08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਟੇਟ ਪਬਲਿਕ ਸਕੂਲ ਦੇ ਕਿੰਡਰਗਾਰਟਨ ਵਿੰਗ ਦੇ ਬੱਚਿਆਂ ’ਚ ‘ਫੈਂਸੀ ਡਰੈੱਸ ਗਤੀਵਿਧੀ’ ਕਰਵਾਈ

ਸ਼ਾਹਕੋਟ, 7 ਸਤੰਬਰ (ਦਲਜੀਤ ਸਿੰਘ ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉਪ-ਪ੍ਰਧਾਨ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸ਼ਾਹਕੋਟ, 7 ਸਤੰਬਰ (ਦਲਜੀਤ ਸਿੰਘ ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉਪ-ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਅਤੇ ਸਕੂਲ ਦੇ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਕਿੰਡਰਗਾਰਟਨ ਵਿੰਗ ਵਿਚ ਪ੍ਰੀ-ਨਰਸਰੀ ਤੋਂ ਯੂ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਲਈ ‘ਫੈਂਸੀ ਡਰੈੱਸ ਗਤੀਵਿਧੀ’ ਕਰਵਾਈ ਗਈ। ਇਸ ਗਤੀਵਿਧੀ ਵਿਚ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਵੱਖ-ਵੱਖ ਪਾਤਰਾਂ ਦੀ ਭੂਮਿਕਾ ਨਿਭਾ ਕੇ ਬੜੇ ਉਤਸ਼ਾਹ ਤੇ ਆਤਮ-ਵਿਸ਼ਵਾਸ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਗੁਰਤਾਜ ਸਿੰਘ ਨੇ ਡਾ. ਅੰਬੇਡਕਰ, ਸੁਖਰਾਜ ਬੈਂਸ ਨੇ ਪਾਇਲਟ, ਪਵਨੀਤ ਕੌਰ ਨੇ ਫੌਜੀ, ਅੰਗਦ ਨੇ ਬਰਸਾਤੀ ਰੁੱਤ, ਰਾਇਨਾ ਨੇ ਪਾਣੀ ਦੀ ਬੱਚਤ, ਵੈਸ਼ਨਵੀ ਨੇ ਸਿਹਤਮੰਦ ਭੋਜਨ, ਸਿਫ਼ਤ ਨੇ ਫਲ, ਲਕਸ਼ਿਕਾ ਨੇ ‘ਸੇਵ ਵਾਟਰ’, ਗੁਰਸਿਦਕ ਕੌਰ ਤੇ ਅਨਹਦ ਕੌਰ ਨੇ ਅਧਿਆਪਕਾ, ਸਾਹਿਬਜੋਤ ਤੇ ਫਤਿਹਜੀਤ ਨੇ ਕਿਸਾਨ, ਜਦ ਕਿ ਪਵਰੀਤ ਕੌਰ ਤੇ ਅਸੀਸ ਨੇ ਡਾਕਟਰ ਦੀ ਭੂਮਿਕਾ ਬਾਖ਼ੂਬੀ ਨਿਭਾਈ। ਵਿਦਿਆਰਥੀਆਂ ਨੇ ਆਪਣੇ-ਆਪਣੇ ਪਾਤਰਾਂ ਨਾਲ ਸਬੰਧਿਤ ਸੁੰਦਰ ਅਤੇ ਸਿੱਖਿਆਦਾਇਕ ਸੰਦੇਸ਼ ਪੇਸ਼ ਕੀਤੇ। ਵੱਖ-ਵੱਖ ਪਾਤਰਾਂ ਰਾਹੀਂ ਬੱਚਿਆਂ ਨੇ ਦੇਸ਼ ਭਗਤੀ, ਪਾਣੀ ਦੀ ਸੰਭਾਲ, ਸਿਹਤਮੰਦ ਭੋਜਨ, ਸਿੱਖਿਆ, ਖੇਤੀਬਾੜੀ, ਵਾਤਾਵਰਨ ਤੇ ਸਿਹਤ ਸੰਭਾਲ ਵਰਗੇ ਮਹੱਤਵਪੂਰਨ ਵਿਸ਼ਿਆਂ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਗਤੀਵਿਧੀ ਨੂੰ ਸਫ਼ਲ ਬਣਾਉਣ ਵਿਚ ਅਧਿਆਪਕ ਕਰਮਜੀਤ ਕੌਰ, ਮਾਲਤੀ, ਮਨਦੀਪ ਕੌਰ, ਬਲਜੀਤ ਕੌਰ, ਰਜਨੀ ਤੇ ਮਨਦੀਪ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸਕੂਲ ਦੇ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਸਾਰੇ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਫਰੀਦਪੁਰ ’ਚ ਪੀਰ ਬਾਬਾ ਬੁੱਢੇ ਸ਼ਾਹ ਦਰਬਾਰ ਦਾ ਜੋੜ ਮੇਲਾ ਮਨਾਇਆ ਅਜਿਹੇ ਪੁਰਾਤਨ ਸੂਫ਼ੀ ਦਰਬਾਰਾਂ ਦੇ ਮੇਲੇ ਸਾਡੀ ਆਪਸੀ... ਅਗਲੀ ਖ਼ਬਰ ਪਿੰਡ ਮੂਲੇਵਾਲ ਖਹਿਰਾ- ਬ੍ਰਾਹਮਣਾਂ ਦੇ ਸ਼ਹੀਦਾਂ ਦੀ ਯਾਦ ਵਿਚ 50ਵੇਂ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ
Ad Position 24