‘ਚ ਪਹਿਲਾ ਇਨਾਮ 41 ਹਜ਼ਾਰ ਰੁਪਏ ਤੇ ਦੂਸਰਾ ਇਨਾਮ 31 ਹਜ਼ਾਰ ਰੁਪਏ, 65 ਕਿਲੋ ਵਰਗ ਭਾਰ (ਪਿੰਡ ਪੱਧਰ) ਵਿਚ ਪਹਿਲਾ ਇਨਾਮ 18 ਹਜ਼ਾਰ ਰੁਪਏ, ਦੂਸਰਾ 15 ਹਜ਼ਾਰ ਰੁਪਏ ਅਤੇ 52 ਕਿਲੋ ਭਾਰ ਵਰਗ (ਪਿੰਡ ਪੱਧਰ) ਵਿਚ ਪਹਿਲਾ ਇਨਾਮ 13 ਹਜ਼ਾਰ ਰੁਪਏ ਤੇ ਦੂਸਰਾ ਇਨਾਮ 10 ਹਜ਼ਾਰ ਰੁਪਏ ਰੱਖਿਆ ਗਿਆ ਹੈ। ਇਸ ਮੌਕੇ ਸਵ. ਸ. ਦਰਬਾਰਾ ਸਿੰਘ ਦੇ ਪਰਿਵਾਰ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਦੋਵੇਂ ਦਿਨ ਅਤੁੱਟ ਵਰਤੇਗਾ। ਇਸ ਮੌਕੇ ਜਥੇਦਾਰ ਸੋਹਣ ਸਿੰਘ ਖਹਿਰਾ ਸਰਪੰਚ, ਸਰਪ੍ਰਸਤ ਨਰੇਸ਼ ਕੁਮਾਰ, ਪ੍ਰਧਾਨ ਪ੍ਰਸ਼ੋਤਮ ਲਾਲ ਸਰਪੰਚ, ਕੁਲਵੰਤ ਸਿੰਘ, ਦੇਬੀ ਖੈਹਿਰਾ, ਕਸ਼ਮੀਰ ਸਿੰਘ, ਜਗਜੀਤ ਸਿੰਘ, ਕਮਲ ਧੰਜੂ, ਜਗਦੇਵ ਕੰਗ, ਭਿੰਦਾ ਪੰਨੂ, ਪਵਨ ਕੁਮਾਰ, ਸਾਹਬ ਨਿੱਝਰ, ਸਾਹਬਾ ਸਰਾਂ, ਇੰਦਰਜੀਤ ਖੈਹਿਰਾ, ਸਾਹਬੀ ਖੈਹਿਰਾ, ਦਵਿੰਦਰ ਖੈਹਿਰਾ, ਭਗਵਾਨ ਸਿੰਘ ਬਾਂਸਲ ਆਦਿ ਹਾਜ਼ਰ ਸਨ।